ਮਾਨਸਾ : ਗਲਵਾਂ ਘਾਟੀ ਵਿੱਚ ਲੱਦਾਖ ਸੀਮਾ ਤੇ ਚੀਨੀ ਸੈਨਿਕਾਂ ਨਾਲ ਹਿੰਸਕ ਝੜਪ ਵਿੱਚ ਪੰਜਾਬ ਦੇ 23 ਸਾਲਾ ਨੌਜਵਾਨ ਗੁਰਤੇਜ ਸਿੰਘ ਸ਼ਹੀਦ ਹੋ ਗਿਆ ਹੈ।ਜਵਾਨ ਦੀ ਸ਼ਹਾਦਤ ਦੀ ਖਬਰ ਬੁੱਧਵਾਰ ਸਵੇਰੇ ਘਰ ਪਹੁੰਚੀ।ਜਿਵੇਂ ਹੀ ਮਾਪਿਆਂ ਨੂੰ ਸ਼ਹਾਦਤ ਦਾ ਖਤਾ ਲੱਗਿਆ ਤਾਂ ਘਰ ਵਿੱਚ ਹਾਹਾਕਾਰ ਮਚ ਗਈ।ਸੋਗ ਜਤਾਉਣ ਵਾਲਿਆਂ ਦੀ ਵੀ ਭੀੜ ਲੱਗ ਗਈ।
ਗੁਰਤੇਜ ਸਿਘ ਮਾਨਸਾ ਦੇ ਪਿੰਡ ਬੀਰੇਵਾਲਾ ਡੋਗਰਾ ਨਿਵਾਸੀ ਵਿਰਸਾ ਸਿੰਘ ਦਾ ਸਭ ਤੋਂ ਛੋਟਾ ਮੁੰਡਾ ਹੈ।ਉਸ ਤੋਂ ਵੱਡੇ 2 ਭਾਈ ਹਨ।ਗੁਰਤੇਜ ਸਿੰਘ 2 ਸਾਲ ਪਹਿਲਾਂ ਹੀ ਸੈਨਾ ਵਿੱਚ ਭਰਤੀ ਹੋਇਆ ਸੀ ਅਤੇ ਇਨੀ ਦਿਨੀ ਲੱਦਾਖ ਸੀਮਾ ਤੇ ਤੈਨਾਤ ਸੀ।15 ਦਿਨ ਪਹਿਲਾਂ ਉਸ ਦੇ ਵੱਡੇ ਭਾਈ ਗੁਰਪ੍ਰੀਤ ਸਿੰਘ ਦਾ ਵਿਆਹ ਹੋਇਆ ਸੀ।ਸੈਨਾ ਦੇ ਅਧਿਕਾਰੀਆਂ ਨੇ ਗੁਰਤੇਜ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਮਾਪਿਆਂ ਨੂੰ ਦਿੱਤੀ,
ਦੱਸ ਦਈਏ ਕਿ ਲੱਦਾਖ ਦੀ ਗਲਵਾਂ ਘਾਟੀ ਵਿੱਚ 15 ਜੂਨ ਸੋਮਵਾਰ ਦੀ ਰਾਤ ਚੀਨੀ ਸੈਨਿਕਾਂ ਦੇ ਨਾਲ ਹਿੰਸਕ ਟਕਰਾਓ ਵਿੱਚ ਸੈਨਾ ਦੇ ਸੀਓ ਰੈਂਕ ਦੇ ਇੱਕ ਅਧਿਕਾਰੀ ਸਮੇਤ 20 ਜਵਾਨ ਸ਼ਹੀਦ ਹੋ ਗਏ।ਦੇਰ ਰਾਤ ਸੈਨਾ ਨੇ 20 ਜਵਾਨਾਂ ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ।ਚੀਨ ਸੀਮਾ ਤੇ 45 ਸਾਲ ਬਾਅਦ ਇਸ ਤਰ੍ਹਾਂ ਦੀ ਇਹੀ ਪਹਿਲੀ ਘਟਨਾ ਹੈ।ਇਸ ਤੋਂ ਪਹਿਲਾਂ 1975 ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਤੁਲੁੰਗ ਲਾ ਵਿੱਚ ਸੰਘਰਸ਼ ਹੋਇਆ ਸੀ, ਜਿਸ ਵਿੱਚ 4 ਜਵਾਨ ਸ਼ਹੀਦ ਹੋਏ ਸਨ।
ਭਾਰਤੀ ਅਤੇ ਚੀਨੀ ਸੈਲਾ ਦੇ ਵਿੱਚ ਪੂਰਬੀ ਲੱਦਾਖ ਵਿੱਚ ਪੈਂਗੋਂਗ ਝੀਲ, ਗਲਵਾਂ ਘਾਅ ਡੇਮਚੋਕ ਅਤੇ ਦੌਲਤਬੇਗ ਓਲਡੀ ਵਿੱਚ ਤਨਾਅ ਚੱਲ ਰਿਹਾ ਹੈ।
