Htv Punjabi
Punjab Video

ਚਪੜਾਸੀ ਤੋਂ ਸਿੱਧਾ ਮੈਨੇਜਰ ਨਹੀਂ “ਸੁਪਰ ਡਾਕੂ” ਬਣਿਆ ਬੰਦਾ; ਦੇਖੋ ਵੀਡੀਓ

ਕੜੀ ਮੁਸ਼ੱਕਤ ਤੋਂ ਬਾਅਦ ਮਹਿਜ਼ 48 ਘੰਟਿਆਂ ਦੇ ਅੰਦਰ ਅੰਦਰ ਹੀ ਮਾਮਲਾ ਹੱਲ ਕਰ ਇਹਨਾਂ 4 ਮੁਲਜ਼ਮਾਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ | ਹੈਰਾਨਗੀ ਵਾਲੀ ਗੱਲ ਇਹ ਰਹੀ ਕਿ ਇੱਕ ਚਪੜਾਸੀ ਹੀ ਇਸ ਵੱਡੀ ਵਾਰਦਾਤ ਦਾ ਮੁੱਖ ਸਰਗਨਾ ਹੈ, ਪਰ ਉਸ ਤੋਂ ਵੀ ਵੱਡੀ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਉਹ ਚਪੜਾਸੀ ਬਹੁ-ਚਰਚਿਤ ਡੀ.ਐੱਸ.ਪੀ. ਬਲਰਾਜ ਸਿੰਘ ਗਿੱਲ ਦਾ ਕਤਲ ਕਰਨ ਵਾਲੇ ਮੁਲਜ਼ਮ ਦਾ ਸਕਾ ਭਰਾ ਹੈ | ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਦਿਹਾਤੀ ਪੁਲਿਸ ਅਧੀਨ ਪੈਂਦੇ ਪਿੰਡ ਦੇਤਵਾਲ ਦੀ, ਜਿੱਥੇ ਲੰਘੀ 11 ਅਗਸਤ ਨੂੰ ਸ਼ਾਮ 4 ਵਜੇ ਦੇ ਕਰੀਬ 5 ਹਥਿਆਰਬੰਦ ਡਾਕੂਆਂ ਨੇ ਪੰਜਾਬ ਨੈਸ਼ਨਲ ਬੈਂਕ ‘ਚ ਸਾਢੇ ਸੱਤ ਲੱਖ ਦੀ ਡਕੈਤੀ ਨੂੰ ਅੰਜਾਮ ਦਿੱਤਾ ਸੀ ਤੇ ਫੇਰ ਮੌਕੇ ਤੋਂ ਫਰਾਰ ਹੋ ਗਏ ਸਨ | ਇਸ ਬੈਂਕ ‘ਚ ਚਪੜਾਸੀ ਵਜੋਂ ਕੰਮ ਕਰਨ ਵਾਲਾ ਕੁਲਦੀਪ ਸਿੰਘ ਇਸ ਡਕੈਤੀ ਦਾ ਮੁੱਖ ਮੁਲਜ਼ਮ ਦੱਸਿਆ ਜਾ ਰਿਹਾ ਹੈ | ਇਸ ਮਾਮਲੇ ‘ਚ ਜਗਰਾਓਂ ਪੁਲਸ ਦੇ ਹੱਥ ਕੁਝ ਨਹੀਂ ਲੱਗਾ, ਜਦੋਂਕਿ ਕਮਿਸ਼ਨਰੇਟ ਪੁਲਸ ਨੇ ਬਾਜ਼ੀ ਮਾਰ ਕੇ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਕਮਿਸ਼ਨਰ ਲੁਧਿਆਣਾ ਡਾ. ਕੌਸਤੁਭ ਸ਼ਰਮਾ ਨੇ ਇੱਕ ਪ੍ਰੈਸ ਕਾਨਫਰੰਸ ਕਰ ਇਸ ਮਾਮਲੇ ‘ਚ ਸਾਰੀ ਜਾਣਕਾਰੀ ਸਾਂਝੀ ਕੀਤੀ |

Related posts

ਸਕੂਲ ‘ਚੋਂ ਕਿਸੇ ਨੇ ਬੱਚਿਆਂ ਦੇ ਥੱਪੜ ਮਾਰਨ ਵਾਲੀ ਮੈਡਮ ਦੀ ਵੀਡੀਓ ਕਰਤੀ ਵਾਇਰਲ

htvteam

ਪਹਿਲਾਂ ਪੀਤੀ ਮਹਿੰਗੀ ਸ਼ਰਾਬ ਫੇਰ ਕੀਤਾ ਆਹ ਕਾਰਾ, ਦੇਖ ਕੇ ਘਰਦਿਆਂ ਦੇ ਹੋਸ਼ ਉੱਡੇ

Htv Punjabi

ਗੁਰਪ੍ਰੀਤ ਘੁੱਗੀ ਨੂੰ ਰੋਸਟ ਕਰਨ ਵਾਲੇ ਮੁੰਡੇ ਨੇ ਪਾਈ ਵੀਡੀਓ

htvteam