Htv Punjabi
corona news Health India

ਭਾਰਤ ਵਿੱਚ ਕੋਰੋਨਾ ਦੀ ਵੈਕਸੀਨ ਦਾ ਇੰਤਜ਼ਾਰ ਖਤਮ

ਪੂਰੇ ਵਿਸ਼ਵ ਵਿੱਚ ਕੋਰੋਨਾ ਵਾਇਰਸ ਦੀ ਮਾਹਾਂਮਾਰੀ ਨਾਲ ਦੁਨੀਆਂ ਅੰਦਰ ਜਿੱਥੇ ਅਣਗਿਣਤ ਮੌਤਾਂ ਹੋਈਆ ਉੱਥੇ ਹੀ ਸਾਰੀ ਦੁਨੀਆਂ ਦੇ ਆਰਥਿਕ ਹਾਲਾਤ ਬੜੇ ਖਰਾਬ ਹੋ ਗਏ ਸਨ । ਲੇਕਿਨ ਵਿਗਿਆਨੀਆਂ ਦੇ ਉਦਮ ਸਦਕਾ ਭਾਰਤ ਵਿੱਚ 2 ਵੈਕਸੀਨ ਬਣ ਕੇ ਤਿਆਰ ਹੋ ਗਈਆਂ ਨੇ । ਜਿਸ ਨੂੰ ਅੱਜ ਪੂਰੇ ਭਾਰਤ ਵਿੱਚ ਪ੍ਰਧਾਨ ਮੰਤਰੀ ਵੱਲੋਂ ਲੌਂਚ ਕਰ ਦਿੱਤਾ ਗਿਆ ਹੈ । ਇਸੇ ਤਹਿਤ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਵੀ 5300 ਵੈਕਸੀਨ ਦੇ ਡੌਜ ਭੇਜੇ ਗਏ । ਇਹਨਾਂ ਨੂੰ ਹਰ ਰੋਜ਼ 200 ਦੀ ਰੇਸ਼ੋ ਨਾਲ ਨਵਾਂਸ਼ਹਿਰ ਦੇ 2 ਹਸਪਤਾਲਾਂ ਵਿੱਚ ਲਗਾਇਆ ਜਾਣਾ ਸੀ ਪਰੰਤੂ ਨਵਾਂਸ਼ਹਿਰ ਪੰਜਾਬ ਦਾ ਉਹ ਜਿਲਾਂ ਸੀ ਜਿੱਥੇ ਸਭ ਤੋਂ ਪਹਿਲਾਂ ਕੋਰੋਨਾ ਦੇ ਕੇਸ ਅਤੇ ਕੋਰੋਨਾ ਦੀ ਪਹਿਲੀ ਮੌਤ ਹੋਈ ਸੀ ਤੇ ਪਹਿਲੇ 8 ਕਰੋਨਾ ਕੇਸ ਵੀ ਨਵਾਂਸ਼ਹਿਰ ਚ’ ਮਿਲੇ ਸੀ । ਪਰੰਤੂ ਵੈਕਸੀਨ ਦੇ ਪਹਿਲੇ ਦਿਨ ਨਵਾਂਸ਼ਹਿਰ ਵਿੱਚ ਹੁਣ ਤੱਕ 3 ਜਾ 4 ਹੀ ਮਰੀਜਾਂ ਨੇ ਇਸ ਵੈਕਸੀਨ ਦੇ ਇੰਜੈਕਸ਼ਨ ਲਗਾਏ । ਇਸ ਸੰਬੰਧੀ ਸਿਵਿ਼ਲ ਸਰਜਨ ਨੇ ਮੀਡੀਆ ਨੂੰ ਦੱਸਿਆ ਕਿ ਜਿਲ੍ਹੇ ਨੂੰ 5300 ਵੈਕਸੀਨ ਦੀ ਡੋਜ ਮਿਲੀ ਹੈ ਭਾਵੇਂ ਅਜੇ ਤੱਕ 3 ਜਾਂ 4 ਮੁਲਾਜ਼ਮਾਂ ਨੇ ਇਹ ਡੋਜ ਲਗਵਾਈ ਹੈ। ਉਹਨਾਂ ਕਿਹਾ ਕਿ ਕਈ ਅਜੇ ਇਸ ਬਾਰੇ ਸੋਚ ਰਹੇ ਹਨ ਕਿ ਵੈਕਸੀਨ ਲਗਵਾਈਏ ਕਿ ਨਹੀਂ ।

ਨਵਾਂਸ਼ਹਿਰ ਦੇ ਅਡੀਸ਼ਨਲ ਡਿਪਟੀ ਕਮਿਸ਼ਨਰ ਨੇ ਜਦੋਂ ਮੀਡੀਆ ਨੂੰ ਕਮਰੇ ਅੰਦਰ ਵੀਡੀਓ ਗ੍ਰਾਫੀ ਤੋਂ ਰੋਕਿਆ ਤਾਂ ਮੀਡੀਆ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਦੇ ਸਾਰੇ ਹਸਪਤਾਲਾਂ ਵਿੱਚ ਮੀਡੀਆ ਨੂੰ ਕਮਰਿਆਂ ਅੰਦਰ ਵੀਡੀਓ ਬਣਾ ਦੀ ਇਜਾਜ਼ਤ ਹੈ ਤਾਂ ਉਹਨਾਂ ਕਿਹਾ ਕਿ ਮੈਂ ਇਸ ਸੰਬੰਧੀ ਪੁੱਛ ਲੈਂਦਾ ਹਾ ਤੁਸੀਂ ਇੰਤਜ਼ਾਰ ਕਰੋ l ਲੇਕਿਨ ਉਸ ਤੋਂ ਪ੍ਰਸ਼ਾਸਨ ਵਲੋਂ ਦਰਵਾਜ਼ਾ ਹੀ ਬੰਦ ਕਰਵਾਕੇ ਪੁਲਿਸਕਰਮਚਾਰੀ ਨੂੰ ਹਿਦਾਇਤ ਕਰ ਦਿੱਤੀ ਕਿ ਕੋਈ ਵੀ ਮੀਡੀਆ ਕਰਮੀ ਅੰਦਰ ਨਾ ਆਵੇ।

Related posts

ਮਲੇਰਕੋਟਲਾ ਦੇ ਬਲੱਡ ਬੈਂਕ ‘ਚ ਹੋਈ ਖੂਨ ਦੀ ਭਾਰੀ ਕਮੀ, ਆਡੀਓ ਕਲਿੱਪ ਨੇ ਮਚਾਈ ਹਾਹਾਕਾਰ!

Htv Punjabi

ਨਿਹੰਗ ਸਿੰਘ ਤੋਂ ਗੁੱਟ ਲਹਾਉਣ ਵਾਲਾ ਪੁਲਿਸੀਆ ਨਿਕਲਿਆ ਦਲੇਰ, ਦੇਖੋ ਬੈੱਡ ‘ਤੇ ਪਏ ਨੇ ਕਿਵੇਂ ਦਿਖਾਈ ਦਲੇਰੀ! 

Htv Punjabi

ਕੋਰੋਨਾ ਨੇ ਘਰ ਦਾ ਖਾਣਾ ਖਾਣ ਲਾ ਤੇ ਲੋਕ, ਸਮਾਜ ਦਾ ਭਲਾ ਚਾਹੁਣ ਵਾਲੇ ਕਹਿੰਦੇ ਨੇ ਧੰਨਵਾਦ ਕੋਰੋਨਾ

Htv Punjabi