ਫਰੀਦਕੋਟ ਦੇ ਪਿੰਡ ਕਰੀਰ ਵਾਲਾ ਚ ਗੁਟਕਾ ਸਾਹਿਬ ਦੇ ਅੰਗ ਖਿਲਰੇ ਹੋਏ ਮਿਲੇ
ਜਾਂਚ ਦੌਰਾਨ ਪਿਤਾ ਪੁੱਤਰ ਦੀ ਕਰਤੂਤ ਆਈ ਸਾਹਮਣੇ
ਪੁਲਿਸ ਨੇ ਮਾਮਲਾ ਦਰਜ ਕਰ ਕੀਤਾ ਗ੍ਰਿਫਤਾਰ
ਘਰੇਲੂ ਕਲੇਸ਼ ਦੇ ਚਲਦੇ ਦਿੱਤਾ ਘਿਨੌਣੀ ਹਰਕਤ ਨੂੰ ਅੰਜਾਮ
ਫਰੀਦਕੋਟ ਦੇ ਪਿੰਡ ਕਰੀਰ ਵਾਲੀ ਵਿਖੇ ਅੱਜ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਦੀ ਗਲੀ ਵਿੱਚ ਸ਼੍ਰੀ ਗੁਟਕਾ ਸਾਹਿਬ ਦੇ ਅੰਗ ਗਲੀ ਵਿੱਚ ਖਿਲਰੇ ਹੋਏ ਮਿਲੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਮਾਮਲਾ ਦਰਜ ਕਰਕੇ ਜਾਂਚ ਆਰੰਭ ਕੀਤੀ ਗਈ। ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਪਿੰਡ ਦੇ ਹੀ ਜਸਵਿੰਦਰ ਸਿੰਘ ਅਤੇ ਉਸਦੇ ਪੁੱਤਰ ਬਲਕਾਰ ਸਿੰਘ ਵੱਲੋਂ ਇਸ ਘਿਨੋਣੀ ਹਰਕਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਐਸਪੀ ਮਨਵਿਦਰ ਬੀਰ ਸਿੰਘ ਨੇ ਦੱਸਿਆ ਕਿ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਜਸਵਿੰਦਰ ਸਿੰਘ ਆਪਣੀ ਪਤਨੀ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਦਾ ਸੀ ਅਤੇ ਘਰ ਵਿੱਚ ਇਸ ਗੱਲ ਨੂੰ ਲੈ ਕੇ ਹਮੇਸ਼ਾ ਕਲੇਸ਼ ਬਣਿਆ ਰਹਿੰਦਾ ਸੀ।
ਦੋ ਦਿਨ ਪਹਿਲਾਂ ਉਸ ਵੱਲੋਂ ਇਸੇ ਕਲੇਸ਼ ਦੇ ਚਲਦੇ ਘਰ ਵਿੱਚ ਹੀ ਰੱਖੇ ਹੋਏ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਆਪਣੇ ਪੁੱਤਰ ਦੇ ਜਰੀਏ ਪਿੰਡ ਦੇ ਲਾਗੇ ਹੀ ਬਣੀ ਇੱਕ ਦਰਗਾਹ ਵਿੱਚ ਲਕੋ ਦਿੱਤੇ ਅਤੇ ਅੱਜ ਜਦੋਂ ਸੁਬਹਾ ਹਵਾ ਚੱਲਣ ਦੇ ਕਾਰਨ ਇਹ ਅੰਗ ਉੱਡ ਕੇ ਬਾਹਰ ਆਏ ਤਾਂ ਪਿੰਡ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਫਿਲਹਾਲ ਪੁਲਿਸ ਵੱਲੋਂ ਜਸਵਿੰਦਰ ਸਿੰਘ ਅਤੇ ਉਸਦੇ ਪੁੱਤਰ ਬਲਕਾਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਉਹਨਾਂ ਇਹ ਵੀ ਦੱਸਿਆ ਕਿ ਜਦੋਂ ਜਸਵਿੰਦਰ ਸਿੰਘ ਅਤੇ ਬਲਕਾਰ ਸਿੰਘ ਦਾ ਨਾਮ ਸਾਹਮਣੇ ਆਇਆ ਤਾਂ ਉਨਾਂ ਨੇ ਡਰਦੇ ਹੋਏ ਗੁਟਕਾ ਸਾਹਿਬ ਦੀ ਜਿਲਦ ਨੂੰ ਵੀ ਆਪਣੇ ਘਰ ਦੇ ਚੁੱਲੇ ਵਿੱਚ ਅਗਨ ਭੇਟ ਕਰ ਦਿੱਤਾ ਜਿਸ ਤੇ ਵੀ ਅੰਸ਼ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਅਤੇ ਗੁਟਕਾ ਸਾਹਿਬ ਦੇ ਪੱਤਰਿਆਂ ਨੂੰ ਬਹੁਤ ਹੀ ਸਤਿਕਾਰ ਨਾਲ ਗੁਰਦੁਆਰਾ ਸਾਹਿਬ ਵਿੱਚ ਰਖਾਇਆ ਗਿਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
