ਕੁੱਲਚੇ ਛੋਲੇ ਵੇਚਣ ਵਾਲੇ ਦਾ ਪੈਸਿਆਂ ਨੂੰ ਲੈ ਕੇ ਹੋਇਆ ਹਮਲਾ
ਕੁੱਟ ਦੀ ਘਟਨਾ ਸੀਸੀਟੀਵੀ ਵਿਚ ਹੋਈ ਕੈਦ
ਪੁਲਿਸ ਵੱਲੋਂ ਮਾਮਲੇ ਚ ਕਾਰਵਾਈ ਕੀਤੀ ਸ਼ੁਰੂ
ਮਾਮਲਾ ਅੰਮ੍ਰਿਤਸਰ ਦੇ ਰਾਣੀ ਦਾ ਬਾਗ ਇਲਾਕੇ ਤੋ ਸਾਹਮਣੇ ਆਇਆ ਹੈ ਜਿਥੇ ਕੁਲਚੇ ਛੋਲੇ ਵੇਚਣ ਵਾਲੇ ਵਿਜੈ ਸ਼ਰਮਾ ਵਲੋ ਆਪਣੇ ਇਲਾਕੇ ਦੇ ਇਕ ਨੋਜਵਾਨ ਉਪਰ ਕੁਟਮਾਰ ਕਰਨ ਦੇ ਦੋਸ਼ ਲਗਾਏ ਹਨ ਜਿਸ ਸੰਬਧੀ ਪੁਲਿਸ ਵਲੋ ਸੀਸੀਟੀਵੀ ਅਤੇ ਪੀੜਿਤ ਦੇ ਬਿਆਨਾ ਉਪਰ ਰਿਪੋਟ ਦਰਜ ਕੀਤੀ ਹੈ।
ਇਸ ਸੰਬਧੀ ਗਲਬਾਤ ਕਰਦਿਆ ਪੀੜੀਤ ਵਿਜੈ ਕੁਮਾਰ ਨੇ ਦਸਿਆ ਕਿ ਉਹ ਬੀਤੇ ਲੰਮੇ ਸਮੇਂ ਤੋ ਰਾਣੀ ਦਾ ਬਾਗ ਇਲਾਕੇ ਵਿਚ ਕੁਲਚੇ ਛੋਲੇ ਵੇਚਦਾ ਹੈ ਅਤੇ ਉਥੋ ਦੇ ਰਹਿਣ ਵਾਲੇ ਆਰਿਅਨ ਨਾਮ ਦੇ ਨੋਜਵਾਨ ਵਲੋ ਆਏ ਦਿਨ ਪੈਸੇਆ ਦੇਣ ਦੀ ਜਗਾ ਝਗੜਾ ਕੀਤਾ ਜਾਂਦਾ ਹੈ ਅਤੇ ਹੁਣ ਵੀ ਉਸ ਵਲੋ ਸਮਾਨ ਦੇ ਪੈਸੇ ਨਾ ਦੇਣ ਦੀ ਖਾਤਿਰ ਮੇਰੀ ਕੁਟਮਾਰ ਕੀਤੀ ਹੈ ਜਿਸ ਸੰਬਧੀ ਮੇਰੇ ਕੌਲੌ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਘਟਨਾ ਦੀ ਪੂਰੀ ਸੀਸੀਟੀਵੀ ਵੀ ਦਿਤੀ ਗਈ ਹੈ।
ਜਿਸ ਸੰਬਧੀ ਅਸੀ ਪੁਲਿਸ ਕੌਲੋ ਇਨਸ਼ਾਫ ਦੀ ਮੰਗ ਕਰਦੇ ਹਾਂ।
ਉਧਰ ਇਸ ਘਟਨਾ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾ ਨੂੰ ਸ਼ਿਕਾਇਤ ਮਿਲੀ ਹੈ ਅਤੇ ਸੀਸੀਟੀਵੀ ਅਤੇ ਪੀੜੀਤ ਵਿਜੇ ਸ਼ਰਮਾ ਦੀ ਸ਼ਿਕਾਇਤ ਉਪਰ ਕਾਰਵਾਈ ਕਰਦਿਆ ਆਰੋਪੀ ਆਰਿਅਨ ਨੂੰ ਫੜੀਆ ਗਿਆ ਹੈ ਅਤੇ ਜਲਦ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਉਣਗੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
