Htv Punjabi
Punjab

ਖੇਤ ਮਜ਼ਦੂਰਾਂ ਤੇ ਕਿਸਾਨਾਂ ‘ਚ ਹੋਇਆ ਸਿੱਧਾ ਮੁਕਾਬਲਾ, ਕਿਸਾਨ ਗੋਲੀਆਂ ਚਲਾਉਂਦੇ ਰਹੇ ਤੇ ਮਜ਼ਦੂਰ ਇੱਟਾਂ ਪੱਥਰ  

ਅਜਨਾਲਾ: ਇਨ੍ਹੀ ਦਿਨੀ ਸ਼ੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਐ, ਜਿਸ ਵਿੱਚ ਇੱਕ ਪਾਸੇ ਖੇਤਾਂ ‘ਚ ਬੰਦੇ ਤੇ ਜ਼ਨਾਨੀਆਂ ਆਪਣੇ ਹੱਥਾਂ ‘ਚ ਡਾਗਾਂ ਸੋਟੀਆਂ ਚੱਕੀ ਖੜ੍ਹੇ ਨੇ ਤੇ ਦੂਜੇ ਪਾਸੇ ਕਾਰ ਕੋਲ ਕੁਝ ਹੋਰ ਬੰਦੇ ਖੜ੍ਹੇ ਦਿਖਾਈ ਦੇ ਰਹੇ ਨੇ। ਇਸ ਦੌਰਾਨ ਵੀਡੀਓ ਚ ਦਿਖਾਈ ਦੇਂਦਾ ਹੈ ਕਿ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ‘ਤੇ ਦੱਬ ਕੇ ਇੱਟਾਂ ਪੱਥਰ ਚਲਾਏ ਜਾ ਰਹੇ ਰਹੇ । ਜਦ ਖੇਤਾਂ ‘ਚ ਖੜ੍ਹੇ ਬੰਦੇ ਤੇ ਜ਼ਨਾਨੀਆਂ ਦੂਜੀ ਧਿਰ ‘ਤੇ ਇੱਟਾਂ ਪੱਥਰਾਂ ਨਾਲ ਹਮਲਾ ਕਰਦੇ ਨੇ।  ਵੀਡੀਓ ਚ ਸਾਫ ਦਿਖਾਈ ਦੇਂਦਾ ਹੈ ਕਿ  ਕਾਰ ਕੋਲ ਖੜਾ ਇੱਕ ਵਿਅਕਤੀ ਹਮਲਾਵਰਾਂ ‘ਤੇ ਸਿੱਧੀਆਂ ਗੋਲੀਆਂ ਚਲਾ ਦਿੰਦੈ। ਪਰ ਉਹ ਫਿਰ ਵੀ ਨਹੀਂ ਡਰਦੇ ‘ਤੇ ਇੱਟਾਂ ਪੱਥਰ ਮਾਰਦੇ ਰਹਿੰਦੇ ਨੇ।

ਦੱਸ ਦੇਈਏ ਕਿ ਦੋ ਧੀਰਾਂ ‘ਚ ਹੋਏ ਝਗੜੇ ਦੀ ਇਹ ਵੀਡੀਓ ਅੰਮ੍ਰੀਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਪੰਡੋਰੀ ਦੀ ਐ। ਜਿੱਥੇ ਕੁਝ ਮਜ਼ਦੂਰਾਂ ਨੇ ਜ਼ਿਮੀਦਾਰ ਪਾਸੋਂ ਆਪਣੀ ਮਿਹਨਤ ਦੇ ਪੈਣੇ ਲੈਣੇ ਸਨ। ਜਦਕਿ ਜ਼ਿਮੀਦਾਰ ਨੇ ਪੈਸੇ ਨਾ ਦਿੱਤੇ ਤਾਂ ਮਜ਼ਦੂਰਾਂ ਨੇ ਜ਼ਿਮੀਦਾਰ ‘ਤੇ ਇੱਟਾਂ ਪੱਥਰਾਂ ਤੇ ਡਾਗਾਂ ਨਾਲ ਹਮਲਾ ਕਰ ਦਿੱਤਾ ਅਤੇ ਅੱਗਿਓਂ ਜ਼ਿਮੀਦਾਰ ਨੇ ਵੀ ਉਨ੍ਹਾਂ ‘ਤੇ ਕਈ ਗੋਲੀਆਂ ਚਲਾਈਆਂ। ਫਿਲਹਾਲ ਅਜੇ ਤੱਕ ਇਹ ਤਾਂ ਪਤਾ ਨਹੀਂ ਲੱਗ ਸਕਿਆ ਕਿ ਇਸ ਲੜਾਈ ‘ਚ ਕਿੰਨੇ ਬੰਦੇ ਜ਼ਖਮੀ ਹੋਏ ਤੇ ਕਿਸੇ ਦੇ ਗੋਲੀ ਲੱਗੀ ਜਾਂ ਨਹੀਂ। ਪਰ ਸਥਾਨਕ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ।

Related posts

ਵਿਦਿਆਰਥੀਆਂ ਨੇ ਪਾਇਆ ਸੜਕਾਂ ਤੇ ਗਾਹ ?

htvteam

ਮੰਤਰੀ ਕਟਾਰੂ ਚੱਕ ਫਿਰ ਆਏ ਕੈਮਰੇ ਅੱਗੇ

htvteam

ਆਹ ਸ਼ਹਿਰ ‘ਚ ਕਰਤਾ ਪੁਲਿਸ ਨੇ ਵੱਡਾ ਐਕਸ਼ਨ

htvteam

Leave a Comment