ਭਾਰਤ ਅਤੇ ਚੀਨ ਦੀ ਫੌਜ ਦੇ ਵਿੱਚ ਤਣਾਅ ਬਣਿਆ ਹੋਇਆ ਹੈ। ਇਸ ਦੌਰਾਨ ਅਰੁਣਾਚਲ ਪ੍ਰਦੇਸ਼ ‘ਚ ਪੰਜ ਲੋਕਾਂ ਨੂੰ ਚੀਨ ਦੀ ਫੌਜ਼ ਦੇ ਜ਼ਰੀਏ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਰੁਣਾਚਲ ਪ੍ਰਦੇਸ਼ ਦੇ ਕਾਂਗਰਸ ਵਿਧਾਇਕ ਨਿਨਾਂਗ ਐਰਿੰਗ ਨੇ ਦਾਅਵਾ ਕੀਤਾ ਹੈ ਕੇ ਚੀਨ ਦੀ ਫੌਜ਼ ਨੇ ਸਰਹੱਦ ‘ਤੇ 5 ਭਾਰਤੀਆਂ ਨੂੰ ਅਗਵਾ ਕੀਤਾ ਹੈ।
ਕਾਂਗਰਸੀ ਵਿਧਾਇਕ ਨਿਨਾਂਗ ਐਰਿੰਗ ਨੇ ਦਾਅਵਾ ਕੀਤਾ ਹੈ ਕੇ ਅਰੁਣਾਚਲ ਪ੍ਰਦੇਸ਼ ਦੇ ਉੱਪਰੀ ਸੁਬਨਸਿਰੀ ਜ਼ਿਲ੍ਹੇ ਦੇ ਪੰਜ ਲੋਕ ਦਾ ਕਥਿ ਤੌਰ ‘ਤੇ ਚੀਨ ਦੀ ਪੀਪੁਲਸ ਲਿਬਰੇਸ਼ਨ ਆਰਮੀ ਦੇ ਜ਼ਰੀਏ ਅਪਹਰਣ ਕੀਤਾ ਗਿਆ ਹੈਪ ਇੰਨਾਂ ਹੀ ਨਹੀਂ ਉਹਨਾਂ ਕਿਹਾ ਕਿ ਕੁਝ ਮਹਿਨੇ ਪਹਿਲਾਂ ਵੀ ਅਜਿਹੀ ਘਟਨਾ ਵਾਪਰੀ ਸੀ। ਚੀਨ ਦੀ ਸੈਨਾ ਨੂੰ ਜਵਾਬ ਦੇਣਾ ਚਾਹੀਦਾ ਹੈ। ਇਸ ਘਟਨਾ ਨੂੰ ਲੈ ਕੇ ਉਹਨਾਂ ਪੀਐਓ ਨੂੰ ਟਵੀਟ ਵੀ ਕੀਤਾ।
ਇਸ ਦੇ ਨਾਲ ਹੀ ਕਾਂਗਰਸੀ ਵਿਧਾਇਕ ਨਿਨਾਂਗ ਐਰਿੰਗ ਨੇ ਅਪਾਣੇ ਟਵੀਟ ਦੇ ਨਾਲ ਦੋ ਸਕ੍ਰੀਸ਼ਾਟ ਵੀ ਅਟੈਚ ਕੀਤੇ ਹਨ, ਜਿਸ ‘ਚ ਪੰਜ ਲੋਕਾਂ ਦੇ ਨਾਂਅ ਹਨ। ਜਿਹਨਾਂ ਨੂੰ ਅਗਵਾ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਨਿਨਾਂਗ ਐਰਿੰਗ ਨੇ ਕਿਹਾ ਹੈ ਕਿ ਸਰਕਾਰ ਨੂੰ ਚੀਨ ‘ਤੇ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਚੀਨੀ ਵਿਸਤਾਰਵਾਦ ਨੀਤੀਆਂ ਦੀ ਜਾਂਚ ਕਰਨੀ ਚਾਹੀਦੀ ਹੈ।