ਲਹਿਰਾਗਾਗਾ, ਸ਼ਹਿਰ ਵਿਚਲੇ ਪੁਰਾਣੇ ਬਿਜਲੀ ਘਰ ਦੀ ਖੰਡਰ ਬਣੀ ਇਮਾਰਤ ਨੂੰ ਦੁਬਾਰਾ ਬਣਵਾਉਣ ਲਈ ਸ਼ਹਿਰ ਵਾਸੀਆਂ ਨੇ ਸੰਘਰਸ਼ ਆਰੰਭਦਿਆਂ ਪੰਜਾਬ ਸਰਕਾਰ ਅਤੇ ਪਾਵਰਕਾਮ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ
ਬਿਜਲੀ ਬੋਰਡ ਦਫਤਰ ਅਤੇ ਰਿਹਾਇਸ਼ੀ ਕੁਆਟਰ 1965ਵਿਆਂ ਵਿੱਚ ਬਣੇ ਸਨ ਅਤੇ ਪਾਤਡ਼ਾਂ ਰੋਡ ’ਤੇ 66 ਕੇਵੀ ਬਣਨ ਮਗਰੋਂ ਸ਼ਹਿਰੀ ਡਿਵੀਜਨ ੳੇਥੇ ਚਲੀ ਗਈ ਸੀ ਅਤੇ ਇਸ ਇਮਾਰਤ ਨੂੰ ਦਿਹਾਤੀ ਸਬ ਡਿਵੀਜ਼ਨ ਦਾ ਦਫ਼ਤਰ ਬਣਾ ਦਿੱਤਾ ਸੀ। ਇਸ ਦਿਹਾਤੀ ਸਬ ਡਿਵੀਜਨ ਦਫ਼ਤਰ ਨਾਲ ਲਹਿਰਾਗਾਗਾ ਇਲਾਕੇ ਦੇ 25 ਤੋਂ ਵੱਧ ਪਿੰਡ ਜੁਡ਼ੇ ਹੋਏ ਹਨ ਅਤੇ ਖਪਤਕਾਰ ਬਿਜਲੀ ਭਰਨ ਅਤੇ ਹੋਰ ਕੰਮਾਂ ਲਈ ਆਉਂਦੇ ਹਨ।
ਜਿਕਰਯੋਗ ਹੈ ਕਿ ਦਹਾਕਾ ਪਹਿਲਾਂ ਇਸ ਇਮਾਰਤ ਨੂੰ ਅਣਸੁਰੱਖਿਤ ਕਰਾਰ ਦੇਣ ਮਗਰੋ ਬੰਦ ਕਰ ਦਿੱਤਾ ਸੀ ਅਤੇ ਇਸਦਾ ਕਾਫੀ ਹਿੱਸਾ ਢਾਹੁਣ ਮਗਰੋਂ ਨਵੀਂ ਉਸਾਰੀ ਦਾ ਕੰਮ ਚਾਲੂ ਨਾ ਹੋਣ ਕਰਕੇ ਬਿਜਲੀ ਕਰਮਚਾਰੀ ਅਤੇ ਖਪਤਕਾਰ ਪ੍ਰੇਸ਼ਾਨ ਹਨ। ਕਰੀਬ ਸਾਢੇ ਤਿੰਨ ਵਰ੍ਹੇ ਪਹਿਲਾਂ ਪਾਵਰਕੌਮ ਨੇ ਇਸ ਦਫ਼ਤਰ ਦੀ ਇਮਾਰਤ ਨੂੰ ਮੁਡ਼ ਉਸਾਰਨ ਫੈਸਲਾ ਕੀਤਾ ਸੀ । ਇਸ ਇਮਾਰਤ ਲਈ ਲੰਬੀ ਚੌਡ਼ੀ ਥਾਂ ਸ਼ਹਿਰ ਦੇ ਅੰਦਰ ਸੁਰੱਖਿਤ ਥਾਂ ’ਤੇ ਕਰੋਡ਼ਾਂ ਰੁਪਏ ਦੀ ਬੇਕਾਰ ਪਈ ਹੈ।
