Htv Punjabi
Punjab Video

ਥਾਣੇਦਾਰ ਦੇ ਮੁੰਡਿਆਂ ਨੇ ਸਕੂਲ ਦੇ ਬੱਚੇ ਨਾਲ ਟੱਪ ਦਿੱਤੀਆਂ ਹੱਦਾਂ

ਮਾਮਲਾ ਹੈ ਜਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦਾ, ਜਿੱਥੇ ਅਮ੍ਰਿਤਸਰ ਜੰਮੂ ਕੌਮੀ ਮਾਰਗ ਨੂੰ ਰੋਸ ਵਜੋਂ ਜਾਮ ਕਰ ਪੁਲਿਸ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ |
ਦੀਨਾਨਗਰ ਦੇ ਪਿੰਡ ਮਲੂਕ ਮਟਮ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਆਪਣੇ ਪੁੱਤ ਅਜਵਿੰਦਰ ਸਿੰਘ ਨੂੰ ਦੀਨਾਨਗਰ ਦੇ ਇੱਕ ਨਾਮੀ ਅੰਗਰੇਜ਼ੀ ਸਕੂਲ ਇਹ ਸੋਚ ਕੇ ਦਾਖ਼ਲ ਕਰਵਾਇਆ ਸੀ ਕਿ ਓਸਦਾ ਭਵਿੱਖ ਚੰਗਾ ਬਣ ਜਾਵੇਗਾ | ਪਰ ਜਸਵਿੰਦਰ ਨੂੰ ਕੀ ਪਤਾ ਸੀ ਕਿ ਅਜਿਹੇ ਸਕੂਲਾਂ ਵਿਚ ਪੜ੍ਹਨ ਦੇ ਬਾਵਜ਼ੂਦ ਵੀ ਕਈ ਬੱਚੇ ਆਪਣੀਆਂ ਗੰਦੀਆਂ ਤੇ ਕੋਝੀਆਂ ਕਰਤੂਤਾਂ ਤੋਂ ਬਾਜ਼ ਨਹੀਂ ਆ ਸਕਦੇ |
ਲੰਘੀ 22 ਅਪ੍ਰੈਲ ਨੂੰ ਰੋਜ਼ਾਨਾ ਦੀ ਤਰ੍ਹਾਂ ਅਜਵਿੰਦਰ ਆਪਣੀ ਸਕੂਟਰੀ ‘ਤੇ ਸਕੂਲ ਜਾਂਦਾ ਹੈ | ਪਰ ਛੁੱਟੀ ਵੇਲੇ ਘਰ ਨਹੀਂ ਪਹੁੰਚਦਾ | ਫੇਰ ਅਚਾਨਕ ਜਸਵਿੰਦਰ ਸਿੰਘ ਨੂੰ ਪਿੰਡ ਅਵਾਂਖਾ ਦੇ ਇੱਕ ਦੁਕਾਨਦਾਰ ਨੇ ਫੋਨ ਕੀਤਾ | ਫੋਨ ਸੁਣਦੇ ਸਾਰ ਹੀ ਜਸਵਿੰਦਰ ਦਿਨ ਅੱਖਾਂ ਅੱਗੇ ਹਨੇਰਾ ਛਾ ਗਿਆ ਜਿਵੇਂ ਕਿ ਉਸਦੀ ਸਾਰੀ ਦੁਨੀਆਂ ਹੀ ਤਬਾਹ ਹੋ ਗਈ ਹੋਵੇ |

Related posts

ਦੇਖੋ ਆਹ ਢਾਬੇ ‘ਚ ਕੀ ਹੋ ਰਿਹਾ, ਵੀਡੀਓ ਵਾਇਰਲ

htvteam

ਗੇਅ ਪ੍ਰੇਡ ਤੇ ਮੱਚਿਆ ਬਵਾਲ, ਗੁਰੂ ਦੇ ਸਿੰਘਾਂ ਦੀ ਵੱਡੀ ਚੇਤਾਵਨੀ

htvteam

ਦੇਖਲੋ ਕੰਮ

htvteam