Htv Punjabi
Uncategorized

ਕੰਗਨਾ ਦੇ ਮੁੰਬਈ ਪੁੱਜਣ ‘ਤੇ ਰੌਲਾ, ਦਫਤਰ ‘ਤੇ ਚੱਲਿਆ ਬੁਲਡੋਜ਼ਰ

ਕੰਗਣਾ ਰਣੌਤ ਨੂੰ ਉਦਵ ਸਰਕਾਰ ਨਾਲ ਪੰਗਾ ਲੈਣਾ ਮਹਿੰਗਾ ਪੈ ਗਿਆ ਹੈ, ਬੀਐੱਮਸੀ ਨੇ ਬਾਂਦਰਾ ਵੈਸਟ ਦੇ ਪਾਲੀ ਟਿਲ ਰੋਡ ਸਥਿਤ ਕੰਗਨਾ ਰਣੌਤ ਦੇ ਦਫਤਰ ਦੇ ਨਜ਼ਾਇਜ ਨਿਰਮਾਣ ਨੂੰ ਤੋੜਨ ਦੀ ਤਿਆਰੀ ਕਰ ਲਈ ਹੈ। ਇਸ ਮੌਕੇ ਬੀਐੱਮਸੀ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਅਸੀਂ ਕੰਗਨਾ ਨੂੰ 24 ਘੰਟਿਆਂ ਦਾ ਸਮਾਂ ਦਿੱਤਾ ਸੀ, ਪਰ ਉਸ ਵੱਲੋਂ ਕੋਈ ਜਵਾਬ ਨਹੀਂ ਆਇਆ।

ਕੰਗਨਾ ਨੇ ਕਿਹਾ ਮੇਰੇ ਆਉਣ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਅਤੇ ਉਨ੍ਹਾਂ ਦੇ ਆਫਿਸ ਦੇ ਬਾਹਰ ਪਹੁੰਚ ਗਏ ਹਨ ਉਸ ਨੂੰ ਡੇਗਣ ਦੀ ਤਿਆਰੀ ਹੋ ਗਈ ਹੈ। ਕੰਗਨਾ ਨੇ ਕਾਰਵਾਈ ‘ਤੇ ਪਾਕਿਸਤਾਨ ਦਾ ਜ਼ਿਕਰ ਕਰਦੇ ਹੋਏ ‘ਡੈੱਥ ਆਫ ਡੈਮੋਕਰੇਸੀ’ ਕਿਹਾ। ਕੰਗਨਾ ਨੇ ਕਿਹਾ, ਮੈਂ ਕਦੇ ਗਲਤ ਨਹੀਂ ਸੀ। ਮੇਰੇ ਦੁਸ਼ਮਨਾਂ ਨੇ ਇਕ ਵਾਰ ਮੁੜ ਤੋਂ ਸਾਬਿਤ ਕਰ ਦਿੱਤਾ ਕੇ ਕਿਉਂ ਮੁੰਬਈ ਪਾਕਿ ਦੇ ਕਬਜ਼ੇ ਵਾਲਾ ਕਸ਼ਮੀਰ ਹੈ।


ਕਾਰਵਾਈ ‘ਤੇ ਬੀਐੱਮਸੀ ਨੇ ਕਿਹਾ
ਬੀਐਮਸੀ ਨੇ ਕਿਹਾ,’ ਨੋਟਿਸ ਮਿਲਣ ਦੇ ਬਾਅਦ ਵੀ ਤੁਸੀਂ ਕੰਮ ਜਾਰੀ ਰੱਖਿਆ। ਇਸ ਲਈ ਨੋਟਿਸ ਦੇ ਅਨੁਸਾਰ, ਫੋਰਨ ਤੋੜਫੋੜ ਕਰ ਰਹੇ ਹਾਂ। ਇਸਦੇ ਲਈ ਤੁਸੀਂ ਆਪ ਜ਼ਿੰਮੇਵਾਰ ਹੋ।

ਕੰਗਨਾ ਕਾਰ ਨਾਲ ਚੰਡੀਗੜ੍ਹ ਪੁੱਜੀ ਸੀ
ਅਦਾਕਾਰਾ ਸੜਕ ਦੇ ਰਸਤੇ ਮੰਡੀ ਹਿਮਾਂਚਲ ਪ੍ਰਦੇਸ਼ ਤੋਂ ਚੰਡੀਗੜ੍ਹ ਪਹੁੰਚੀ ਸੀ। ਕਾਬਿਲੇਗੌਰ ਹੈ ਕੇ ਕੰਗਨਾ ਨੇ ਮੁੰਬਈ ਦੀ ਤੁਲਨਾ ਪਾਕਿਸਤਾਨ ਵਾਲੇ ਕਬਜ਼ੇ ਵਾਲੇ ਕਸ਼ਮੀ੍ਰ ਪੀਓਕੇ ਨਾਲ ਕੀਤੀ ਸੀ। ਜਿਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਸੀ

 

Related posts

ਇੱਥੇ ਸ਼ਰਾਬ ਪੀ ਕੇ ਸਾਈਕਲ ਚਲਾਉਣ ਵਾਲਿਆਂ ਨੂੰ ਵੀ ਹੁੰਦੀ ਹੈ ਜ਼ੇਲ੍ਹ

Htv Punjabi

ਅਧਿਕਾਰੀਆਂ ਨੇ ਕੇਂਦਰ ਸਰਕਾਰ ਨੂੰ ਆਹ ਸਿਫਾਰਸ਼ਾਂ ਕਰਕੇ ਲੈ ਲਿਆ ਵੱਡਾ ਪੰਗਾ! 3 ਤਾਂ ਫਸ ਗਏ ਬਾਕੀ ਕਦੋਂ ਤੱਕ ਬਚਣਗੇ ਕੋਈ ਪਤਾ ਨਹੀਂ!

Htv Punjabi

ਮੋਦੀ ਸਰਕਾਰ ਨੇ ਕੱਛ ‘ਚੋਂ ਇੱਕ ਹੋਰ ਮੁੰਗਲਾ ਕੱਢ ਮਾਰਿਆ, ਹੁਣ ਇਸ ਬੈਂਕ ਦੇ ਗ੍ਰਾਹਕਾਂ ਨੂੰ ਪਈਆਂ ਭਾਜੜਾਂ

Htv Punjabi