Htv Punjabi
Punjab Video

ਕਿਸਾਨ ਦੀ ਧੀ ਨੇ ਛੂਹਿਆ ਅਸਮਾਨ

ਪਿੰਡ ਦੀ ਧੀ ਨੇ ਵਧਾਇਆ ਮਾਣ
ਪਾਇਲਟ ਬਣ ਕੇ ਚਮਕਾਇਆ ਨਗਰ ਦਾ ਨਾਂ
ਪੂਰੇ ਪਰਿਵਾਰ ਸਣੇ ਪਿੰਡ ਚ ਜਸ਼ਨ ਦਾ ਮਾਹੌਲ
ਪੰਜਾਬ ਦੇ ਨੌਜਵਾਨ ਅੱਜ ਕੱਲ੍ਹ ਹਰ ਖੇਤਰ ਵਿੱਚ ਆਪਣੀ ਮਿਹਨਤ ਦੇ ਝੰਡੇ ਗੱਡ ਰਹੇ ਹਨ। ਅਜਿਹੀ ਹੀ ਇੱਕ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਲਾ ਸੰਗਰੂਰ ਦੇ ਪਿੰਡ ਕਿਲ੍ਹਾ ਭਰੀਆਂ ਜਿੱਥੇ ਇੱਕ ਪੇਂਡੂ ਪਰਿਵਾਰ ਦੀ ਧੀ ਨੇ ਆਪਣੀ ਮਿਹਨਤ ਅਤੇ ਜਜ਼ਬੇ ਨਾਲ ਪਾਇਲਟ ਬਣ ਕੇ ਪੂਰੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਗਗਨਦੀਪ ਕੌਰ ਦੀ ਇਸ ਸਫਲਤਾ ‘ਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।

ਗਗਨਦੀਪ ਕੌਰ ਦੀ ਇਸ ਵੱਡੀ ਪ੍ਰਾਪਤੀ ‘ਤੇ ਪੂਰੇ ਨਗਰ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ। ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਆਪਣੀ ਇਸ ਧੀ ‘ਤੇ ਮਾਣ ਮਹਿਸੂਸ ਕਰ ਰਹੇ ਹਨ। ਪਿੰਡ ਦੇ ਇੱਕ ਨਿਵਾਸੀ ਦਲਜੀਤ ਸਿੰਘ ਨੇ ਦੱਸਿਆ ਕਿ ਗਗਨਦੀਪ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ। ਉਹ ਅਕਸਰ ਰਾਤ ਦੇ ਦੋ-ਦੋ ਵਜੇ ਤੱਕ ਪੜ੍ਹਦੀ ਰਹਿੰਦੀ ਸੀ। ਉਸ ਦੀ ਦਿਨ-ਰਾਤ ਦੀ ਮਿਹਨਤ ਸਦਕਾ ਹੀ ਅੱਜ ਉਹ ਇਸ ਮੁਕਾਮ ‘ਤੇ ਪਹੁੰਚੀ ਹੈ।

ਗਗਨਦੀਪ ਦੇ ਪਿਤਾ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਹਮੇਸ਼ਾ ਪੁੱਤਰਾਂ ਤੋਂ ਵੱਧ ਮਾਣ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਗਗਨਦੀਪ ਨੂੰ ਬਚਪਨ ਤੋਂ ਹੀ ਮਸ਼ੀਨਰੀ ਅਤੇ ਵਾਹਨ ਚਲਾਉਣ ਦਾ ਸ਼ੌਕ ਸੀ। ਛੋਟੀ ਉਮਰ ਵਿੱਚ ਹੀ ਉਸ ਨੇ ਟਰੈਕਟਰ ਅਤੇ ਟਰਾਲੀ ਬੈਕ ਲਾਉਣਾ ਸਿੱਖ ਲਿਆ ਸੀ। ਪਿਤਾ ਅਨੁਸਾਰ, ਜਦੋਂ ਗਗਨਦੀਪ ਨੇ ਦਸਵੀਂ ਅਤੇ ਬਾਰ੍ਹਵੀਂ ਤੋਂ ਬਾਅਦ ਪਾਇਲਟ ਬਣਨ ਦੀ ਇੱਛਾ ਜ਼ਾਹਰ ਕੀਤੀ, ਤਾਂ ਇੱਕ ਵਾਰ ਤਾਂ ਉਹ ਘਬਰਾ ਗਏ ਸਨ ਕਿਉਂਕਿ ਇੱਕ ਸਾਧਾਰਨ ਕਿਸਾਨ ਲਈ ਇਹ ਬਹੁਤ ਵੱਡਾ ਸੁਪਨਾ ਸੀ। ਪਰ ਧੀ ਦੇ ਹੌਸਲੇ ਨੂੰ ਦੇਖਦਿਆਂ ਉਨ੍ਹਾਂ ਨੇ ਹਰ ਮੁਸ਼ਕਲ ਦਾ ਸਾਹਮਣਾ ਕੀਤਾ।

