Htv Punjabi
Punjab siyasat Video

ਕੇਜਰੀਵਾਲ ਨੇ ਵਿਧਾਇਕਾਂ ਨੂੰ ਦੁੱਗਣੀ ਸਜ਼ਾ ਦੀ ਦਿੱਤੀ ਚੇਤਾਵਨੀ; ਦੇਖੋ ਕਿਹੜੀਆਂ ਸਖ਼ਤ ਹਦਾਇਤਾਂ ਦਿੱਤੀਆਂ

ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ‘ਆਪ’ ਵਿਧਾਇਕਾਂ ਨੂੰ ਸਰਕਾਰ ਬਣਨ ਤੋਂ ਬਾਅਦ ਪਹਿਲੀ ਵਾਰ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ਸੰਬੋਧਨ ਕੀਤਾਹੈ | ਇਸ ਦੌਰਾਨ ਉਨ੍ਹਾਂ ਨੇ ‘ਆਪ’ ਵਿਧਾਇਕਾਂ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਕਈ ਤਰ੍ਹਾਂ ਦੀਆਂ ਹਦਾਇਤਾਂ ਵੀ ਦਿੱਤੀਆਂ ਹਨ। ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਬੋਲਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਨੂੰ ਸਹੁੰ ਚੁੱਕੇ ਹੋਏ ਅਜੇ ਤਿੰਨ ਦਿਨ ਹੋਏ ਹਨ ਅਤੇ ਉਨ੍ਹਾਂ ਨੇ ਤਿੰਨ ਦਿਨਾਂ ‘ਚ ਹੀ ਵੱਡੇ-ਵੱਡੇ ਫ਼ੈਸਲੇ ਲੈ ਕੇ ਪੰਜਾਬ ‘ਚ ਕਮਾਲ ਕਰ ਦਿੱਤਾ ਹੈ। ਨਰਮੇ ਦੀ ਖ਼ਰਾਬ ਫ਼ਸਲ ਦੇ ਪੀੜਤਾਂ ਲਈ ਮੁਆਵਜ਼ਾ ਜਾਰੀ ਕਰਨ ਦੇ ਨਾਲ-ਨਾਲ ਪੰਜਾਬ ‘ਚ 25 ਹਜ਼ਾਰ ਨੌਕਰੀਆਂ ਕੱਢਣ ਦਾ ਐਲਾਨ ਕਰਕੇ ਮਾਨ ਨੇ ਕਮਾਲ ਕੀਤਾ ਹੈ। ਕੱਲ੍ਹ ਬਣੇ ਨਵੇਂ ਮੰਤਰੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਜੋ-ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਜ਼ਿੰਮੇਵਾਰੀ ਨੂੰ ਪੂਰਾ ਕਰਨਗੇ। ਉਥੇ ਹੀ ਅਰਵਿੰਦ ਕੇਜਰੀਵਾਲ ਨੇ ਜੋ ਵਿਧਾਇਕ ਮੰਤਰੀ ਨਹੀਂ ਬਣ ਸਕੇ, ਉਨ੍ਹਾਂ ਬਾਰੇ ਬੋਲਦੇ ਹੋਏ ਕਿਹਾ ਕਿ ਅਜਿਹਾ ਨਹੀਂ ਹੈ ਕਿ ਜੋ ਮੰਤਰੀ ਨਹੀਂ ਬਣ ਸਕੇ ਉਹ ਕਿਸੇ ਤੋਂ ਘੱਟ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਕ-ਇਕ ਹੀਰਾ ਚੁਣ ਕੇ ਸਾਨੂੰ | ਦਿੱਤਾ ਹੈ। ਪੰਜਾਬ ਦੀ ਤਰੱਕੀ ਲਈ 92 ਵਿਧਾਇਕਾਂ ਦੀ ਮਜ਼ਬੂਤ ਟੀਮ ਜ਼ਰੂਰੀ ਹੈ। ਪੰਜਾਬ ਦੀ ਕੈਬਨਿਟ ‘ਚ 17 ਮੰਤਰੀ ਹੀ ਬਣਨਗੇ। ਪੰਜਾਬ ਦੀ ਟੀਮ ਦਾ ਲੀਡਰ ਮਾਨ ਹੈ ਤੇ ਮੈਂ ਤੁਹਾਡਾ ਵੱਡਾ ਭਰਾ ਹਾਂ। ਵਿਧਾਇਕਾਂ ਨੂੰ ਹਦਾਇਤਾਂ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਕੋਈ ਵੀ ਵਿਧਾਇਕ ਆਪਣੀ ਜਿੱਤ ਦਾ ਹੰਕਰ ਨਾ ਕਰੇ। ਤੁਸੀਂ ਕਿਸੇ ਨੂੰ ਨਹੀਂ ਹਰਾਇਆ ਤੁਹਾਨੂੰ ਜਨਤਾ ਨੇ ਜਿਤਾਇਆ ਹੈ। ਜਨਤਾ ਨੇ ਵੱਡੇ-ਵੱਡੇ ਲੀਡਰਾਂ ਨੂੰ ਹਰਾਇਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਧਾਇਕ ਕਿਸੇ ਨਾਲ ਵੀ ਬਦਤਮੀਜ਼ੀ ਨਾ ਕਰੇ। ਮੈਂ ਕੁਝ ਵੀ ਬਰਦਾਸ਼ਤ ਕਰ ਸਕਦਾ ਹਾਂ ਪਰ ਬੇਇਮਾਨੀ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਜਨਤਾ ਦੇ ਪੈਸੇ ਦੀ ਚੋਰੀ ਨੂੰ ਬਰਦਾਸ਼ਤ ਨਹੀਂ ਕਰ ਕਰਦਾ। ਉਨ੍ਹਾਂ ਕਿਹਾ ਕਿ | ਗੜਬੜੀ ਕਰਨ ਵਾਲਿਆਂ ਨੂੰ ਪਾਰਟੀ ਮੌਕਾ ਨਹੀਂ ਸਗੋਂ ਦੁੱਗਣੀ ਸਜ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਟੀਮ ਦੇ ਲੀਡਰ ਮਾਨ ਸਾਬ ਹਨ ਅਤੇ ਮੈਂ ਤੁਹਾਡਾ ਵੱਡਾ ਭਰਾ ਹਾਂ। ਭਗਵੰਤ ਮਾਨ ਵੀ ਪੰਜਾਬ ਦੇ ਮੰਤਰੀਆਂ ਨੂੰ ਟਾਰਗੇਟ ਦੇਣਗੇ ਅਤੇ ਜੇਕਰ ਟਾਰਗੇਟ ਪੂਰਾ ਨਾ ਕੀਤਾ ਤਾਂ ਬਦਲਾਅ ਵੀ ਜ਼ਰੂਰੀ ਹੋਵੇਗਾ। ਲੋਕਾਂ ਲਈ ਕੰਮ ਕਰਵਾਉਣਾ ਹੋਵੇ ਤਾਂ ਜ਼ਰੂਰ ਮੁੱਖ ਮੰਤਰੀ ਨੂੰ ਮਿਲੋ ਪਰ ਜੇਕਰ ਕਿਸੇ ਨੇ ਡੀ. ਸੀ., ਐੱਸ.ਪੀ. ਦੀ ਪੋਸਟਿੰਗ ਕਰਵਾਉਣੀ ਹੋਈ ਤਾਂ ਮੁੱਖ ਮੰਤਰੀ ਨੂੰ ਨਹੀਂ ਮਿਲਣਾ। ਬਦਲੀਆਂ ਕਰਵਾਉਣ ਲਈ ਮੁੱਖ ਮੰਤਰੀ ਕੋਲ ਨਹੀਂ ਜਾਣਾ। ਜੇ ਮੈਨੂੰ ਪਤਾ ਲੱਗਾ ਤਾਂ ਕਿ ਕਿਸੇ ਨੇ ਕੋਈ ਵੀ ਗੜਬੜ ਕੀਤੀ ਹੈ ਤਾਂ ਇਕ ਵੀ ਮੌਕਾ ਨਹੀਂ ਦਿੱਤਾ ਜਾਵੇਗਾ।

Related posts

ਲਓ ਜੀ ਇਕ ਵਾਰ ਫਿਰ ਇਸ ਤਰੀਖ ਨੂੰ ਬੰਦ ਦਾ ਸੱਦਾ?

htvteam

ਚੰਗੇ ਭਲੇ ਜਵਾਨ ਮੁੰਡੇ ਦੇਖੋ ਕਿਵੇਂ ਪੈ ਰਹੇ ਨੇ ਕੁੜੀਆਂ ਵਾਲੇ ਰਾਹ; ਦੇਖੋ ਵੀਡੀਓ

htvteam

ਹੁਣੇ ਹੁਣੇ ਵਾਪਰਿਆ ਭਿਆਨਕ ਸੜਕ ਹਾਦਸਾ, ਉੱਡੇ ਪਰਖੱਚੇ

htvteam