Htv Punjabi
Punjab Video

ਕੁੜੀਆਂ ਦੇ ਕਪੜੇ ਪਾ ਮੁੰਡੇ ਨਾਲ ਕਰਦਾ ਸੀ ਉਹੀ ਕੰਮ; ਪਿਆਰ ‘ਚ ਪਾਗਲ ਦੂਜਾ ਮੁੰਡਾ ਬਣ ਗਿਆ ਕੁੜੀ

ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਦੇ ਪੁਤਲੀਘਰ ਇਲਾਕੇ ਦਾ ਰਹਿਣ ਵਾਲਾ ਰਵੀ ਆਪਣੀ ਮਾਂ ਤੇ ਛੋਟੇ ਭਰਾ ਦੇ ਨਾਲ ਰਹਿ ਰਿਹਾ ਸੀ | ਪਿੱਛੋਂ ਪਰਿਵਾਰ ਦਾ ਪਿੰਡ ‘ਚ ਖੇਤੀਬਾੜੀ ਦਾ ਕੰਮ ਸੀ, ਪਰ ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਇਥੇ ਆ ਕੇ ਰਹਿਣ ਲੱਗ ਪਿਆ | ਰੋਜ਼ੀ ਰੋਟੀ ਲਈ ਰਵੀ ਜਗਰਾਤਿਆਂ ਅਤੇ ਹੋਰ ਪ੍ਰੋਗਰਾਮਾਂ ‘ਚ ਮੇਕਅਪ ਆਰਟਿਸਟ ਦੇ ਨਾਲ ਨਾਲ ਕੁੜੀਆਂ ਦੇ ਸੂਟ ਪਾ ਕੇ ਡਾਂਸ ਕਰਨ ਲੱਗ ਪਿਆ | ਇਸੇ ਦੌਰਾਨ ਇਸਦੇ ਇੱਕ ਦੋਸਤ ਨੇ ਇਸਦੀ ਮੁਲਾਕਾਤ ਅੱਗੋਂ ਆਪਣੇ ਇੱਕ ਦੋਸਤ ਅਰਜਨ ਕੁਮਾਰ ਨਾਲ ਕਰਵਾ ਦਿੱਤੀ | ਅਰਜਨ ਨੂੰ ਵੇਖਦਿਆਂ ਦੀ ਰਵੀ ਆਪਣਾ ਦਿਲ ਅਰਜੁਨ ਨੂੰ ਦੇ ਬੈਠਾ ਅਤੇ ਅਰਜਨ ਵੀ ਰਵੀ ਵੱਲ ਖਿੱਚਿਆ ਜਾਣ ਲੱਗ ਪਿਆ | ਦੇਖਦੇ ਹੀ ਦੇਖਦੇ ਦੋਵਾਂ ‘ਚ ਪਿਆਰ ਹੋ ਗਿਆ ਤੇ ਫਿਰ ਸਰੀਰਿਕ ਸਬੰਧ ਬਣਨ ਲੱਗ ਪਏ | ਵੈਸੇ ਤਾਂ ਰਵੀ ਮੁੰਡਿਆਂ ਵਾਂਗ ਕਪੜੇ ਪਾਉਂਦਾ, ਪਰ ਜਦ ਅਰਜਨ ਨਾਲ ਕਿਤੇ ਬਾਹਰ ਜਾਂਦਾ ਤਾਂ ਮੇਕ ਆਪ ਆਰਟਿਸਟ ਹੋਣ ਕਰਕੇ ਆਪਣਾ ਮੇਕ ਅਪ ਕਰ ਕੁੜੀ ਬਣ ਕੇ ਜਾਂਦਾ | ਉਸਦੇ ਦੱਸਣ ਮੁਤਾਬਿਕ ਪਹਿਲਾਂ ਤਾਂ ਅਰਜਨ ਦੇ ਪਰਿਵਾਰ ਵਾਲਿਆਂ ਨੂੰ ਅਰਜਨ ਦਾ ਇਹ ਫੈਸਲਾ ਚੰਗਾ ਨਹੀਂ ਲੱਗਾ ਪਰ ਬਾਅਦ ‘ਚ ਪਰਿਵਾਰ ਨੇ ਵੀ ਉਸਨੂੰ ਅਪਨਾਉਣ ਲਈ ਹਾਮੀ ਭਰ ਦਿੱਤੀ |
