ਬਾਲੀਵੱਡ ਐਕਟਰਸ ਕੰਗਨਾ ਰਣੌਤ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਦਵ ਠਾਕਰੇ ਦੇ ਵਿੱਚ ਲੜਾਈ ਵੱਧ ਦੀ ਜਾ ਰਹੀ ਹੈ, ਕੰਗਨਾ ਲਗਾਤਾਰ ਉਹਨਾਂ ‘ਤੇ ਸ਼ਬਦੀ ਹਮਲੇ ਕਰ ਰਹੀ ਹੈ। ਬੀਐਮਸੀ ਨੇ ਕੰਗਨਾ ਦੇ ਦਫਤਰ ‘ਤੇ ਬੁਲਡੋਜ਼ਰ ਚਲਾਇਆ ਤਾਂ ਦੂਸਰੇ ਪਾਸੇ ਕੰਗਨਾ ਦੇ ਸ਼ਬਦੀ ਹਮਲੇ ਘੱਟ ਨਹੀਂ ਹੋਏ। ਕੰਗਨਾ ਨੇ ਅੱਜ ਉਦਵ ਨੂੰ ਵੰਸ਼ਵਾਦ ਦਾ ਨਮੂਨਾ ਤਾਂ ਸ਼ਿਵਸੈਨਾ ਨੂੰ ਸੋਨੀਆ ਸੈਨਾ ਕਹਿ ਦਿੱਤਾ।
ਕੰਗਨਾ ਰਣੌਤ ‘ਤੇ ਹਮਲੇ ਤੋਂ ਬਾਅਦ ਸ਼ਿਵਸੈਨਾ ਦੇ ਖੇਮੇ ‘ਚ ਵੀ ਰੌਲਾ ਹੈ। ਇਸ ਮਾਮਲੇ ‘ਚ ਹੁਣ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੇਸ਼ਯਰੀ ਐਕਟਿਵ ਹੋ ਗਏ ਹਨ ਅਤੇ ਉਹਨਾਂ ਨੇ ਮੁੱਖ ਮੰਤਰੀ ੳੇੁਦਵ ਠਾਕਰੇ ਦੇ ਸਲਾਹਕਾਰ ਅਜੇ ਮੇਹਤਾ ਨਾਲ ਚਰਚਾ ਕੀਤੀ। ਰਾਜਪਾਲ ਨੇ ਕਾਰਵਾਈ ‘ਤੇ ਨਰਾਜ਼ਗੀ ਜਤਾਈ। ਅਜੇ ਮੇਹਤਾ ਨੇ ਕਿਹਾ ਹੈ ਕੇ ਉਹ ਸੀਐਮ ਉਦਵ ਠਾਕਰੇ ਨੂੰ ਜਾਣਕਾਰੀ ਦੇ ਦੇਣਗੇ, ੳੇੱਥੇ ਹੀ ਰਾਜਪਾਲ ਕੇਸ਼ਯਰੀ ਇਸ ਮਾਮਲੇ ‘ਚ ਕੇਂਦਰ ਨੂੰ ਇੱਕ ਰਿਪੋਰਟ ਦੇਣ ਵਾਲੇ ਹਨ।
ਕਾਬਿਲੇਗੌਰ ਹੈ ਕਿ ਵੀਰਵਾਰ ਨੂੰ ਕੰਗਨਾ ਨੇ ਟਵੀਟ ਕਰ ਕੇ ਕਿਹਾ,’ ਤੁਹਾਡੇ ਪਿਤਾ ਜੀ ਦੇ ਚੰਗੇ ਕਰਮ ਤੁਹਾਨੂੰ ਦੌਲਤ ਦੇ ਸਕਦੇ ਹਨ,ਪਰ ਸੰਮਾਨ ਤੁਾਹਨੂੰ ਆਪ ਕਮਾਉਂਣਾ ਪਵੇਗਾ, ਮੇਰਾ ਮੂੰਹ ਬੰਦ ਕਰੋਗੇ ਤਾਂ ਮੇਰੀ ਅਵਾਜ ਮੇਰੇ ਬਾਅਦ ਮੁੜ ਲੱਖਾਂ ‘ਚ ਗੂੰਜੇਗੀ, ਕਿੰਨੇ ਮੂੰਹਾਂ ਨੂੰ ਬੰਦ ਕਰੋਗੇ।‘