Htv Punjabi
Uncategorized

ਪ੍ਰਯਾਗਰਾਜ ਦੇ ਇਫਕੋ ਪਲਾਂਟ ‘ਚ ਅਮੋਨੀਆ ਗੈਸ ਲੀਕ ਹੋਣ ਕਾਰਨ ਦੋ ਕਰਮਚਾਰੀਆਂ ਦੀ ਮੌਤ

ੳੁੱਤਰ-ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲੇ ‘ਚ ਮੰਗਲਵਾਰ ਰਾਤ ਇਕ ਵੱਡਾ ਹਾਦਸਾ ਹੋਇਆ। ਫੁਲਪੁਰ ਇਫਕੋ ਕੇਪੀ-1 ਯੂਨਿਟ ‘ਚ ਅਮੋਨੀਆ ਗੈਸ ਦਾ ਰਿਸਾਵ ਹੋਇਆ। ਗੈਸ ਦੀ ਚਪੇਟ ‘ਚ ਆਉਣ ਨਾਲ ਅਸੀਸਟੈਂਟ ਮੈਨੇਜਰ ਬੀਪੀ ਸਿੰਘ ਅਤੇ ਡਿਪਟੀ ਮੈਨੇਜਰ ਅਭਅ ਨੰਦਨ ਕੁਮਾਰ ਦੀ ਮੌਤ ਹੋ ਗਈ। 15 ਹੋਰ ਕਰਮਚਾਰੀਆਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਮੰਨਿਆ ਜਰ ਰਿਹਾ ਹੈ ਕਿ ਯੂਰੀਆ ਪ੍ਰੋਡੰਕਸ਼ਨ ਯੂਨਿਟ ਦੇ ਪੰਪ ‘ਚ ਲੀਕੇਜ ਦੀ ਵਜ੍ਹਾਂ ਨਾਲ ਹਾਦਸਾ ਹੋਇਆ। ਫਿਲਹਾਲ ਯੂਨਿਟ ਬੰਦ ਕਰ ਦਿੱਤੀ ਗਈ ਹੈ।

ਜਾਣਕਾਰੀ ਦੇ ਅਨੁਸਾਰ ਦੋ ਸਾਲ ‘ਚ 5 ਬਾਰ ਇਹ ਗੈਸ ਲੀਕ ਹੋ ਚੁੱਕੀ ਹੈ, ਪਰ ਮੈਨੇਜਮੈਂਟ ਨੇ ਸਬਕ ਨਹੀਂ ਸਿੱਖਿਆ। ਮੁੱਖ ਮੰਤਰੀ ਯੋਗੀ ਅਦਿੱਤਿਅਨਾਥ ਨੇ ਹਾਦਸੇ ‘ਤੇ ਦੁੱਖ ਜ਼ਾਹਿਰ ਕਰਦੇ ਹੋਏ ਜਾਂਚ ਦੇ ਹੁਕਮ ਦਿੱਤੇ ਹਨ।

ਇਹ ਪਲਾਂਟ ਪ੍ਰਯਾਗਰਾਜ ਤੋਂ ਕਰੀਬ 30 ਕਿਲੋਮੀਟਰ ਦੂਰ ਗੋਰਖਪੁਰ-ਜੌਨਪੁਰ ਮਾਰਗ ‘ਤੇ ਹੈ। ਇਹ ਫੂਲਪੁਰ ‘ਚ ਇੰਡੀਆਨ ਫਾਰਮਰ ਫਰਟੀਲਾਈਜ਼ਰ ਕੌਪਰੇਟਿਵ ਲਿਮਟਿਡ ਦੀ ਯੂਰਿਆ ਯੂਨਿਟ ਹੈ। ਇੱਥੇ ਅਮੋਨੀਅਨ ਅਤੇ ਯੂਰੀਆ ਪ੍ਰਡੰਕਸ਼ ਦੀ ਦੋ-ਦੋ ਯੂਨਿਟਾਂ ਹਨ। ਮੰਗਲਵਾਰ ਰਾਤ ਸ਼ਿਫਟ ‘ਚ ਕਰੀਬ 100 ਕਰਮਚਾਰੀ ਸਨ, ਰਾਤ ਕਰੀਬ 11.30 ਵਜੇ ਕੇਪੀ-1 ਯੂਨਿਟ ‘ਚ ਗੈਸ ਲੀਕ ਹੋਈ।

ਤਦ ਕਰਮਚਾਰੀ ਬਾਹਰ ਭੱਜੇ, ਜਿਆਦਾਤਰ ਲੋਕ ਬਚ ਕੇ ਨਿਕਲ ਗਏ, ਪਰ 17 ਗੈਸ ਦੀ ਚਪੇਟ ‘ਚ ਆ ਗਏ, ਕਈ ਕਰਮਚਾਰੀ ਯੂਨਿਟ ‘ਚ ਹੀ ਬੇਹੋਸ਼ ਹੋ ਗਏ, ਸੂਚਨਾ ‘ਤੇ ਅਧਿਕਾਰੀ ਅਤੇ ਪੁਲਿਸ ਮੌਕੇ ‘ਤੇ ਪਹੁੰਚੀ। ਗੈਸ ਦੀ ਚਪੇਟ ‘ਚ ਆਏ ਕਰਮਚਾਰੀਆਂ ਨੂੰ ਹਸਪਤਾਲ ਸ਼ਿਫਟ ਕੀਤਾ ਗਿਆ। ਅਸਿਸਟੈਂਟ ਮੈਨੇਜਰ ਯੂਰੀਆ ਬੀਪੀ ਸਿੰਘ ਅਤੇ ਡਿਪਰੀ ਮੈਨੇਜਰ ਆਫਸਾਈਟ ਅਭਿਅ ਨੰਦਨ ਕੁਮਾਰ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਦੂਸਰੇ ਪਾਸੇ ਬਾਕੀ ਹੋਰ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

Related posts

ਭਾਰਤ ਵਿੱਚ ਕੋਰੋਨਾ ਦੀ ਵੈਕਸੀਨ ਦਾ ਇੰਤਜ਼ਾਰ ਖਤਮ

htvteam

ਸੁਖਬੀਰ ਬਾਦਲ ਬੱਚਿਆਂ ਨਾਲ ਖੁਦਕੁਸ਼ੀ ਕਰਨ ਵਾਲੇੇ ਪਰਿਵਾਰ ਨਾਲ ਮਿਲੇ, ਦੁੱਖ ਕੀਤਾ ਸਾਂਝਾ

htvteam

ਅਮਿਤ ਸ਼ਾਹ ਨੂੰ ਮਿਲੀ ਏਮਜ਼ ਤੋਂ ਛੁੱਟੀ, ਦੁਆਵਾਂ ਹੋਈਆਂ ਸਫਲ

htvteam