ਇਥੇ ਕਰਿਆਣਾ ਯੂਨੀਅਨ ਦੇ ਪ੍ਰਧਾਨ ਪਵਨ ਮੱਲਾ, ਕਾਮਰੇਡ ਵਿੱਕੀ, ਬਲਵਿੰਦਰ ਹੱਬ, ਸੇਬੀ ਖੰਡੇਬਾਦ ਅਤੇ ਕੁਲਦੀਪ ਸਿੰਘ ਦੀ ਅਗਵਾਈ ’ਚ ਵਾਰਡ ਵਸਨੀਕਾਂ ਨੇ ਸ਼ਹਿਰ ਦੀ ਖਾਈ ਬਸਤੀ ਵਿੱਚ ਬਣੀ ਪਾਵਰਕੌਮ ਦੀ ਦਿਹਾਤੀ ਦਫਤਰ ਦੀ ਇਮਾਰਤ ਨੂੰ ਤਿੰਨ ਦਹਾਕੇ ਪਹਿਲਾਂ ਅਸੁਰਿੱਖਤ ਕਰਾਰ ਦਿੱਤੀ ਇਮਾਰਤ ਦੀ ਮੁਡ਼ ਉਸਾਰੀ ਨੂੰ ਲੈਕੇ ਪਾਵਰਕੌਮ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਕੀਤੀ ਅਤੇ ਕਿਹਾ ਕਿ ਅਧੂਰੇ ਛੱਡ ਕੰਮ ਕਰਕੇ ਇਹ ਇਮਾਰਤ ਨਸ਼ੀਆਂ ਅਤੇ ਸਮਾਜ ਵਿਰੋਧੀ ਅਨਸਰਾਂ ਦਾ ਅੱਡਾ ਬਣ ਗਈ ਹੈ ਅਤੇ ਵਿਭਾਗ ਇਸਨੂੰ ਬਣਾਉਣ ਦੀ ਬਜਾਏ ਹਜਾਰਾਂ ਰੁਪਏ ਦੀ ਇਮਾਰਤ ’ਚ ਚਲ ਰਿਹਾ ਹੈ।
ਦੁਕਾਨਦਾਰਾਂ ਨੇ ਹੋਰ ਦੱਸਿਆ ਕਿ ਸ਼ਹਿਰ ਵਿਚ ਮੈਡੀਕਲ ਨਸ਼ਿਆਂ ਦਾ ਪੂਰਨ ਤੌਰ ਤੇ ਬੋਲਬਾਲਾ ਹੈ। ਜਿਸ ਲਈ ਇਹ ਇਸ ਖੰਡਰ ਇਮਾਰਤ ਦੀ ਵਰਤੋਂ ਕਰਦੇ ਹਨ। ਇਹ ਖੰਡਰ ਬਣੀ ਇਮਾਰਤ ਨਸ਼ੇੜੀਆਂ ਅਤੇ ਜੂਏ ਸੱਟੇ ਵਾਲਿਆਂ ਦਾ ਅੱਡਾ ਬਣ ਚੁੱਕਿਆ ਹੈ।ਜਦੋਂਕਿ ਬਹੁਤ ਸਾਰੇ ਐੱਸਡੀਓ ਇੱਥੋਂ ਆ ਕੇ ਬਦਲ ਗਏ ਪਰ ਕਿਸੇ ਨੇ ਇਸ ਪਾਸੇ ਉਪਰਾਲਾ ਨਹੀਂ ਕੀਤਾ। ਹੁਣ ਸ਼ਹਿਰ ਨਿਵਾਸੀ ਇਸ ਬਾਰੇ ਤਕੜਾ ਸੰਘਰਸ਼ ਆਰੰਭ ਕਰਨਗੇ ਤਾਂ ਜੋ ਇਮਾਰਤ ਜਲਦੀ ਬਣਾਈ ਜਾ ਸਕੇ