ਕਪੂਰਥਲਾ ਦੇ ਇਕ ਗੁਰੂ ਘਰ ਵਿੱਚ ਨਿਹੰਗ ਸਿੰਘਾ ਦੇ ਵਿਚਕਾਰ ਖੂਨੀ ਝੜਪ ਹੋ ਗਈ,,,ਨਿਹੰਗ ਸਿੰਘਾ ਨੇ ਇਕ ਦੁਜੇ ਤੇ ਕਿਰਪਾਲਾਂ ਚਲਾ ਦਿੱਤੀਆਂ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਨਿਹੰਗ ਸਿੰਘ ਇਕ ਦੂਜੇ ਤੇ ਕਿਰਪਾਨਾਂ ਨਾਲ ਹਮਲਾ ਕਰਦੇ ਦਿਖਾਈ ਦੇ ਰਹੇ ਨੇ,,,,,ਜਿਸਦੀ ਵੀਡੀਓ ਗੁਰੂ ਘਰ ਚ ਲੱਗੇ ਕੈਮਰੇ ਚ ਕੈਦ ਹੋ ਗਈ , ਇਹ ਤਸਵੀਰਾਂ ਕਪੂਰਥਲਾ ਦੇ ਗੁਰਦੁਆਰਾ ਸ਼੍ਰੀ ਬਾਵਿਆਂ ਸਾਹਿਬ ਦੀਆਂ ਦੱਸੀਆਂ ਜਾ ਰਹੀਆਂ ਨੇ ਕਿ ਗੁਰੂ ਘਰ ਦੀ ਪ੍ਰਧਾਨਗੀ ਨੂੰ ਲੈਕੇ ਇਹ ਵਿਵਾਦ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ , ਇਸ ਝਗੜੇ ਦੌਰਾਨ ਦੋਵੇਂ ਧਿਰਾਂ ਦੇ ਚਾਰ ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ,,,,ਇਕ ਦੀ ਹਾਲਤ ਜਿਆਦਾ ਗੰਭੀਰ ਚੱਲਦਿਆ ਉਸ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਐ,,,,,,
ਉਧਰ ਮੌਕੇ ਜਾਇਜਾ ਲੈਣ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ,,,,,ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
