ਲੋਕਾਂ ਚ ਗੁੱਸਾ ਇਸ ਕਦਰ ਵੱਧ ਗਿਆ ਕਿ ਨਿੱਕੀ ਜਿਹੀ ਗੱਲ ਤੇ ਕਤਲ ਵਰਗੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ, ਜਾਂ ਫਿਰ ਕੁੱਟ ਕੁੱਟ ਅੱਧਮਰਿਆ ਕਰ ਦਿੰਦੇ ਨੇ, ਤਾਜਾ ਮਾਮਲਾ ਸੰਗਰੂਰ ਦਾ ਹੈ ਜਿੱਥੇ ਦੇਰ ਰਾਤ ਸੁਨਾਮੀ ਗੇਟ ਸੰਗਰੂਰ ਵਿਖੇ ਕੁਝ ਨੌਜਵਾਨਾਂ ਚ ਤਕਰਾਰ ਹੋ ਗਈ ਤਕਰਾਰ ਅਜਿਹੀ ਕਿ ਇਸਨੇ ਖੂਨੀ ਰੂਪ ਧਾਰਨ ਕਰ ਲਿਆ, ਜਖਮੀਂ ਹੋਏ ਕੁਲਦੀਪ ਨੇ ਸਾਰੀ ਹੱਡਬੀਤੀ ਸੁਣਾਈ, ਆਓ ਸੁਣਦੇ ਹਾਂ ਕਿਸ ਗੱਲ ਤੇ ਹੋਈ ਤਕਰਾਰਬਾਜ਼ੀ,,,,,,ਓਥੇ ਹੀ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਬੱਚੇ ਸੁਰੱਖਿਅਤ ਨਹੀਂ, ਹੁਣ ਤਾਂ ਸਾਨੂੰ ਬੱਚਿਆ ਨੂੰ ਘਰ ਤੋਂ ਬਾਹਰ ਭੇਜਣ ਤੇ ਡਰ ਲੱਗਦਾ ਕੀ ਪਤਾ ਬਾਹਰ ਕੀ ਹੋ ਜਾਣਾ,,,,,,
ਜਦੋਂ ਇਸ ਮਾਮਲੇ ਬਾਰੇ ਹਸਪਤਾਲ ਦੇ ਡਾਕਟਰ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਤਿੰਨ ਨੌਜਵਾਨ ਜ਼ਖਮੀ ਹਾਲਤ ਚ ਆਏ ਸੀ ਜਿਸ ਚ ਇੱਕ ਦੀ ਹਾਲਤ ਜਿਆਦਾ ਗੰਭੀਰ ਸੀ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ,,,,,,,,ਜਾਣਕਾਰੀ ਲਈ ਦਾ ਦਈਏ ਕਿ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਉਹਨਾਂ ਵਲੋਂ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਸਵਾਲ ਇਹ ਪੈਦਾ ਹੁੰਦਾ ਕਿ ਅਜਿਹੇ ਬਦਮਾਸ਼ਾ ਨੂੰ ਕਾਨੂੰਨ ਦਾ ਕੋਈ ਡਰ ਨਹੀਂ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
