ਮਾਮਲਾ ਹੈ ਲੁਧਿਆਣਾ ਦੇ ਜਵਾਹਰ ਨਗਰ ਕੈਂਪ ਦਾ, ਜਿੱਥੇ ਇੱਕ ਕੱਪੜੇ ਦੀ ਦੁਕਾਨ ‘ਤੇ ਨੌਕਰੀ ਕਰਨ ਵਾਲਾ ਇਹ ਨੌਜਵਾਨ ਆਪਣੇ ਬਾਲ ਪਰਿਵਾਰ ਨਾਲ ਚੰਗਾ ਭਲਾ ਰਹਿ ਰਿਹਾ ਸੀ | ਇੱਕ ਦਿਨ ਰਿਸ਼ਤੇਦਾਰੀ ‘ਚ ਭਤੀਜੀ ਲੱਗਦੀ ਇੱਕ ਕੁੜੀ ਦਾ ਰਿਸ਼ਤਾ ਕਰਨ ਲਈ ਇਸਨੇ ਵਿਚੋਲਗੀ ਕਰ ਦਿੱਤੀ | ਕੁੱਝ ਮਹੀਨਿਆਂ ਬਾਅਦ ਕੁੜੀ ਨੇ ਮੁੰਡੇ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ | ਜਿਸ ਕਰਕੇ ਮੁੰਡਾ ਗੁੱਸੇ ‘ਚ ਆ ਗਿਆ ‘ਤੇ ਵਿਚੋਲੇ ਨੂੰ ਧਮਕੀਆਂ ਦੇਣ ਲੱਗ ਪਿਆ | ਪਰ ਬੀਤੀ ਰਾਤ ਉਸ ਮੁੰਡੇ ਨੇ ਜੋ ਕੁੱਝ ਕੀਤਾ ਉਸ ਕਰਕੇ ਇਸ ਵਿਚੋਲੇ ਦੀ ਜਾਨ ਜਾਂਦੀ ਜਾਂਦੀ ਬੜੀ ਮੁਸ਼ਕੀ ਬਚੀ |
previous post
