Htv Punjabi
corona news Punjab

ਕੋਰੋਨਾ ਵਾਇਰਸ ਨੂੰ ਲੈਕੇ ਪੂਰਾ ਪਿੰਡ ਹੋਇਆ ਗਰਮ , ਗੁਰਦੁਆਰੇ ਕਰਤਾ ਵੱਡਾ ਐਲਾਨ

ਕਰੋਨਾ ਵਾਇਰਸ ਦੇ ਚਲਦਿਆਂ ਹਰ ਰੋਜ਼ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤਾਂ ਦੂਸਰੇ ਪਾਸੇ ਲੋਕਾਂ ਦੇ ਮਨ ‘ਚ ਇਸ ਬਾਬਤ ਖੌਫ ਵੀ ਵੱਧ ਰਿਹਾ ਹੈ। ਸੰਗਰੂਰ ਦੇ ਪਿੰਡ ਚੱਠਾ ਨਨਹੇਰਾ ‘ਚ ਭਾਰਤੀ ਕਿਸਾਨ ਯੂਨੀਅਨ ਅਤੇ ਪਿੰਡ ਦੇ ਲੋਕਾਂ ਵੱਲੋਂ ਇਕ ਫੈਂਸਲਾ ਲਿਆ ਗਿਆ ਹੈ ਕੇ ਪਿੰਡ ‘ਚ ਬਿਨ੍ਹਾਂ ਵਜਾ ਕਿਸੇ ਦਾ ਕਰੋਨਾ ਟੈਸਟ ਨਹੀਂ ਕਰਵਾਇਆ ਜਾਵੇਗਾ।

ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਪਿੰਡ ‘ਚ ਕਰੋਨਾ ਟੈਸਟ ਕੀਤੇ ਗਏ ਸਨ ਜਿਸ ‘ਚ ੨ ਲੋਕ ਕਰੋਨਾ ਪਾਜ਼ਟਿਵ ਪਾਏ ਗਏ ਸਨ। ਜਿਹਨਾਂ ਨੂੰ ਸਿਹਤ ਮਹਿਕਮੇ ਵਾਲੇ ਨਾਲ ਲੈ ਗਏ ਅਤੇ ਉਹਨਾਂ ਨੂੰ ਸੰਗਰੂਰ ਦੇ ਕੋਵਿਡ ਕੇਅਰ ਸੈਂਟਰ ‘ਚ ਰੱਖਿਆ ਗਿਆ ਹੈ। ਪਿੰਡ ਦੇ ਲੋਕਾਂ ਨੂੰ ਡਰ ਹੈ ਕਿ ਕਰੋਨਾ ਦੀ ਆੜ ‘ਚ ਦੇਸ਼ ‘ਚ ਕਈ ਥਾਈ ਅੰਗਾਂ ਦੀ ਤਸਕਰੀ ਹੋ ਰਹੀ ਹੈ। ਜਿਸ ਦੇ ਚਲਦਿਆਂ ਪਿੰਡ ਵੱਲੋਂ ਇਹ ਫੈਂਸਲਾ ਲਿਆ ਗਿਆ ਹੈ ਕਿ ਜੇਕਰ ਕੋਈ ਪਾਜ਼ਟਿਵ ਆਉਂਦਾ ਹੈ ਤਾਂ ਉਹਨਾਂ ਨੂੰ ਪਿੰਡ ਦੇ ਸਰਕਾਰੀ ਸਕੂਲ ‘ਚ ਪੂਰੀ ਦੇਖ ਰੇਖ ‘ਚ ਰੱਖਿਆ ਜਾਵੇਗਾ।
ਦੂਸਰੇ ਪਾਸੇ ਕਰੋਨਾ ਪਾਜ਼ਟਿਵ ਆਏ ਮਰੀਜ਼ ਦੇ ਭਰਾ ਦਾ ਕਹਿਣਾ ਹੈ ਮਰੀਜ਼ ‘ਚ ਕੋਈ ਵੀ ਬਿਮਾਰੀ ਵਾਲੇ ਲੱਛਣ ਨਹੀਂ ਸਨ ਜਿਸ ਗੱਲ ਨੂੰ ਸਿਹਤ ਮਿਹਕਮਾ ਵੀ ਮੰਨ ਰਿਹਾ ਹੈ। ਫਿਲਹਾਲ ਪਿੰਡ ਦੇ ਲੋਕਾਂ ਅਤੇ ਪੁਲਿਸ ਪ੍ਰਸਾਸ਼ਨ ‘ਚ ਗੱਲ ਬਾਤ ਹੋ ਗਈ ਹੈ ਅਤੇ ਪੂਰੀ ਸਹਿਮਤੀ ਦੇ ਨਾਲ ਜੇਕਰ ਕੋਈ ਅੱਗੇ ਕੇਸ ਆਉਂਦਾ ਹੈ ਤਾਂ ਉਸ ਨੂੰ ਪਿੰਡ ‘ਚ ਹੀ ਰੱਖਿਆ ਜਾਵੇਗਾ।

Related posts

ਚੋਣਾਂ ਤੋਂ ਪਹਿਲਾਂ ਬਾਦਲ ਨੇ ਕਿਉਂ ਮੰਗੀ ਮੁਆਫੀ ?

htvteam

ਦੇਖੋ ਸਾਊਥ ਫਿਲਮਾਂ ਦੇ ਸੀਨ ਤੋਂ ਵੀ ਬਣਿਆ ਉੱਤੇ ਦਾ ਸੀਨ

htvteam

ਥਾਣੇਦਾਰ ਤਾਂ ਸੁਣਿਆਂ ਸੀ, ਆਹ ਬੰਦੇ ਨੇ ਥਾਣੇ ‘ਚ ਈ ਕੁੱਟ ਤੀ ਥਾਣੇਦਾਰਨੀ, ਕਾਰਨ ਜਾਣਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ, ਤੇ ਕਹੋਗੇ ਲੱਖ ਦੀ ਲਾਹਨਤ ਐ !

Htv Punjabi