Htv Punjabi
India Punjab Video

ਕੇਂਦਰ ਨੇ MSP ਦੇਣ ਦਾ ਕੀਤਾ ਐਲਾਨ, ਮੰਗੀ ਕਿਸਾਨਾਂ ਦੀ ਮੰਗ

ਕੇਂਦਰੀ ਮੰਤਰੀਾਂ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਲਗਭਗ 4 ਘੰਟੇ ਤੋਂ ਵੱਧ ਸਮੇਂ ਦੀ ਚੱਲੀ ਮੀਟਿੰਗ ਉਪਰੰਤ ਕੇਂਦਰੀ ਫੂਡ ਸਪਲਾਈ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਉਨ੍ਹਾਂ ਦੀ ਕਿਸਾਨ ਆਗੂਆਂ ਦੇ ਦਰਮਿਆਨ ਬੜੀ ਸਾਰਥਕ ਗੱਲਬਾਤ ਹੋਈ। ਇਸ ਮੌਕੇ ਪਿਊਸ਼ ਗੋਇਲ ਨਾਲ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਅਤੇ ਆਦਿੱਤਿਆ ਨੰਦ ਰਾਏ ਵੀ ਨਾਲ ਮੌਜੂਦ ਸਨ।ਪਿਊਸ਼ ਗੋਇਲ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਨਾਲ ਪੰਜ ਸਾਲ ਦਾ ਕੰਟਰੈਕਟ ਕਰਕੇ ਕੁਝ ਫ਼ਸਲਾਂ ‘ਤੇ ਐਮ.ਐਸ.ਪੀ. ਦੇਣ ਦੀ ਗੱਲ ਹੋਈ ਹੈ। ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ ਵਿਚ ਕੁਝ ਅਹਿਮ ਹੋਣ ਦੀ ਉਮੀਦ ਹੈ। ਪਿਊਸ਼ ਗੋਇਲ ਨੇ ਕਿਹਾ ਹੈ ਐਮ.ਐਸ.ਪੀ. ‘ਤੇ ਕਾਨੂੰਨ ਬਣਾਉਣ ਨੂੰ ਲੈ ਕੇ ਅੱਗੇ ਵੀ ਗੱਲਬਾਤ ਜਾਰੀ ਰੱਖਾਂਗੇ ਤਾਂ ਕਿ ਇਸ ਮਸਲੇ ਦਾ ਹੱਲ ਜਲਦੀ ਕੱਢ ਲਿਆ ਜਾਵੇਗਾ,,,,,,,,

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੁਣ ਦੁਬਾਰਾ ਮੀਟਿੰਗ ਨਹੀਂ ਕੀਤੀ ਜਾਵੇਗੀ, ਸਗੋਂ 21 ਫਰਵਰੀ ਨੂੰ ਦਿੱਲੀ ਵੱਲ ਕੂਚ ਕੀਤਾ ਜਾਵੇਗਾ।

ਦੱਸ ਦਈਏ ਕਿ ਇਸ ਮੀਟਿੰਗ ਵਿਚ ਪਹਿਲਾਂ ਹੀ ਕੇਂਦਰੀ ਮੰਤਰੀਆਂ ਨੂੰ ਸੌਂਪੇ ਪੱਤਰ ‘ਤੇ ਚਰਚਾ ਹੋਈ।ਕਿਸਾਨ ਆਗੂਆਂ ਨੇ ਇਸ ਮੰਗ ਪੱਤਰ ਵਿਚ ਮੰਗ ਕੀਤੀ ਹੈ ਕਿ ਐਮ.ਐਸ.ਪੀ. ਦੀ ਗਾਰੰਟੀ ਕਾਨੂੰਨ, ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ, ਕਿਸਾਨਾਂ ਤੇ ਮਜ਼ਦੂਰਾਂ ਦੀ ਸੰਪੂਰਨ ਕਰਜ਼ਾ ਮੁਕਤੀ, ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਲਖਮੀਪੁਰ ਖੀਰੀ ਹੱਤਿਆ ਕਾਂਡ ਦਾ ਇਨਸਾਫ, ਦਿੱਲੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ, ਬਿਜਲੀ ਸੋਧ 2020 ਨੂੰ ਰੱਦ ਕਰਵਾਉਣਾ, ਫਸਲ ਬੀਮਾ ਯੋਜਨਾ ਲਾਗੂ ਕਰਵਾਉਣ, ਭੂਮੀ ਗ੍ਰਹਿਣ ਕਾਨੂੰਨ 2013 ਵਾਲੇ ਸਰੂਪ ਵਿਚ ਲਾਗੂ ਕਰਵਾਉਣਾ, ਮਨਰੇਗਾ ਤਹਿਤ ਪ੍ਰਤੀ ਸਾਲ 200 ਦਿਨ ਦਾ ਰੁਜ਼ਗਾਰ ਅਤੇ ਮਿਹਨਤਾਨਾ 700 ਰੁਪਏ ਕਰਨਾ, ਬੀਜ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਅਤੇ ਨਕਲੀ ਖੇਤੀ ਕੀਟ ਨਾਸਕ ਅਤੇ ਹੋਰ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਜ਼ਾਵਾਂ ਅਤੇ ਜੁਰਮਾਨੇ ਆਦਿ ਦੇਣ ਦੀ ਵਿਵਸਥਾ ਕਰਨਾ ਸ਼ਾਮਿਲ ਹਨ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਓਡੀਸ਼ਾ-ਤੇਲੰਗਾਨਾ ‘ਚ ਭਾਰੀ ਮੀਂਹ: ਪੱਥਰ ਡਿੱਗਣ ਨਾਲ 2 ਮਹੀਨਿਆਂ ਦੀ ਬੱਚੀ ਸਮੇਤ 9 ਦੀ ਮੌਤ

htvteam

ਪੀਲੀਆਂ ਚੁੰਨੀਆਂ ਲੈ ਕੇ ਬੀਬੀਆਂ ਨੇ ਧਰਨੇ ‘ਚ ਕਰ’ਤੀ ਕਮਾਲ

htvteam

ਪੰਜਾਬ ਪੁਲਿਸ ਨੇ ਸੁਮੇਧ ਸੈਣੀ ਦੇ ਖਿਲਾਫ ਦਰਜ਼ ਕੇਸ ਦਾ ਸੀਬੀਆਈ ਕੋਲੋਂ ਮੰਗਿਆ ਰਿਕਾਰਡ, ਜਵਾਬ ਸੁਣ ਅਧਿਕਾਰੀ ਰਹਿ ਗਏ ਹੱਕੇ-ਬੱਕੇ

Htv Punjabi

Leave a Comment