ਗਗਨਦੀਪ ਦੀ ਮਾਤਾ ਚਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਸੁਭਾਅ ਦੀ ਬਹੁਤ ਸ਼ਾਂਤ ਅਤੇ ਮਿਹਨਤੀ ਹੈ। ਉਸ ਦੀ ਸਫਲਤਾ ਨੇ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ, ਸਗੋਂ ਪੂਰੇ ਪੰਜਾਬ ਦਾ ਸਿਰ ਉੱਚਾ ਕਰ ਦਿੱਤਾ ਹੈ। ਹੁਣ ਪਿੰਡ ਦੇ ਹੋਰ ਬੱਚੇ ਵੀ ਗਗਨਦੀਪ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਦੇ ਸੁਪਨੇ ਦੇਖ ਰਹੇ ਹਨ।

ਓਥੇ ਹੀ ਪਾਇਲਟ ਬਣੀ ਗਗਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਇਹ ਮੇਰੇ ਪਿਤਾ ਜੀ ਅਤੇ ਮੇਰੇ ਪੂਰੇ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਹੈ। ਮੇਰਾ ਸੁਪਨਾ ਪੂਰਾ ਹੋਇਆ ਹੈ। ਮੈਂ ਸਾਰੇ ਪਰਿਵਾਰਾਂ ਨੂੰ ਇਹੀ ਕਹਾਂਗੀ ਕਿ ਜਿਵੇਂ ਮੇਰੇ ਪਰਿਵਾਰ ਨੇ ਮੇਰਾ ਸਾਥ ਦਿੱਤਾ, ਤੁਸੀਂ ਵੀ ਆਪਣੇ ਬੱਚਿਆਂ ਅਤੇ ਖਾਸ ਕਰਕੇ ਧੀਆਂ ਨੂੰ ਸਪੋਰਟ ਕਰੋ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੁਲਿਸ ਨੇ ਚੱਕ ਚੱਕ ਗੱਡੀਆਂ ਚ ਧੂਹੇ ਕਿਸਾਨ ਘੜੀਸ-ਘੜੀਸ ਬੱਸਾਂ ‘ਚ ਸੁੱਟੇ, ਭਖ ਗਿਆ ਮਾਹੌਲ !

htvteam

ਆਹ ਦੇਖਲੋ ਪਤੀ ਸਕੀ ਚਾਚੀ ਨਾਲ ਕਿ ਕਰਦਾ ਫੜ੍ਹਿਆ, ਦੇਖ ਪਤਨੀ ਦੇ ਉੱਡੇ ਹੋਸ਼

htvteam

ਪਟਿਆਲਾ ਨਗਰ ਨਿਗਮ ਨੇ ਗਊ ਸੈਸ ਇੱਕਠਾ ਕਰਕੇ ਵੰਡਤੀਆਂ ਮੁਲਾਜ਼ਮਾਂ ਦੀਆਂ ਤਨਖਾਹਾਂ, ਵਿਧਾਨ ਸਭਾ ‘ਚ ਪਿਆ ਰੌਲਾ

Htv Punjabi

Leave a Comment