Htv Punjabi
Uncategorized

ਕੀਂ ਤੁਸੀਂ ਜਾਣਦੇ ਹੋ : ਭਾਰਤ ‘ਚ ਬਣੇ ਛੀਟ ਦੇ ਕੱਪੜਿਆਂ ਕਾਰਨ, ਯੋਰੋਪ ‘ਚ ਹੋਏ ਸਨ ਦੰਗੇ? ਜਾਣੋ ਇਤਿਹਾਸ

ਨਵੀਂ ਦਿੱਲੀ : 1851 ਵਿੱਚ ਆਪਣੀ ਭੈਣ ਨੂੰ ਲਿਖੀ ਚਿੱਠੀ ਵਿੱਚ ਉਪਨਿਅਸਕਾਰ ਜਾਰਜ ਏਲੀਅਟ ਨੇ ਮਲਮਲ ਦੇ ਕੱਪੜਿਆਂ ਤੇ ਆਪਣੀ ਰਾਏ ਜ਼ਾਹਿਰ ਕੀਤੀ ਸੀ।ਉਨ੍ਹਾਂ ਨੇ ਲਿਖਿਆ ਸੀ, ਛੀਂਟਦਾਰ ਕੱਪੜੇ ਸਭ ਤੋਂ ਵਧੀਆ ਹੁੰਦੇ ਹਨ ਪਰ ਉਸ ਦਾ ਅਸਰ ਚਿੰਟਜੀ ਹੁੰਦਾ ਹੈ।ਇਹ ਚਿੰਟਜੀ ਸ਼ਬਦ ਦਾ ਸਭ ਤੋਂ ਪਹਿਲਾ ਇਸਤੇਮਾਲ ਸੀ।ਰਾਇਲ ਆਨੲਰੀਓ ਮਿਊਜ਼ੀਅਮ ਵਿੱਚ ਚਿੰਟਜ ਤੇ ਹੋਣ ਵਾਲੀ ਪ੍ਰਦਰਸ਼ਨੀ ਦੀ ਕਿਊਰੇਟਰ ਸਾਰਾ ਫੀ ਨੂੰ ਲੱਗਦਾ ਹੈ ਕਿ ਏਲੀਅਟ ਨੇ ਅਸਲੀ ਚਿੰਟਜ ਦੀ ਜਗ੍ਹਾ ਇਸ ਦੇ ਸਸਤੀ ਨਕਲ ਦੇ ਬਾਰੇ ਵਿੱਚ ਲਿਖਿਆ ਸੀ।

ਅਸਲੀ ਕੱਪੜਾ ਤਾਂ ਇੰਨਾ ਸ਼ਾਨਦਾਰ ਸੀ ਕਿ ਉਸ ਦੀ ਵਿਅਖਿਆ ਆਧੁਨਿਕ ਵਿਗਿਆਨ ਵੀ ਨਹੀਂ ਕਰ ਸਕਦਾ।ਉਸ ਸਮੇਂ ਤੱਕ ਬ੍ਰਿਟੇਨ ਦੀ ਕੱਪੜਾ ਮਿਲਾਂ ਨੇ ਦੁਨੀਆਂ ਦੇ ਬਜ਼ਾਰਾਂ ਨੂੰ ਚਿੰਟਜ ਦੀ ਸਸਤੀ ਨਕਲ ਨਾਲ ਭਰ ਦਿੱਤਾ ਸੀ।ਵਿਲਾਸਿਤਾ ਦੀ ਪਹਿਚਾਣ ਰਹੇ ਕੱਪੜਿਆਂ ਦੀ ਸਸਤੀ ਉਦਯੋਗਿਕ ਨਕਲ ਆਮ ਲੋਕਾਂ ਦੇ ਲਈ ਕੀਤੀ ਗਈ ਸੀ।

ਚਿੰਟਜ ਕੱਪੜਾ ਇੱਕ ਸਮੇਂ ਨਾ ਸਿਰਫ ਬੇਸ਼ਕੀਮਤੀ ਸੀ ਬਲਕਿ ਉਨ੍ਹਾਂ ਨੇ ਫੈਸ਼ਨ ਅਤੇ ਡਿਜ਼ਾਈਨ ਵਿੱਚ ਕ੍ਰਾਂਤੀ ਲਿਆਉਣ ਵਿੱਚ ਮਦਦ ਕੀਤੀ ਸੀ।ਕਈ ਮਾਮਲਿਆਂ ਵਿੱਚ ਉਨ੍ਹਾਂ ਨੇ ਇਤਿਹਾਸ ਦਾ ਰੁਖ ਵੀ ਬਦਲ ਦਿੱਤਾ।

