ਮਾਮਲਾ ਖੰਨਾ ਦੇ ਪਿੰਡ ਹੋਲ ਦਾ ਹੈ, ਜਿੱਥੇ ਦਾ ਰਹਿਣ ਵਾਲਾ ਨੌਜਵਾਨ ਸੁਖਵਿੰਦਰ ਸਿੰਘ ਪੰਜਾਬ ਪੁਲਿਸ ‘ਚ ਬਤੌਰ ਹੌਲਦਾਰ ਡਿਊਟੀ ਨਿਭਾ ਰਿਹਾ ਸੀ | ਸੁਖਵਿੰਦਰ ਦੇ ਪਿੰਡ ‘ਚ ਹੀ ਰਹਿਣ ਵਾਲਾ ਗੁਰਪਿੰਦਰ ਸਿੰਘ ਉਸਦਾ ਭਰਾ ਅਵਤਾਰ ਸਿੰਘ ‘ਤੇ ਭਤੀਜਾ ਸੁਖਚੈਨ ਸਿੰਘ ਉਸ ਨਾਲ ਖਹਿ ਖਾਂਦੇ ਸਨ | ਰੱਖੇ ਹੋਏ ਕੁੱਤਿਆਂ ਨੂੰ ਲੈ ਰੰਜਿਸ਼ ਚੱਲ ਰਹੀ ਸੀ |
ਬੀਤੇ ਦਿਨੀ ਸੁਖਵਿੰਦਰ ਸਿੰਘ ਜਦੋਂ ਆਪਣੀ ਗੱਡੀ ‘ਚ ਘਰ ਆ ਰਿਹਾ ਸੀ ਤਾਂ ਤਿੰਨ ਨੇ ਘੇਰ ਉਸਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਸਨੂੰ ਬੁਰੀ ਤਰਾਂ ਜ਼ਖਮੀ ਕਰ ਦਿੱਤਾ | ਜਿਸ ਕਰਕੇ ਇਲਾਜ ਦੇ ਦੌਰਾਨ ਉਸਨੇ ਦਮ ਤੋੜ ਦਿੱਤਾ |