Htv Punjabi
Punjab Video

ਗਰੀਬਾਂ ਦੇ ਰਹਿਣ ਲਈ ਬਣੇ ਰਹਿਣ ਬਸੇਰਾ ਦੀ ਅਸਲ ਸੱਚਾਈ

ਸਰਕਾਰੀ ਸਹੂਲਤਾਂ ਦੀ ਗਲਤ ਵਰਤੋਂ ਬੇਨਕਾਬ
ਮੰਡੀ ਗੋਬਿੰਦਗੜ੍ਹ ‘ਚ ਪ੍ਰਸ਼ਾਸਨ ‘ਤੇ ਸਵਾਲ
ਸ਼ੈਲਟਰ ਹੋਮ ਬਣੇ ਕਰਮਚਾਰੀਆਂ ਦੇ ਰਹਿਣ ਦੇ ਠਿਕਾਣੇ
ਕਾਗਜ਼ਾਂ ‘ਚ ਸੇਵਾ, ਜ਼ਮੀਨ ‘ਤੇ ਨਾਕਾਮੀ
ਮੰਡੀ ਗੋਬਿੰਦਗੜ੍ਹ ਤੋਂ ਇੱਕ ਹੈਰਾਨ ਕਰਨ ਵਾਲੀ ਅਤੇ ਸਿਸਟਮ ‘ਤੇ ਸਵਾਲ ਖੜੇ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਬੇਸਹਾਰੇ ਅਤੇ ਬੇਘਰੇ ਲੋਕਾਂ ਲਈ ਬਣਾਏ ਗਏ ਸਰਕਾਰੀ ਰੈਨਬਸੇਰੇ ਹੁਣ ਆਪਣੇ ਮਕਸਦ ਤੋਂ ਭਟਕਦੇ ਨਜ਼ਰ ਆ ਰਹੇ ਹਨ। ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਮੰਡੀ ਗੋਬਿੰਦਗੜ੍ਹ ਦੇ ਬੱਸ ਸਟੈਂਡ ‘ਤੇ ਗਰੀਬ ਲੋਕ ਖੁੱਲ੍ਹੇ ਆਸਮਾਨ ਹੇਠਾਂ ਜ਼ਮੀਨ ‘ਤੇ ਰਾਤ ਗੁਜ਼ਾਰਣ ਲਈ ਮਜਬੂਰ ਹਨ।

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕੁਝ ਰੈਨਬਸੇਰੇ ਪ੍ਰਾਈਵੇਟ ਕੰਪਨੀਆਂ ਨੂੰ ਹੈਲਥ ਸਰਵੇ ਕਰਨ ਲਈ ਦੇ ਦਿੱਤੇ ਗਏ ਹਨ। ਉੱਥੇ ਮੌਜੂਦ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਬਿਲਡਿੰਗ ਉਨ੍ਹਾਂ ਨੂੰ ਨਗਰ ਕੌਂਸਲ ਵੱਲੋਂ ਦਿੱਤੀ ਗਈ ਹੈ ਅਤੇ ਉਹ ਇੱਥੇ ਰਹਿ ਕੇ ਕੰਮ ਕਰ ਰਹੇ ਹਨ।

ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇਸ ਮਾਮਲੇ ‘ਚ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਰਾਤ ਦੇ ਸਮੇਂ ਨਾਈਟ ਕੇਅਰ ਟੇਕਰ ਤਾਇਨਾਤ ਕੀਤਾ ਗਿਆ ਹੈ। ਪਰ ਮੌਕੇ ‘ਤੇ ਹਕੀਕਤ ਕੁਝ ਹੋਰ ਹੀ ਨਜ਼ਰ ਆਈ — ਰਾਤ 11 ਵਜੇ ਤੱਕ ਵੀ ਕੇਅਰ ਟੇਕਰ ਮੌਜੂਦ ਨਹੀਂ ਸੀ। ਸਰਵੇ ਕਰਨ ਆਏ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਤਨਖਾਹ 25 ਤੋਂ 30 ਹਜ਼ਾਰ ਰੁਪਏ ਤੱਕ ਹੈ ਅਤੇ ਉਹਨਾਂ ਨੂੰ ਇਹ ਥਾਂ ਰਹਿਣ ਲਈ ਦਿੱਤੀ ਗਈ ਹੈ।

ਹੁਣ ਸਭ ਤੋਂ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੇ ਰੈਨਬਸੇਰੇ ਗਰੀਬ ਅਤੇ ਬੇਘਰੇ ਲੋਕਾਂ ਲਈ ਬਣਾਏ ਗਏ ਸਨ, ਉਹ ਪ੍ਰਾਈਵੇਟ ਕੰਪਨੀਆਂ ਨੂੰ ਕਿਵੇਂ ਦੇ ਦਿੱਤੇ ਗਏ?
ਕੀ ਪ੍ਰਸ਼ਾਸਨ ਇਸ ਮਾਮਲੇ ‘ਤੇ ਕਾਰਵਾਈ ਕਰੇਗਾ?
ਕੀ ਅਸਲੀ ਹੱਕਦਾਰਾਂ ਨੂੰ ਉਨ੍ਹਾਂ ਦਾ ਹੱਕ ਮਿਲੇਗਾ?
ਲੋੜ ਹੈ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਅਤੇ ਲਾਪਰਵਾਹ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚਾਕੂ ਦੀ ਨੋਕ ‘ਤੇਲੁਟੇਰਿਆਂ ਵੱਲੋਂ ਕੁੜੀ ਦੀ ਚੇਨ ਝਪਟਣ ਦੀ ਨਾਕਾਮ ਕੋਸ਼ਿਸ਼

htvteam

ਆਹ ਕੇਕ ਖਾਓ 12 ਦਿਨਾਂ ‘ਚ ਕੈਨੇਡਾ,1 ਹਫਤੇ ‘ਚ ਯੂਕੇ ਜਾਓ

htvteam

ਆਸ਼ਕੀ ਦੇ ਚੱਕਰ ‘ਚ ਮੁੰਡਾ ਗੇਟ ‘ਤੇ ਕਰ ਗਿਆ ਗੰਦਾ ਕੰਮ, ਫੇਰ ਕੁੜੀ ਨੇ ਦੇਖੋ ਕੀ ਕੀਤਾ

Htv Punjabi

Leave a Comment