Htv Punjabi
India Punjab

NIA ਵਲੋਂ ਕਿਸਾਨ ਆਗੂਆਂ ਨੂੰ ਕਿਤੇ ਗਏ ਸਮਨ ਤੇ ਬੋਲੇ ਸਿਹਤ ਮੰਤਰੀ

ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਲ ਛੁੱਟੀ ਹੋਣ ਦੇ ਕਾਰਨ ਜਾਦਾ ਲੋਕਾਂ ਨੂੰ ਕੋਰੋਨਾ ਵੈਕਸੀਨ ਨਹੀਂ ਲੱਗ ਸਕੀ ਇਸ ਲਈ ਪੰਜਾਬ ਵਿੱਚ ਜਾਂਦਾ ਲੋਕਾਂ ਨੂੰ ਕੋਰੋਨਾ ਵੈਕਸੀਨ ਨਹੀਂ ਲੱਗੀ ਅਤੇ ਜੋ ਲੋਗ ਕੋਰੋਨਾ ਵੈਕਸੀਨ ਤੋਂ ਘਬਰਾ ਰਹੇ ਹਨ ਉਹਨਾਂ ਨੂੰ ਜਾਗਰੂਕ ਕਰਨ ਲਈ ਪੂਰੇ ਪੰਜਾਬ ਦੇ ਵਿੱਚ ਜਾਗਰੂਕ ਕੈਂਪ ਲਗਾਏ ਜਾਣਗੇ ਨਾਲ ਹੀ ਉਹਨਾਂ NIA ਵਲੋਂ ਕਿਸਾਨ ਆਗੂਆਂ ਨੂੰ ਕਿਤੇ ਗਏ ਸਮਨ ਤੇ ਕਿਹਾ ਕਿ ਦੇਸ਼ ਦੀਆਂ ਸਾਰੀਆਂ ਵੱਡੀਆਂ ਏਜੰਸੀਆਂ ਦਾ ਕੇਂਦਰ ਸਰਕਾਰ ਨੇ ਘਾਣ ਕੀਤਾ ਹੈ ਅਤੇ ਦੇਸ਼ ਦੇ ਡੇਮੋਕ੍ਰਿਸਕ ਪਿੱਲਰ ਸਿਆਸੀ ਦਬਾਅ ਹੇਠ ਕੰਮ ਕਰ ਰਹੇ ਹਨ


ਮੀਡੀਆ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਵੈਕਸੀਨ ਆਉਣ ਨਾਲ ਪੰਜਾਬ ਦੇ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਇਸ ਲਈ ਇਸ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਸਬ ਨੂੰ ਵੈਕਸੀਨ ਲਗਾਉਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਕੱਲ੍ਹ ਛੁੱਟੀ ਹੋਣ ਕਾਰਨ ਪੰਜਾਬ ਵਿੱਚ ਬਹੁਤ ਘੱਟ ਲੋਕਾਂ ਨੂੰ ਵੈਕਸੀਨ ਲੱਗੀ ਹੈ ਕਿਉਂਕਿ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ ਹੈ ਇਸ ਲਈ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਪੰਜਾਬ ਭਰ ਵਿੱਚ ਕੈਂਪ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ NIA ਵਲੋਂ ਕਿਸਾਨ ਆਗੂਆਂ ਨੂੰ ਕਿਤੇ ਗਏ ਸਮਨ ਤੇ ਬੋਲਦੇ ਹੋਏ ਕਿਹਾ ਕਿ ਦੇਸ਼ ਦੇ ਡੇਮੋਕ੍ਰਿਸਕ ਪਿੱਲਰ ਸਿਆਸੀ ਦਬਾਅ ਹੇਠ ਕੰਮ ਕਰ ਰਹੇ ਹਨ ਉਹਨਾਂ ਕਿਹਾ ਕੇਂਦਰ ਸਰਕਾਰ ਨੇ ਇਕ ਸੁਪਰੀਮ ਕੋਰਟ ਦੇ ਜੱਜ ਕੋਲੋ ਫ਼ੈਸਲਾ ਕਰਵਾ ਕੇ ਰਿਟਾਈਡ ਹੋਣ ਤੋਂ ਬਾਅਦ ਉਸਨੂੰ ਰਾਜਸਭਾ ਮੈਂਬਰ ਬਣਾ ਦਿੱਤਾ ਗਿਆ ਇਹ ਠੀਕ ਨਹੀਂ ਹੈ ਕਿਸਾਨੀ ਸੰਘਰਸ਼ ਤੇ ਬੋਲਦੇ ਹੋਏ ਸਿਹਤ ਮੰਤਰੀ ਕਿਹਾ ਕਿ ਸੰਘਰਸ਼ ਦੌਰਾਨ 60 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁਕੀ ਹੈ ਪਰ ਦੇਸ਼ ਦੇ ਪ੍ਰਧਾਨਮੰਤਰੀ ਨਹੀਂ ਬੋਲੇ ਅਤੇ ਅਮਰੀਕਾ ਵਿੱਚ ਚਾਰ ਬੰਦੇ ਮਰੇ ਸ਼ਨ ਤਾਂ ਸਾਡੇ ਦੇਸ਼ ਦੇ ਪ੍ਰਧਾਨਮੰਤਰੀ ਉਹਨਾਂ ਲਈ ਹਾਂ ਦਾ ਨਾਹਰਾ ਮਾਰ ਰਹੇ ਹਨ ਉਹਨਾਂ ਕਿਹਾ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਹਨ ਇਸ ਮੌਕੇ ਉਹਨਾਂ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਤੇ ਵੀ ਸ਼ਬਦੀ ਹਮਲੇ ਕੀਤੇ।

 

Related posts

ਪੈਟਰੋਲ ਦੀ ਕੈਨੀ ਤੇ ਮਾਚਿਸ ਸਣੇ ਟੈਂਕੀ ਤੇ ਜਾ ਚੜ੍ਹਿਆ ਨੌਜਵਾਨ; ਸਰਪੰਚ ਤੇ ਲਾਏ ਵੱਡੇ ਦੋਸ਼

htvteam

ਨਿੱਜੀ ਹਸਪਤਾਲ ‘ਚ ਪਰਿਵਾਰ ਦਾ ਡਾਕਟਰਾਂ ਖਿਲਾਫ ਰੋਸ

htvteam

ਬਿਨਾਂ ਬੰਦੂਕ ਤੋਂ ਹੀ ਫੌਜੀ ਨੇ ਸਾਥੀਆਂ ਨੂੰ ਪਵਾ’ਤੀਆਂ ਭਾਜੜਾਂ; ਦੇਖੋ ਵੀਡੀਓ

htvteam