ਪੁਲਿਸ ਦਾ ਅੱਜ ਤਾਂ ਵਾਹੋ ਵਾਹੀ ਕਰਨੀ ਬਣਦੀ ਐ,,, ਕਿਉਂਕਿ ਅੱਜ ਅਜਿਹਾ ਕੰਮ ਕੀਤਾ ਜਿਸ ਨਾਲ ਲੋਕਾਂ ਨੂੰ ਸੁੱਖ ਦਾ ਸਾਹ ਜਰੂਰ ਮਿਲੇਗਾ। ਦਰਅਸਲ ਖ਼ਬਰ ਫਿਰੋਜ਼ਪੁਰ ਦੀ ਐ ਜਿਥੇ ਪੁਲਿਸ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਨਾ ਗਰੀਬ ਦੇਖਦਾ ਸੀ ਨਾ ਅਮੀਰ, ਸਭ ਦਾ ਕੀਮਤੀ ਸਮਾਨ ਚੋਰੀ ਕਰ ਲੈਂਦਾ ਸੀ। ਜੀ ਹਾਂ ਵੱਡੀਆਂ ਵੱਡੀਆਂ ਲੁੱਟਾਂ ਨੂੰ ਵਾਰਦਾਤ ਦੇਣ ਵਾਲੇ ਗਿਰੋਹ ਦੇ 6 ਬੰਦੇ ਕਾਬੂ ਕੀਤੇ ਨੇ… ਜਿਨਾਂ ਤੋਂ ਜਦੋਂ ਪੁੱਛ ਗਿੱਛ ਕੀਤੀ ਗਈ ਤਾਂ ਏਨੇ ਮੋਟਰਸਾਈਕਲ ਬਰਾਮਦ ਕੀਤੇ ਜਿਸ ਤੋਂ ਬਾਅਦ ਉਹ ਕੋਈ ਵੀ ਬੰਦੇ ਮੋਟਰਸਾਈਕਲਾਂ ਦੀ ਏਜੰਸੀ ਖੋਲ੍ਹ ਲੈਂਦਾ,,, ਪੁਲਿਸ ਨੇ ਵੱਖ ਵੱਖ ਮਾਮਲਿਆਂ ਚ ਜਿਨਾਂ ਲੁਟੇਰਿਆਂ ਨੂੰ ਕਾਬੂ ਕੀਤਾ ਉਨਾਂ ਪਾਸੋਂ 32 ਮੋਟਰਸਾਈਕਲ ਬਰਾਮਦ ਕੀਤੇ ਨੇ। ਇਸ ਤੋਂ ਇਲ਼ਾਵਾ ਦੇਸੀ ਪਿਸਤੌਲ ਤੇ 25 ਕਿਲੋ ਪਿੱਤਲ ਦੀਆਂ ਟੂਟੀਆਂ ਤੇ ਹੋਰ ਤਾਂ ਹੋਰ 16 ਬੈਟਰੀਆਂ ਵੀ ਬਰਾਮਦ ਕਰ ਲਈਆਂ। ਜਿਸ ਦੀ ਸਾਰੀ ਜਾਣਕਾਰੀ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦਿੱਤੀ।
ਜੇਕਰ ਲੁਟੇਰਿਆਂ ਤੇ ਪੁਲਿਸ ਏਸੇ ਤਰਾਂ ਨਕੇਲ ਪਾ ਲਵੇ ਤਾਂ ਹੋ ਸਕਦਾ ਕਿ ਅਜਿਹੀਆਂ ਵਾਰਦਾਤਾਂ ਜਲਦ ਹੀ ਸੂਬੇ ਭਰ ਚੋਂ ਖਤਮ ਹੋ ਜਾਣਗੀਆਂ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