ਹਾਰਵਰਡ ਦੇ ਇਤਿਹਾਸਕਾਰ ਡਾਕਟਰ ਸਵੇਨ ਬੇਕਰਟ ਦੇ ਮੁਤਾਬਿਕ ਚਿੰਟਜ ਦੀ ਕਹਾਣੀ ਬਹੁਤ ਵੱਡੀ ਅਤੇ ਦੁਖਦ ਹੈ।ਇਹ ਸਸ਼ਤਰ ਵਪਾਰ, ਉਪਨਿਵੇਸ਼ਵਾਦ, ਗੁਲਾਮੀ ਅਤੇ ਦੇਸੀ ਲੋਕਾਂ ਨੂੰ ਬੇਦਖਲ ਕਰਨ ਦੀ ਕਹਾਣੀੀ ਹੈ।ਬੇਕਰਟ ਜਿਸ ਕਹਾਣੀ ਦਾ ਜਿ਼ਕਰ ਕਰਦੇ ਹਨ ਉਹ 15ਵੀਂ ਸਦੀ ਵਿੱਚ ਸ਼ੁਰੂ ਹੋਈ ਸੀ ਪਰ ਚਿੰਟਜ ਦਾ ਇਤਿਹਾਸ ਉਸ ਤੋਂ ਪਹਿਲਾਂ ਦਾ ਹੈ।

ਅੰਗਰੇਜ਼ੀ ਦਾ ਚਿੰਟਜ ਸ਼ਬਦ ਹਿੰਦੀ ਦੇ ਛੀਂਟ ਸ਼ਬਦ ਤੋਂ ਬਣਿਆ ਹੈ ਜਿਸ ਦਾ ਅਰਥ ਹੁੰਦਾ ਹੈ ਚਿਤੀਦਾਰ।ਫੀ ਨੇ ਆਪਣੀ ਕਿਤਾਬ ਕਲਾਥ ਦੈਟ ਚੇਂਜਡ ਦਾ ਵਰਲਡ ਵਿੱਚ ਲਿਖਿਆ ਹੈ, ਹਜ਼ਾਰਾਂ ਸਾਲ ਪਹਿਲਾਂ ਇਹ ਕੱਪੜਾ ਆਧੁਨਿਕ ਭਾਰਤ ਅਤੇ ਪਾਕਿਸਤਾਨ ਦੇ ਇਲਾਕਿਆਂ ਵਿੱਚ ਬਣਾਇਆ ਗਿਆ।

ਚਿੰਟਜ ਦੇ ਬਾਰੇ ਵਿੱਚ ਜਿ਼ਆਦਾਤਰ ਲੋਕ ਜਿਵੇਂ ਸੋਚਦੇ ਹਨ ਉਸ ਦੇ ਉਲਟ ਜ਼ਰੂਰੀ ਨਹੀਂ ਕਿ ਇਹ ਚਮਕੀਲਾ ਜਾਂ ਫੁੱਲ ਪੱਤੇਦਾਰ ਪ੍ਰਿੰਟ ਵਾਲਾ ਕੱਪੜਾ ਹੋਵੇ।ਸਿੱਧੇਸ਼ਬਦਾਂ ਵਿੱਚ ਕਹੀਏ ਤਾਂ ਚਿੰਟਜ ਸੂਤੀ ਕੱਪੜਾ ਹੁੰਦਾ ਹੈਿ, ਜਿਸ ਤੇ ਰੰਗਬੰਧਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਕਿ ਕੱਪੜੇ ਦਾ ਰੰਗ ਪੱਕਾ ਰਹੇ।

Related posts

15000 ਲੋਕਾਂ ਦੀ ਜਾਨ ਬਚਾਈ ਹੈ ਨਵੇਂ ਮੋਟਰ ਵਾਹਨ ਕਾਨੂੰਨ ਨੇ : ਨਿਤਿਨ ਗਡਕਰੀ

Htv Punjabi

3 ਸਾਲਾਂ ਤੋਂ ਵਿਧਵਾ ਨਾਲ ਹੋ ਰਿਹਾ ਸੀ ਗਲਤ ਕੰਮ!

htvteam

ਪੀਐਮ ਮੋਦੀ ਦੀ ਹਫਤੇ ਚ ਦੂਜੀ ਮੀਟਿੰਗ ਅੱਜ, ਲਏ ਜਾਣਗੇ ਆਹ ਅਹਿਮ ਫੈਸਲੇ?

Htv Punjabi

Leave a Comment