ਲੁਧਿਆਣਾ ਕੋਰਟ ਚ 307 ਮਾਮਲੇ ਚ ਪੇਸ਼ੀ ਭੁਗਤਣ ਆਏ ਦੋ ਧਿਰਾਂ ਵਿਚਾਲੇ ਝੜਪ
ਕੋਰਟ ਦੇ ਬਾਹਰ ਹੀ ਇੱਕ ਦੂਸਰੇ ਦੇ ਮਾਰੇ ਕੜੇ
ਤਿੰਨ ਲੋਕਾਂ ਦੇ ਜਖਮੀ ਹੋਣ ਦੀ ਖਬਰ
ਲਿਸ ਨੇ ਮਾਮਲੇ ਸਬੰਧੀ ਜਾਂਚ ਦੀ ਕਹੀ ਗੱਲ
ਤਾਂ ਵਕੀਲ ਹਰੀਸ਼ ਰਾਏ ਢਾਂਡਾ ਨੇ ਕਾਨੂੰਨ ਵਿਵਸਥਾ ਤੇ ਚੁੱਕੇ ਸਵਾਲ
ਮਾਮਲਾ ਲੁਧਿਆਣਾ ਦੇ ਕੋਟ ਕੰਪਲੈਕਸ ਤੋਂ ਸਾਹਮਣੇ ਆਇਆ ਹੈ। ਜਿੱਥੇ ਅੱਜ 307 ਦੇ ਮਾਮਲੇ ਚ ਪੇਸ਼ੀ ਭੁਗਤਣ ਆਏ ਲੋਕਾਂ ਵਿਚਾਲੇ ਆਪਸੀ ਝੜਪ ਹੋ ਗਈ ਦੱਸ ਦੀਏ ਕਿ ਦੋਵੇਂ ਹੀ ਧਿਰਾਂ ਅੱਜ ਕੋਰਟ ਵਿੱਚ ਪੇਸ਼ੀ ਭੁਗਤਣ ਆਈਆਂ ਸੀ ਅਤੇ ਇਹ ਮਾਮਲਾ ਥਾਣਾ ਜਗਰਾਉਂ ਨਾਲ ਸੰਬੰਧਿਤ ਹੈ ਜਿਵੇਂ ਹੀ ਕੋਰਟ ਦੇ ਬਾਹਰ ਪਹੁੰਚੇ ਤਾਂ ਆਪਸੀ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਦੋਵੇਂ ਹੀ ਧਿਰਾਂ ਭੇੜ ਗਈਆਂ ਅਤੇ ਇੱਕ ਦੂਸਰੇ ਦੇ ਉੱਤੇ ਕੜਿਆਂ ਨਾਲ ਵਾਰ ਕੀਤਾ ਇਸ ਦੌਰਾਨ ਤਿੰਨ ਲੋਕ ਜ਼ਖਮੀ ਹੋਏ ਨੇ ਜਿਨਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਗਿਆ ਹੈ।
ਉਧਰ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਉਹਨਾਂ ਨੂੰ ਸੂਚਨਾ ਮਿਲਣ ਉਪਰੰਤ ਤੁਰੰਤ ਹੀ ਉਹ ਮੌਕੇ ਤੇ ਪਹੁੰਚੇ ਤਾਂ ਫਸਟ ਫਲੋਰ ਤੇ ਕੋਰਟ ਦੇ ਬਾਹਰ ਇਹ ਘਟਨਾ ਹੋਈ ਸੀ ਜਿੱਥੇ ਤਿੰਨ ਲੋਕ ਜ਼ਖਮੀ ਹੋਏ ਨੇ ਉਹਨਾਂ ਦੱਸਿਆ ਕਿ ਜਗਰਾਉਂ ਥਾਣੇ ਨਾਲ ਸੰਬੰਧਿਤ 307 ਦੇ ਮਾਮਲੇ ਵਿੱਚ ਪੇਸ਼ੀ ਭੁਗਤਣ ਆਏ ਸਨ। ਉਹਨਾਂ ਕਿਹਾ ਫਿਲਹਾਲ ਮਾਮਲੇ ਸਬੰਧੀ ਜਾਂਚ ਜਾਰੀ ਹੈ।
ਉਧਰ ਵਕੀਲ ਹਰੀਸ਼ ਰਾਏ ਢਾਂਡਾ ਨੇ ਗੱਲਬਾਤ ਦੌਰਾਨ ਜ਼ਿਕਰ ਕੀਤਾ ਕਿ ਉਹ ਕੋਰਟ ਦੇ ਵਿੱਚ ਮੌਜੂਦ ਸਨ ਅਤੇ ਇਸੇ ਦੌਰਾਨ ਚੀਕ ਚਗਾੜੇ ਦੀ ਆਵਾਜ਼ ਸੁਣਾਈ ਦਿੱਤੀ ਜਿਸ ਤੋਂ ਬਾਅਦ ਉਹਨਾਂ ਦੇਖਿਆ ਕਿ ਕੁਝ ਨੌਜਵਾਨ ਆਪਸ ਵਿੱਚ ਲੜ ਰਹੇ ਨੇ ਉਹਨਾਂ ਕਿਹਾ ਕਿ ਇਹ ਰੰਗਲੇ ਪੰਜਾਬ ਨੂੰ ਦਰਸ਼ਾਉਂਦੀ ਤਸਵੀਰ ਹੈ ਇਸ ਦੌਰਾਨ ਉਹਨਾਂ ਕਾਨੂੰਨ ਵਿਵਸਥਾ ਤੇ ਵੀ ਸਵਾਲ ਚੁੱਕੇ ਨੇ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
