ਦੇਸ਼ ਅਜ਼ਾਦ ਹੋਣ ਤੋਂ ਪਹਿਲਾਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਪੈਦਾ ਹੋਣ ਵਾਲੇ ਪੰਜਾਬ ਦੇ ਉੱਘੇ ਕਵੀ ਅਤੇ ਸ਼ਾਇਰ ਸੁਰਜੀਤ ਪਾਤਰ ਅੱਜ 79 ਸਾਲ ਦੀ ਉਮਰ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਸੁਰਜੀਤ ਪਾਤਰ ਨੇ ਆਪਣੀ ਕਲਾ ਦੇ ਨਾਲ ਸਮਾਜ ਦੇ ਹਰ ਪਹਿਲੂ ਨੂੰ ਛੂਹਿਆ ਅਤੇ ਪੰਜਾਬ ਦੇ ਕਾਵਿ ਅਤੇ ਸਾਹਿਤ ਜਗਤ ਨੂੰ ਨਵੀਂ ਉਡਾਣ ਦਿੱਤੀ।
ਪਾਤਰ ਦੀਆਂ ਮਸ਼ਹੂਰ ਰਚਨਾਵਾਂ: ਜੇਕਰ ਸੁਰਜੀਤ ਪਾਤਰ ਦੀ ਪੰਜਾਬ ਸਾਹਿਤ ਜਗਤ ਨੂੰ ਦੇਣ ਦੀ ਗੱਲ ਕਰੀਏ ਤਾਂ ਉਹ ਕਦੇ ਖਤਮ ਹੋਣ ਵਿੱਚ ਨਹੀਂ ਆ ਸਕਦੀ। ਉਨ੍ਹਾਂ ਨੇ ਦੁਨੀਆਂ ਭਰ ਵਿੱਚ ਮਸ਼ਹੂਰ ਹੋਈਆਂ ਕਵਿਤਾਵਾਂ ਅਤੇ ਗਜ਼ਲਾਂ ਆਦਿ ਸਾਹਿਤ ਨੂੰ ਦਿੱਤੀਆਂ ਹਨ ਉਨ੍ਹਾਂ ਦੀਆਂ ਮਸ਼ਹੂਰ ਕਵਿਤਾਵਾਂ ਵਿੱਚ ਕੁੱਝ ਇਸ ਤਰ੍ਹਾਂ ਹਨ…ਹਵਾ ਵਿੱਚ ਲਿਖੇ ਹਰਫ਼
ਬਿਰਖ ਅਰਜ਼ ਕਰੇ
ਹਨੇਰੇ ਵਿੱਚ ਸੁਲਗਦੀ ਵਰਨਮਾਲਾ
ਲਫ਼ਜ਼ਾਂ ਦੀ ਦਰਗਾਹ
ਪਤਝੜ ਦੀ ਪਾਜ਼ੇਬ
ਸੁਰ-ਜ਼ਮੀਨ
ਚੰਨ ਸੂਰਜ ਦੀ ਵਹਿੰਗੀ
ਇਸਤੋਂ ਇਲਾਵਾ ਉਨ੍ਹਾਂ ਦੀਆਂ ਹੋਰਾਂ ਅਨੇਕਾਂ ਕਵਿਤਾਵਾਂ ਇਤਿਹਾਸ ਦੇ ਪੰਨਿਆਂ ਚ ਦਰਜ ਹੋਈਆਂ ਨੇ,ਜੋ ਦੇਸ਼ ਦੁਨੀਆਂ ਵਿੱਚ ਵਸਦੇ ਪਾਠਕਾ ਸ਼ਰੋਤਿਆਂ ਨੇ ਪਸੰਦ ਕੀਤੀਆਂ ਨੇ,ਪਰ ਦੇਸ਼ ਦੁਨੀਆਂ ਚ ਉਦੋਂ ਸੋਗ ਦੀ ਲਹਿਰ ਪਸਰ ਗਈ ਜਦੋਂ ਮੰਦਭਾਗੀ ਖਬਰ ਸੁਣਨ ਨੂੰ ਮਿਲੀ ਪੰਜਾਬ ਦੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 79 ਸਾਲ ਦੀ ਉਮਰ ‘ਚ ਦੁਨੀਆਂ ਅਲਵਿਦਾ ਕਿਹਾ ਹੈ। ਜਾਣਕਾਰੀ ਮੁਤਾਬਕ ਹਾਰਟ ਅਟੈਕ ਕਰਕੇ ਸ਼ਾਇਰ ਦਾ ਦੇਹਾਂਤ ਹੋਇਆ ਹੈ। ਉਨ੍ਹਾਂ ਨੇ ਲੁਧਿਆਣਾ ‘ਚ ਅੰਤਿਮ ਸ਼ਾਹ ਲਏ ਹਨ।
ਦੱਸ ਦੇਈਏ ਕਿ ਜਲੰਧਰ ਦੇ ਪਿੰਡ ਪਤਾੜ ਕਲਾਂ ਦੇ ਜੰਮਪਲ ਸੁਰਜੀਤ ਪਾਤਰ ਨੇ ਸਾਹਿਤ ਦੇ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਨੇ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਵੀ ਨਿਭਾਈ। ਪੰਜਾਬ ਯੂਨੀਵਰਸਿਟੀ, ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ, ਪਾਤਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀਐਚਡੀ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਪ੍ਰੋਫੈਸਰ ਵਜੋਂ ਯੋਗਦਾਨ ਪਾਇਆ ਅਤੇ ਉੱਥੋਂ ਸੇਵਾਮੁਕਤ ਹੋ ਗਏ ਸਨ ਪਰ ਅੱਜ ਦਿਨ ਸ਼ਨੀਵਾਰ ਨੂੰ ਡਾਕਟਰ ਸੁਰਜੀਤ ਪਾਤਰ ਏਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਜਿਸਤੋਂ ਬਾਅਗ ਸਾਹਿਤ ਜਗਤ ਦੇ ਨਾਲ ਨਾਲ ਪੰਜਾਬ ਅਤੇ ਪੂਰੇ ਦੇਸ਼ ਵਾਸੀਆਂ ਨੂੰ ਝਟਕਾ ਲੱਗਿਆ ਤੇ ਪਾਤਰ ਨੂੰ ਚਾਹੁੰਣ ਵਾਲਿਆਂ ਸ਼ਰੋਤਿਆਂ ਅਤੇ ਪਾਠਕ ਸੋਗ ਦੀ ਲਹਿਰ ਚ ਡੁੱਬੇ ਨਜ਼ਰ ਆਏ ਨੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