ਅਰਜਨ ਨੇ ਰਵੀ ਨੂੰ ਕਿਹਾ ਕਿ ਉਹ ਅਪ੍ਰੇਸ਼ਨ ਰਾਹੀਂ ਜੈਂਡਰ ਤਬਦੀਲ ਕਰਵਾ ਮੁੰਡੇ ਤੋਂ ਕੁੜੀ ਬਣ ਜਾਵੇ ਤਾਂ ਜੋ ਉਹ ਉਸ ਨਾਲ ਵਿਆਹ ਕਰਵਾ ਸਕੇ | ਰਵੀ ਨੇ ਵੀ ਆਪਣੇ ਪਿਆਰ ਦੇ ਲਈ ਅਜਿਹਾ ਹੀ ਕੀਤਾ | ਜੈਂਡਰ ਤਬਦੀਲ ਕਰਵਾ ਉਹ ਮੁੰਡੇ ਤੋਂ ਕੁੜੀ ਬਣ ਗਈ ਤੇ ਫਿਰ ਅਰਜਨ ਨੇ ਪਿਆਰ ਨਾਲ ਰਵੀ ਦਾ ਨਾਂ ਵੀ ਬਦਲ ਕੇ ਰੀਆ ਜੱਟੀ ਰੱਖ ਦਿੱਤਾ |
ਪਰ ਇਹਨਾਂ ਦੇ ਪਿਆਰ ‘ਚ ਇੱਕ ਦੁੱਖ ਭਰਿਆ ਮੋੜ ਆਇਆ | ਕਿੰਨਰਾਂ ਦੇ ਡੇਰੇ ਤੇ ਰਹਿਣ ਵਾਲੀ ਇੱਕ ਕੁੜੀ ਜਾਂ ਫਿਰ ਕਿੰਨਰ (ਜਿਸ ਬਾਰੇ ਰਿਆ ਨੂੰ ਵੀ ਚੰਗੀ ਤਰਾਂ ਕਲੀਅਰ ਨਹੀਂ ਹੈ ) ਜੋ ਕਿ ਅਰਜਨ ਦੀ ਭੈਣ ਬਣੀ ਹੋਈ ਹੈ ਨੇ ਅਰਜਨ ਨੂੰ ਇਹ ਪੱਟੀ ਪੜ੍ਹਾ ਦਿੱਤੀ ਕਿ ਉਹ ਰੀਆ ਨਾਲ ਵਿਆਹ ਤਾਂ ਕਰਵਾ ਲਵੇਂਗਾ ਪਰ ਉਹ ਉਸਦਾ ਵੰਸ਼ ਅੱਗੇ ਨਹੀਂ ਵਧ ਸਕੇਗੀ | ਇਸਦੇ ਨਾਲ ਹੀ ਉਸਨੇ ਅਰਜਨ ਨੂੰ ਰੀਆ ਉਸਦੇ ਡੇਰੇ ਤੇ ਛੱਡ ਜਾਣ ਦੀ ਵੀ ਗੱਲ ਆਖੀ |

Related posts

ਬਿਕਰਮ ਸਿੰਘ ਮਜੀਠੀਆ ਵੱਲੋਂ ਮਾਝਾ ਦੇ ਵੋਟਰਾਂ ਦਾ ਧੰਨਵਾਦ

htvteam

ਹੈਰਾਨ ਕਰਨ ਵਾਲੇ ਪੋਲਿੰਗ ਸਟੇਸ਼ਨ ਨੂੰ ਦੇਖ ਰਹਿ ਜਾਓਗੇ ਦੰਗ; ਜਵਾਕਾਂ ਲਈ ਪੰਘੂੜਿਆਂ ਤੱਕ ਦਾ ਖ਼ਾਸ ਪ੍ਰਬੰਧ

htvteam

ਐਸਜੀਪੀਸੀ ਪ੍ਰਧਾਨ ਲੌਂਗੋਵਾਲ ਨੇ ਕਿਹਾ ਕਿ ਕਿਸੇ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ, ਸਗੋਂ ਸੁਖਬੀਰ ਦੀ ਅਗਵਾਈ ਵਿੱਚ ਪਾਰਟੀ ਹੋਰ ਮਜ਼ਬੂਤ ਹੋ ਰਹੀ ਹੈ

Htv Punjabi