Htv Punjabi
Punjab Video

ਗੈਂ-ਗਸ-ਟਰਾਂ ਨੇ ਆਹ ਸ਼ਹਿਰ ਦੇ ਵਿੱਚ ਕਰ ਦਿੱਤੀ ਠਾ ਠਾ !

ਤਸਵੀਰਾਂ ਦੇ ਵਿੱਚ ਤੁਸੀਂ ਤਿੰਨ ਨੌਜਵਾਨਾਂ ਨੂੰ ਦੇਖ ਰਹੇ ਹੋ ਜਿਨ੍ਹਾਂ ਨੇ ਮੂੰਹ ਦੇ ਉੱਤੇ ਕੱਪੜਾ ਬੰਨ ਕੇ ਆਪਣੀ ਪਹਿਚਾਣ ਲੁਕੋਈ ਹੋਈ ਹੈ। ਇਹਨਾਂ ਨੌਜਵਾਨਾਂ ਨੇ ਇੱਕ ਗਲੀ ਦੇ ਵਿੱਚ ਜਾ ਕੇ ਅਜਿਹੀ ਕਰਤੂਤ ਖਣਾ ਦਿੱਤੀ ਕਿ ਇਹਨਾਂ ਦੀਆਂ ਤਸਵੀਰਾਂ ਕੈਮਰੇ ਚ ਕੈਦ ਹੋ ਗਈਆਂ,,, ਇਹਨਾਂ ਦੀ ਕਰਤੂਤ ਦੇਖ ਘਰਾਂ ਦੇ ਵਿੱਚ ਬੈਠੇ ਲੋਕਾਂ ਦੇ ਵੀ ਦਿਲ ਹਿਲ ਗਏ। ਇਹ ਨੌਜਵਾਨ ਆਪਣੀ ਜੇਬ ਚੋਂ ਪਿਸਟਲ ਕੱਢਦੇ ਨੇ ਤੇ ਘਰ ਦੇ ਬਾਹਰ ਠਾਠਾਂ ਕਰਕੇ ਫਰਾਰ ਹੋ ਗਏ ਦੇਖੋ ਤਸਵੀਰਾਂ,,,,,,,,

ਇਹ ਤਸਵੀਰਾਂ ਲੁਧਿਆਣਾ ਦੇ ਕਰਨੈਲ ਸਿੰਘ ਨਗਰ ਨੇੜੇ ਦੀਆਂ ਨੇ,,,ਜਿੱਥੇ ਕਰੀਬ 27 ਸਕਿੰਟਾਂ ਵਿੱਚ ਬਦਮਾਸ਼ਾਂ ਨੇ ਘਰ ਦੇ ਬਾਹਰ ਤਿੰਨ ਗੋਲੀਆਂ ਚਲਾਈਆਂ। ਬਿਨਾਂ ਕਿਸੇ ਡਰ ਦੇ, ਬਦਮਾਸ਼ ਪਿਸਤੌਲ ਵਿੱਚ ਗੋਲੀ ਲੋਡ ਕਰਦੇ ਅਤੇ ਫਾਇਰਿੰਗ ਕਰਦੇ ਦੇਖੇ ਗਏ। ਸੂਤਰਾਂ ਮੁਤਾਬਿਕ ਇਹ ਗੋਲੀਬਾਰੀ ਗੈਂਗਸਟਰ ਸਾਗਰ ਨਿਊਟਨ ਨੇ ਚਲਾਈ ਹੈ ਜਿਸ ਦੀ ਉਸ ਨੇ ਜ਼ਿੰਮੇਵਾਰੀ ਵੀ ਲਈ ਹੈ। ਗੈਂਗਸਟਰ ਸਾਗਰ ਨਿਊਟਨ ਕਰਨੇਲ ਸਿੰਘ ਵਾਸੀ ਨਵੀ ਨਾਲ ਪੁਰਾਣੀ ਰੰਜਿਸ਼ ਹੈ। ਇਸ ਕਾਰਨ ਉਸ ਨੇ ਆਪਣੇ ਸਾਥੀ ਭੇਜ ਕੇ ਫਾਇਰਿੰਗ ਕਰਵਾਈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਬਾਈਕ ਦਾ ਨੰਬਰ ਟਰੇਸ ਕਰਨ ‘ਚ ਲੱਗੀ ਹੋਈ ਹੈ। ਇਸ ਨੂੰ ਲੈ ਕੇ ਲੁਧਿਆਣਾ ਦੇ ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਨੇ ਕਿਹਾ ਹੈ ਕਿ ਪੁਲਿਸ ਸਟੇਸ਼ਨ ਦੁਗਰੀ ਦੇ ਅਧੀਨ ਇਹ ਘਟਨਾ ਹੋਈ ਹੈ ਜਿਸ ਦੀ ਅਸੀਂ ਲਗਾਤਾਰ ਜਾਂਚ ਕਰ ਰਹੇ ਹਨ।

ਫਿਲਹਾਲ ਇਸ ਮਾਮਲੇ ਕਿਸੇ ਦੀ ਗ੍ਰਿਫਤਾਰੀ ਤਾਂ ਨਹੀਂ ਹੋਈ ਪਰ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਦੀ ਗੱਲ ਅਧਿਕਾਰੀਆਂ ਵੱਲੋਂ ਕਹੀ ਉਹਨਾਂ ਕਿਹਾ ਕਿ ਮੁਲਜ਼ਮਾਂ ਦੀ ਸ਼ਨਾਖਤ ਵੀ ਅਸੀਂ ਕਰ ਰਹੇ ਹਨ। ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਕੋਈ ਗੈਂਗਸਟਰ ਸੀ ਤਾਂ ਉਹਨਾਂ ਕਿਹਾ ਕਿ ਇਸ ਦੀ ਅਸੀਂ ਜਾਂਚ ਕਰ ਰਹੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਦੇ 23 ਸਾਲਾ ਗੁਰਤੇਜ ਸਿੰਘ ਦੀ ਕਹਾਣੀ, ਜਿਹੜਾ ਚੀਨ ਨਾਲ ਹੋਈਆਂ ਹਿੰਸਕ ਝੜਪਾਂ ‘ਚ ਸ਼ਹੀਦ ਹੋਇਆ!

Htv Punjabi

ਆਹ ਦੇਖੋ ਰੇਲਵੇ ਫਾਟਕ ਤੇ ਕਿਹੜਾ ਸੀਨ ਬਣਿਆ, ਲੋਕਾਂ ਨੇ ਬਣਾਈ ਵੀਡੀਓ

htvteam

ਕੁੱਕੜਾਂ ਤੇ ਕੁੱਤਿਆਂ ਨੇ ਰਾਤੋ ਰਾਤ ਦੇਖੋ ਕੀ ਕਰਵਾ ਦਿੱਤਾ; ਸਵੇਰੇ ਸੀਨ ਦੇਖ ਹਿੱਲਿਆ ਸਾਰਾ ਪ੍ਰਸ਼ਾਸਨ

htvteam

Leave a Comment