ਛੇਹਰਟਾ ਸਾਹਿਬ ਚ ਲੁੱਟ ਖੋਹ ਕਰਨ ਵਾਲ਼ਾ ਬੀਬੀਆਂ ਦਾ ਗਿਰੋਹ ਸਰਗਰਮ
ਸਾਰੀ ਘਟਨਾ ਸੀਸੀਟੀਵੀ ਚ ਹੋਈ ਕੈਦ
ਪੁਲਿਸ ਵੱਲੋਂ ਕਾਰਵਾਈ ਸ਼ੁਰੂ
ਜਿਸ ਵਿਚ ਇਕ ਮਹਿਲਾ ਨੇ ਗਰੀਨ ਸੂਟ ਤੇ ਗਰੀਨ ਚੂਨੀ ਲਈ ਹੋਈ ਹੇ ਜਿਨਾ ਪਿੱਛੇ ਬੀਬੀਆ ਦਾ ਇਹ ਚੋਰ ਗਰੋਹ ਲੱਗ ਗਿਆ ਤੇ ਓੁਹਨਾ ਦੀਆ 3 ਲੱਖ ਦੀਆ ਚੂੜ੍ਹੀਆ ਕੱਟ ਕੇ ਲੈ ਗਈਆ,,,,,,,ਇਸ ਮੌਕੇ ਏਸੀਪੀ ਪੁਲਿਸ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਮਹਿਲਾਵਾਂ ਇੱਕ ਮਹਿਲਾ ਦੇ ਬਾਵਾਂ ਵਿੱਚ ਪਈਆਂ ਚੂੜੀਆਂ ਨੂੰ ਕੱਟ ਰਹੀਆਂ ਹਨ,,,,,,ਇਸ ਨੂੰ ਲੈ ਕੇ ਅਸੀਂ ਮਾਮਲਾ ਦਰਜ ਕਰ ਲਿਆ ਹੈ। ਤੇ ਜਲਦੀ ਹੀ ਇਸ ਗਰੋਹ ਦਾ ਪਰਦਾਫਾਸ਼ ਕੀਤਾ ਜਾਵੇਗਾ।
ਗੁਰਦੁਆਰਾ ਛੇਹਰਟਾ ਸਾਹਿਬ ਦੀ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਸਾਫ ਤੌਰ ਤੇ ਦਿਖਾਈ ਦੇ ਰਿਹਾ ਕਿ ਇੱਕ ਮਹਿਲਾ ਗੁਰਦੁਆਰਾ ਸਾਹਿਬ ਦੇ ਅੰਦਰ ਮੱਥਾ ਟੇਕਣ ਦੇ ਲਈ ਜਾ ਰਹੀ ਹੈ ਤਾਂ ਉਸ ਦੇ ਮਗਰ ਮਹਿਲ ਲਾਵਾਂ ਦਾ ਗਰੁੱਪ ਲੱਗ ਜਾਂਦਾ ਹੈ ਜੋ ਕਿ ਉਸ ਮਹਿਲਾ ਦੇ ਹੱਥ ਤੋਂ ਸੋਹਣੇ ਦੀਆਂ ਚੂੜੀਆਂ ਨੂੰ ਉਤਾਰ ਕੇ ਉਥੋਂ ਫਰਾਰ ਹੋ ਜਾਂਦੀਆਂ ਨੇ ਤਾਂ ਫਿਲਹਾਲ ਸੀਸੀਟੀਵੀ ਵੀ ਸਾਹਮਣੇ ਆਈ ਹ ਜਿਹਦੇ ਵਿੱਚ ਸਾਫ ਤੌਰ ਤੇ ਦਿਖਾਈ ਦੇ ਰਿਹਾ ਕਿ ਜਿਸ ਮਹਿਲਾ ਦੀ ਸੋਨੇ ਦੀ ਚੂੜੀ ਲਾਈ ਗਈ ਹੈ ਉਹ ਇਹਨਾਂ ਮਹਿਲਾਵਾਂ ਨੂੰ ਲੱਭਦੀ ਹੋਈ ਦਿਖਾਈ ਦੇ ਰਹੀ ਆ ਫਿਲਹਾਲ ਇਹ ਮਹਿਲਾਵਾਂ ਗੁਰਦੁਆਰਾ ਸਾਹਿਬ ਤੋਂ ਫਰਾਰ ਹੋ ਜਾਂਦੀਆਂ ਨੇ ਤਾਂ ਇਸ ਮਾਮਲੇ ਦੇ ਵਿੱਚ ਥਾਣਾ ਛੇਹਰਟਾ ਦੀ ਪੁਲਿਸ ਦੇ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਹੈ।
ਪੂਰੀ ਜਾਣਕਾਰੀ ਏਸੀਪੀ ਸ਼ਿਵਦਰਸ਼ਨ ਦੇ ਵੱਲੋਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਾਡੇ ਧਿਆਨ ਵਿੱਚ ਵੀ ਇੱਕ ਸੋਸ਼ਲ ਮੀਡੀਆ ਤੋਂ ਜਿਹੜੀ ਵੀਡੀਓ ਵਾਇਰਲ ਹੋ ਰਹੀ ਹ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਬੀਬੀ ਗੁਰਦੁਆਰੇ ਮੱਥਾ ਟੇਕਣ ਲਈ ਜਾ ਰਹੀ ਹ ਤੇ ਉਸਦੇ ਆਲੇ ਦੁਆਲੇ ਕਾਫੀ ਬੀਬੀਆਂ ਨੇ ਘੇਰਾ ਪਾਇਆ ਹੋਇਆ ਹੈ ਤੇ ਉਸ ਦੀ ਬਾਹਾਂ ਵਿੱਚ ਪਈਆਂ ਚੂੜੀਆਂ ਉੱਤੇ ਲਿਫਾਫਾ ਪਾ ਕੇ ਉਸਨੂੰ ਕੱਟ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਚਾਰ ਤੋਂ ਪੰਜ ਜਿਹੜੀਆਂ ਮਹਿਲਾਵਾਂ ਨਜ਼ਰ ਆ ਰਹੀਆਂ ਹਨ ਜਿਹੜੀਆਂ ਇਸ ਵਾਰਦਾਤ ਨੂੰ ਅੰਜਾਮ ਦੇ ਰਹੀਆਂ ਹਨ। ਉਹਨਾਂ ਕਿਹਾ ਕਿ ਸਾਡੇ ਕੋਲ ਸ਼ਿਕਾਇਤ ਆਈ ਹੈ ਅਸੀਂ ਮਾਮਲਾ ਦਰਜ ਕਰ ਲਿਆ ਹੈ। ਤੇ ਜਲਦੀ ਹੀ ਇਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਉਹਨਾਂ ਕਿਹਾ ਕਿ ਇਹੋ ਜਿਹੀ ਘਟਨਾ ਪਹਿਲੀ ਵਾਰੀ ਸਾਹਮਣੇ ਆਈ ਹੈ ਕਿ ਇੱਕ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਜਾ ਰਹੇ ਸ਼ਰਧਾਲੂਆਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਜਿਹੜਾ ਬੀਬੀਆਂ ਦਾ ਗਰੋ ਸਰਗਰਮ ਹੋਇਆ ਹੈ ਇਸਦੀ ਭਾਲ ਕੀਤੀ ਜਾ ਰਹੀ ਹੈ ਜਲਦੀ ਇਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
