Htv Punjabi
Crime Punjab Video

ਗੈਂਗਸਟਰ ਸੁੱਖਾ ਕਾਹਲਵਾਂ ਕ/ਤ/ਲ ਕੇਸ ਦੇ ਮੁੱਖ ਗਵਾਹ ਦਾ ਅੰਤਿਮ ਸਸਕਾਰ

ਪੰਜ ਤੱਤਾਂ ਚ ਵਿਲੀਨ ਹੋਇਆ ਗੋਪੀ ਨਿੱਝਰ
ਚਿੱਖਾ ਨੂੰ ਅਗਨੀ ਉਹਨਾਂ ਦੇ ਪਿਤਾ ਨੇ ਦਿਖਾਈ!
ਵਿਦੇਸ਼ ਤੋਂ ਭੈਣ ਭਰਾ ਅੰਤਿਮ ਸਸਕਾਰ ਤੇ ਪਹੁੰਚੇ !
ਮਿਰਤਿਕ ਗੋਪੀ ਦੇ ਸਿਰ ਤੇ ਭੈਣ ਨੇ ਸਜਾਇਆਂ ਸਿਹਰਾ
ਸੈਕੜੇ ਨਮ ਅੱਖਾਂ ਨੇ ਦਿੱਤੀ ਅੰਤਿਮ ਵਿਦਾਈ!
ਬੀਤੇ ਦਿਨੀ ਅਣਪਛਾਤਿਆ ਵਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਗਏ ਗੋਪੀ ਨਿੱਝਰ ਦਾ ਅੰਤਿਮ ਸੰਸਕਾਰ ਅੱਜ ਉਹਨਾਂ ਦੇ ਜੱਦੀ ਪਿੰਡ ਜੈਰਾਮਪੁਰ ਵਿਖੇ ਕਰ ਦਿੱਤਾ ਗਿਆ ਹੈ ਜਿੱਥੇ ਉਹਨਾਂ ਨੂੰ ਪਿੰਡ ਵਾਸੀਆਂ, ਰਿਸਤੇਦਾਰਾ, ਸਕੇ ਸੰਬੀਆਂ ਤੇ ਚਾਹੁਣ ਵਾਲੀਆਂ ਸੈਕੜੇ ਨਮ ਅੱਖਾਂ ਨੇ ਅੰਤਿਮ ਵਿਦਾਈ ਦਿੱਤੀ! ਇਸ ਮੌਕੇ ਤੇ ਮਹੌਲ ਬਹੁਤ ਹੀ ਗਮਗੀਨ ਸੀ ਤੇ ਧਾਹਾ ਮਾਰ ਕੇ ਰੋ ਰਿਹਾ ਪਰਿਵਾਰ ਦੇਖਿਆ ਨਹੀਂ ਸੀ ਜਾ ਰਿਹਾ!

ਅੰਤਿਮ ਅਰਦਾਸ ਉਪਰੰਤ ਗੋਪੀ ਨਿੱਝਰ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਪਿਤਾ ਜਸਵੀਰ ਸਿੰਘ ਨੇ ਦਿਖਾਈ ! ਗੋਪੀ ਨੂੰ ਚਾਹੁਣ ਵਾਲਿਆਂ ਵਲੋਂ ਕਾਫੀ ਦਿਨਾਂ ਤੋਂ ਉਡੀਕ ਕੀਤੀ ਜਾ ਰਹੀ ਸੀ ਤੇ ਅੱਜ ਉਹਨਾਂ ਦੇ ਭੈਣ ਅਤੇ ਭਰਾ ਦੇ ਵਿਦੇਸ਼ ਚੋ ਆਉਣ ਉਪਰੰਤ ਅੱਜ ਅੰਤਿਮ ਰਸਮਾਂ ਨਿਭਾਈਆ ਗਈਆਂ।

ਦੱਸ ਦੇਈਏ ਕਿ ਗੈਗਸਟਾਰ ਸੁੱਖਾ ਕਾਹਲਵਾਂ ਕਤਲਕਾਂਡ ਦੀ ਅਦਾਲਤ ਵਿੱਚ ਗਵਾਹੀ ਗੋਪੀ ਨਿੱਝਰ ਵਲੋਂ ਦਿੱਤੀ ਗਈ ਸੀ ਜਿਸ ਕਾਰਨ ਉਹ ਵਿਰੋਧੀਆਂ ਦੇ ਨਿਸਾਨੇ ਤੇ ਸਨ ਤੇ ਪਹਿਲਾ ਵੀ ਉਹਨਾਂ ਤੇ ਹਮਲਾ ਹੋਇਆ ਸੀ! ਬੀਤੇ ਦਿਨੀ ਭਾਵ 30 ਅਪਰੈਲ ਨੂੰ ਉਹਨਾਂ ਦਾ ਅਣਪਛਾਤਿਆ ਵਲੋਂ ਗੋਲੀਆਂ ਮਾਰ ਕੇ ਉਸ ਵਕਤ ਕਤਲ ਕਰ ਦਿੱਤਾ ਸੀ ਜਦੋਂ ਉਹ ਆਪਣੀ ਕਾਰ ਤੇ ਸਵਾਰ ਹੋ ਕੇ ਆਪਣੇ ਪਿੰਡ ਪਰਤ ਰਹੇ ਸਨ! ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਿਹੜਾ ਪੀਓ ਇਸ ਫਲ ਤੋਂ ਤਿਆਰ ਤੇਲ ਦੀਆਂ 5 ਬੂੰਦਾਂ ਸ਼ੂਗਰ ਉਸਦੇ ਨੇੜੇ ਨੀਂ ਆਉਂਦੀ

htvteam

ਮੋਬਾਇਲ ਕਿਵੇਂ ਇਕ ਮਰਦ ਨੂੰ ਅੰਦਰੋਂ ਕਰਦੈ ਖੋਖਲਾ, ਦੇਖੋ ਲਾਈਵ

htvteam

ਆਹ ਸ਼ਹਿਰ ‘ਚ ਹੋਈ ਵੱਡੀ ਬੇਅਦਬੀ ?

htvteam

Leave a Comment