ਹਾਲੇ ਕਰੋਨਾ ਖਤਮ ਵੀ ਨਹੀਂ ਹੋਇਆ ਕੇ ਇਸ ਦੌਰਾਨ ਇਕ ਨਵੀਂ ਬਿਮਾਰੀ ਫੈਲ ਗਈ ਹੈ। ਇਸ ਬਿਮਾਰੀ ਨੇ 3245 ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਇਹਨਾਂ ਸਾਰੇ ਲੋਕਾਂ ਦੀ ਜਾਂਚ ਹੋਈ ਸੀ, ਜਿਸ ਤੋਂ ਬਾਅਦ ਇਹ ਲੋਕ ਪੌਜ਼ੇਟਿਵ ਪਾਏ ਗਏ। ਉੱਤਰ-ਪੱਛਮ ਚੀਨ ਦੇ ਗਾਂਸੁ ਪ੍ਰਾਂਤ ‘ਚ ਇਹ ਲੋਕ ਨਵੀਂ ਬਿਮਾਰੀ ਨਾਲ ਪੀੜਤ ਹਨ। ਲਾਨਝਾਓ ਵੇਟਨਰੀ ਰਿਸਰਚ ਇੰਸਟੀਟਿਊਟ ਨੇ ਦਸੰਬਰ ‘ਚ ਹੀ ਇਸ ਬਾਮਰੀ ਦੇ ਏਂਟੀਬਾਡੀ ਦੀ ਸੂਚਨਾ ਚੀਨ ਦੀ ਸਰਕਾਰ ਨੂੰ ਦਿੱਤੀ ਸੀ।
ਚੀਨ ਦੇ ਗਾਂਸੂ ਪ੍ਰਾਂਤ ‘ਚ ਹੁਣ ਤੱਕ 21847 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਸ ‘ਚ 4646 ਲੋਕ ਪ੍ਰਾਈਮਰੀ ਤੌਰ ‘ਤੇ ਪੌਜ਼ੇਟਿਵ ਪਾਏ ਗਏ ਹਨ, ਜਦ ਕੇ 3245 ਲੋਕ ਸਪੱਸ਼ਟ ਤੌਰ ‘ਤੇ ਇਸ ਬਿਮਾਰੀ ਨਾਲ ਪੌਜ਼ੇਟਿਵ ਹਨ। ਇੰਸਟੀਟਿਊਟ ਨੇ ਇਸ ਬਿਮਾਰੀ ਦਾ ਨਾਮ ਬਰੂਸੈੱਲੋਸਿਸ (Brucellosis) ਦੱਸਿਆ ਹੈ।
ਗਲੋਬਲ ਟਾਈਮਜ਼ ਦੀ ਖਬਰ ਦੇ ਅਨੁਸਾਰ ( Brucellosis ) ‘ਤੇ ਨਿਗਰਾਨੀ ਰੱਖਣ ਦੇ ਲਈ ਲਾਨਝਾਓ ਵੈਟਨਿਰੀ ਰਿਸਰਚ ਇੰਸਟੀਟਿਊਟ ਨੇ ਦੇਸ਼ ਦੇ 11 ਪਬਲਿਕ ਮੈਡੀਕਲ ਇੰਟੀਟਿਊਸ਼ਨ ਅਤੇ ਹਸਪਤਾਲਾਂ ‘ਚ ਲਗਾ ਦਿੱਤਾ ਹੈ। ਇਹਨਾਂ ਹਸਪਤਾਲਾਂ ‘ਚ Brucellosis ਦੇ ਮਰੀਜ਼ਾਂ ਦੀ ਮੁਫਤ ਜਾਂਚ ਹੋਵੇਗੀ, ਨਾਲ ਹੀ ਲੋਕਾਂ ਨੂੰ ਇਸ ਤੋਂ ਬਚਣ ਲਈ ਜਾਗਰੂਕ ਕੀਤਾ ਜਾਵੇਗਾ। ਇਸ ਦੇ ਲਈ ਮੌਕੇ ‘ਤੇ ਹੀ ਕਾਂਊਸਲਿੰਗ ਕੀਤੀ ਜਾ ਰਹੀ ਹੈ।