Htv Punjabi
India Pakistan Punjab Religion

ਗੁਰਪੁਰਬ ਮਨਾਉਣ ਲਈ 2400 ਤੋਂ ਵੱਧ ਸਿੱਖ ਸ਼ਰਧਾਲੂ ਪਾਕਿਸਤਾਨ ਪਹੁੰਚੇ

ਸ਼ੁੱਕਰਵਾਰ ਨੂੰ ਆਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮਨਾਉਣ ਲਈ 2,464 ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਅਟਾਰੀ-ਵਾਹਗਾ ਸਾਂਝੀ ਜਾਂਚ ਚੌਕੀ ਤੋਂ ਪਾਕਿਸਤਾਨ ਰਵਾਨਾ ਹੋਇਆ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਗਵੰਤ ਸਿੰਘ ਸਿਆਲਕਾ ਨੇ ਦੱਸਿਆ ਕਿ ਪਾਕਿਸਤਾਨ ਹਾਈ ਕਮਿਸ਼ਨ ਵਿਖੇ ਜਮ੍ਹਾਂ ਕਰਵਾਈਆਂ 1,046 ਅਰਜ਼ੀਆਂ ਵਿੱਚੋਂ 191 ਰੱਦ ਕਰ ਦਿੱਤੀਆਂ ਗਈਆਂ ਹਨ। ਓਹਨਾ ਨੇ ਪਾਕਿਸਤਾਨ ਸਰਕਾਰ ਨੂੰ ਵੀਜ਼ਾ ਖੁੱਲ੍ਹੇ ਦਿਲ ਨਾਲ ਦੇਣ ਦੀ ਬੇਨਤੀ ਕੀਤੀ। ਸਿਆਲਕਾ ਨੇ ਜਥੇ ਦੇ ਸੀਨੀਅਰ ਮੈਂਬਰਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਰਾਮਪਾਲ ਸਿੰਘ ਨੂੰ ਸਿਰੋਪਾਓ ਭੇਟ ਕੀਤੇ। ਆਪਣੀ ਯਾਤਰਾ ਦੌਰਾਨ ਸ਼ਰਧਾਲੂ ਪਾਕਿਸਤਾਨ ਦੇ ਵੱਖ-ਵੱਖ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰਨਗੇ। ਉਹ 26 ਨਵੰਬਰ ਨੂੰ ਘਰ ਪਰਤਣਗੇ।

Related posts

ਬੱਚਿਆਂ ਲਈ ਦਵਾਈ ਲੈਣ ਵਾਲੇ ਸਾਵਧਾਨ, ਵੱਡਾ ਨੁਕਸਾਨ ਹੋਣ ‘ਤੋਂ ਪਹਿਲਾਂ ਖ਼ਬਰ ਦੇਖ ਕਰੋ ਬਚਾਅ

htvteam

ਨਗਰ ਨਿਗਮਾਂ ਵਾਲਿਆਂ ਨੇ ਕੀਤਾ ਵੱਡਾ ਫੈਸਲਾ ਜੇ ਹੁਣ ਕੀਤਾ ਆਹ ਕੰਮ ਤਾਂ ਘਰੋਂ ਫੜ ਲੈਣਗੇ ਇਹ ਲੋਕ, ਫੇਰ ਪਤੈ ਕੀ ਕਰਨਗੇ? ਆਹ ਦੇਖੋ!

Htv Punjabi

ਅਫਸਰ ਨੇ ਵਿਧਾਇਕ ਨੂੰ ਕੱਢਿਆ ਦਫਤਰ ‘ਚੋਂ ਬਾਹਰ ?

htvteam