Htv Punjabi
Punjab Video

ਗਰੀਬ ਬੰਦਿਆਂ ਨੂੰ ਗਲੀ ‘ਚ ਮੰਜੇ ਡਾਹੁਣੇ ਪੈ ਗਏ ਮਹਿੰਗੇ

ਜੇਕਰ ਤੁਸੀਂ ਵੀ ਗਰਮੀ ਤੋਂ ਬਚਣ ਦੇ ਵਾਸਤੇ ਗਲੀ ਦੇ ਵਿੱਚ ਮੰਜੇ ਡਾਹ ਕੇ ਸੌਂਦੇ ਹੋ ਤਾਂ ਹੁਣ ਹੋ ਜੋ ਸਾਵਧਾਨ,,,ਦੇਖਿਓ ਕਿਤੇ ਤੁਹਾਡੇ ਵੀ ਸੁੱਤੇ ਪਏਆਂ ਦੀ ਕੋਈ ਬੇਗਾਨਾ ਗਰਮੀ ਨਾ ਕੱਢ ਜਾਵੇ।,,, ਇਹ ਸਾਡਾ ਨਹੀਂ ਕਹਿਣਾ ਸਗੋਂ ਤਸਵੀਰਾਂ ਮੂੰਹੋਂ ਬੋਲਦੀਆਂ ਨੇ,,,ਆਹ ਗਰੀਬ ਪਰਿਵਾਰਾਂ ਨੂੰ ਗਲੀ ਦੇ ਵਿੱਚ ਮੰਜੇ ਡਾਹੁਣੇ ਇਸ ਕਦਰ ਮਹਿੰਗੇ ਪੈ ਗਏ ਕਿ ਇਹਨਾਂ ਦੇ ਮੰਜੇ ਹਸਪਤਾਲ ਚ ਲੱਗ ਗਏ,, ਸੁੱਤੇ ਪਏ ਇਨਾਂ ਪਰਿਵਾਰਾਂ ਤੇ ਧਨਾੜ ਲੋਕਾਂ ਵੱਲੋਂ ਟਰੈਕਟਰ ਚੜਾ ਦਿੱਤਾ। ਸਵਾਦ ਗਲੀ ਚ ਖੂਬ ਹੰਗਾਮਾ ਹੋਇਆ ਤਾਂ ਗਰੀਬ ਪਰਿਵਾਰਾਂ ਦੀ ਜੰਮ ਕੇ ਕੁੱਟਮਾਰ ਕੀਤੀ,,,,,,,

ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਦੇ ਪਿੰਡ ਸੋਡੀ ਵਾਲਾ ਵਿਖੇ ਐਸਸੀ ਭਾਈਚਾਰੇ ਨਾਲ ਸੰਬੰਧਿਤ ਗਰੀਬ ਪਰਿਵਾਰ ਗਰਮੀ ਜਿਆਦਾ ਹੋਣ ਕਾਰਨ ਆਪਣੇ ਘਰਾਂ ਦੇ ਬਾਹਰ ਮੰਜੇ ਡਾ ਕੇ ਰਾਤ ਦੇ ਸਮੇਂ ਸੋ ਕੇ ਗੁਜ਼ਾਰਾ ਕਰਦੇ ਨੇ ਪਰ ਇਹ ਸਭ ਉਥੋਂ ਦੇ ਇੱਕ ਜਿਮੀਦਾਰ ਨੂੰ ਰਾਸ ਨਹੀਂ ਆਇਆ , ਪੀੜਿਤ ਪਰਿਵਾਰਾਂ ਨੇ ਦੱਸਿਆ ਕਿ ਗਰਮੀ ਤੋਂ ਬਚਣ ਲਈ ਉਹ ਘਰ ਦੇ ਬਾਹਰ ਮੰਜੇ ਡਾ ਕੇ ਸੋਂਦੇ ਨੇ ਘਰ ਛੋਟੇ ਹੋਣ ਕਾਰਨ ਅੰਦਰ ਗਰਮੀ ਬਹੁਤ ਹੁੰਦੀ ਹੈ ਅਤੇ ਇਸ ਕਰਕੇ ਉਹ ਖੁੱਲਿਆ ਅਸਮਾਨ ਥੱਲੇ ਸੋਣ ਨੂੰ ਮਜਬੂਰ ਹੁੰਦੇ ਨੇ ਅਤੇ ਗਲੀ ਤੋਂ ਇਲਾਵਾ ਉਹਨਾਂ ਕੋਲ ਕੋਈ ਹੋਰ ਚਾਰਾਂ ਨਹੀਂ ਹੈ ਛੱਤਾਂ ਕੱਚੀਆਂ ਹਨ ਅਤੇ ਕਮਜ਼ੋਰ ਹਨ ਜਿਸ ਕਰਕੇ ਉਹ ਛੱਤ ਤੇ ਵੀ ਨਹੀਂ ਜਾ ਸਕਦੇ ਅਤੇ ਜਿਸ ਰਸਤੇ ਤੇ ਇਹ ਸੌਂਦੇ ਨੇ ਉਹ ਰਸਤਾ ਅੱਗੇ ਬੰਦ ਹੋ ਜਾਂਦਾ ਹੈ ਅਤੇ ਕਿਸੇ ਦੇ ਖੇਤ ਨੂੰ ਵੀ ਨਹੀਂ ਜਾਂਦਾ ਪਰ ਇਹ ਜਮੀਂਦਾਰ ਜਾਣ ਬੁਝ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਲਈ ਗੁੰਡਾਗਰਦੀ ਕਰ ਰਿਹਾ ਹੈ ਉਹਨਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਖੈਰ ਹੁਣ ਦੇਖਣਾ ਹੋਵੇਗਾ ਕਿ ਆਖਰ ਇਨਾਂ ਗਰੀਬ ਪਰਿਵਾਰ ਨੂੰ ਕੀ ਇਨਸਾਫ ਮਿਲਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

65 ਸਾਲਾ ਬਾਬੇ ਨੇ ਛੋਟੀ ਜਵਾਕੜੀ ਨਾਲ ਕੀਤੀ ਗੰਦੀ ਹਰਕਤ

htvteam

ਆਹ ਮੁੰਡਿਆਂ ਦੀ ਆਰਮੀ ਚ ਜਵਾਨੀ ਹੋਈ ਬਰਬਾਦ ?

htvteam

ਅੱਧੀ ਰਾਤ ਦਾ ਸਮਾਂ, ਉਤੋਂ ਘਰ ‘ਚ ਲਾਈਟ ਬੰਦ ,ਫੇਰ ਚੱਲਿਆ ਅੰਦਰ ਫਿਲਮੀ ਸਟਾਇਲ ਖੇਲ੍ਹ !

htvteam

Leave a Comment