ਇਹਨਾਂ ਦਾਦੇ ਪੋਤੇ ਨਾਲ ਜੋ ਕੁੱਝ ਹੋਇਆ ਹੈ ਅਜਿਹਾ ਪਹਿਲਾਂ ਕਦੀ ਪੰਜਾਬ ‘ਚ ਸ਼ਾਇਦ ਕਦੇ ਨਾ ਹੋਇਆ ਹੋਵੇ | ਚਿੱਟੇ ਦੇ ਗੰਦੇ ਕੰਮ ਨਾਲ ਜੁੜੇ ਲੋਕਾਂ ਦੇ ਹੌਂਸਲੇ ਏਨੇ ਜ਼ਿਆਦਾ ਵੱਧ ਚੁੱਕੇ ਨੇ ਕਿ ਹੁਣ ਰਾਹ ਜਾਂਦੇ ਸ਼ਰੀਫ ਆਦਮੀ ਨੂੰ ਵੀ ਇਸਦੀ ਲੱਤ ਲਗਵਾਉਣ ਤੋਂ ਘਟ ਨਹੀਂ ਕਰ ਰਹੇ | ਇਹ ਗੱਲ ਅਸੀਂ ਨਹੀਂ ਆਖ ਰਹੇ ਬਲਕਿ ਇਸ ਬਜ਼ੁਰਗ ਵੱਲੋਂ ਦੱਸੇ ਜਾਣ ਮੁਤਾਬਿਕ ਇਸ ਨਾਲ ਵਾਪਰੀ ਉਸ ਘਟਨਾ ਕਰਕੇ ਆਪਣੇ ਆਪ ਉਜਾਗਰ ਹੋ ਰਹੀ ਹੈ |
ਮਾਮਲਾ ਹੈ ਜਿਲਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦਾ, ਜਿਥੋਂ ਦੇ ਮੁਹੱਲਾ ਸਿੱਖਾਂ ਦੇ ਰਹਿਣ ਵਾਲੇ 70 ਸਾਲਾ ਮਨਜੀਤ ਸਿੰਘ ਦੁਕਾਨ ਬੰਦ ਕਰਕੇ ਆਪਣੇ ਪੋਤੇ ਨਾਲ ਸਾਈਕਲ ‘ਤੇ ਵਾਪਸ ਘਰ ਆ ਰਹੇ ਸਨ | ਜਿਵੇਂ ਹੀ ਇਹ ਕੁੱਝ ਦੂਰੀ ਤੇ ਪਹੁੰਚੇ ਤਾਂ ਪਿੱਛਿਓਂ ਆਏ ਕੁੱਝ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਚੱਲਦੇ ਚੱਲਦੇ ਉਹ ਭਿਆਨਕ ਕਰਤੂਤ ਕੀਤੀ ਜਿਸ ਨੂੰ ਜਾਣ ਕੇ ਕਿਸੇ ਦਾ ਵੀ ਦਿਲ ਦਹਿਲ ਉੱਠੇ |
previous post