Htv Punjabi
Crime Punjab Video

ਚੁੰਨੀਆਂ ਰੰਗਣ ਵਾਲੇ ਨੇ ਛੇੜੀ ਕੁੜੀ ! ਫਿਰ ਮੁੰਡਿਆਂ ਚਾੜਿਆ ਆਹ ਰੰਗ

ਜਗਰਾਉਂ ਦੇ ਅਨਾਰਕਲੀ ਬਾਜ਼ਾਰ ਦੇ ਵਿੱਚ ਹੋਇਆ ਹੰਗਾਮਾ
ਚੁੰਨੀਆਂ ਰੰਗਣ ਵਾਲੇ ਨੌਜਵਾਨ ਦਾ ਕੀਤਾ ਕੁਟਾਪਾ
ਕੁੜੀ ਨਾਲ ਛੇੜ ਛਾੜ ਕਰਨ ਦੇ ਲੱਗੇ ਇਲਜ਼ਾਮ
ਕੁੱਟਮਾਰ ਦੀ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ
ਪੁਲਿਸ ਵੱਲੋਂ ਮਾਮਲੇ ਦੇ ਵਿੱਚ ਜਾਂਚ ਕੀਤੀ ਸ਼ੁਰੂ
ਜਗਰਾਓਂ ਦੇ ਹਰ ਸਮੇਂ ਬਿਜੀ ਰਹਿਣ ਵਾਲੇ ਅਨਾਰਕਲੀ ਬਾਜ਼ਾਰ ਵਿੱਚ ਬੀਤੀ ਰਾਤ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਬਾਜ਼ਾਰ ਦੇ ਵਿੱਚ ਇੱਕ ਚੁੰਨੀਆਂ ਦੀ ਦੁਕਾਨ ਤੇ ਕੰਮ ਕਰਦੇ ਇੱਕ ਮੁਲਾਜਿਮ ਦੀ ਕੁੱਟਮਾਰ ਕਰਨ ਲਈ 20–25 ਨੌਜ਼ਵਾਨ ਬਾਜ਼ਾਰ ਵਿੱਚ ਆ ਗਏ ਤੇ ਬਾਜ਼ਾਰ ਵਿੱਚ ਇੱਟਾਂ ਰੋੜੇ ਚਲਾਉਣ ਲੱਗ ਪਏ। ਜਿਸ ਕਰਕੇ ਦੋ ਜਣੇ ਜ਼ਖਮੀ ਵੀ ਹੋਏ ਤੇ ਬਾਜ਼ਾਰ ਦੇ ਦੁਕਾਨਦਾਰ ਵੀ ਦਹਿਸ਼ਤ ਵਿੱਚ ਆ ਗਏ ਤੇ ਆਪਣੀਆਂ ਦੁਕਾਨਾਂ ਦੇ ਸ਼ਟਰ ਸੁੱਟ ਕੇ ਆਪਣੀਆਂ ਦੁਕਾਨਾਂ ਦਾ ਬਚਾਅ ਕਰਨ ਲੱਗ ਪਏ। ਬਾਜ਼ਾਰ ਵਿੱਚ ਸ਼ਰੇਆਮ ਇੱਟਾਂ ਰੋੜੇ ਚਲਾਉਣ ਦੀ ਇਹ ਪੂਰੀ ਘਟਨਾ CCTV ਵਿੱਚ ਵੀ ਕੈਦ ਹੋ ਗਈ ਹੈ।

ਇਸ ਮੌਕੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਕਿਹਾਕਿ ਬੀਤੀ ਰਾਤ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ 20-25 ਨੌਜ਼ਵਾਨਾਂ ਦਾ ਆਟੋ ਭਰ ਕੇ ਇੱਟਾਂ ਰੋੜੇ ਲਿਆ ਕੇ ਬਾਜ਼ਾਰ ਵਿੱਚ ਇੱਟਾਂ ਰੋੜੇ ਚਲਾ ਕੇ ਪੂਰੀ ਗੁੰਡਾਗਰਦੀ ਕੀਤੀ ਹੈ। ਜਦਕਿ ਓਨਾਂ ਨੌਜਵਾਨਾਂ ਨੂੰ ਇਹ ਵੀ ਪੂਰਾ ਪਤਾ ਨਹੀਂ ਸੀ ਕਿ ਕੁੜੀ ਨੂੰ ਛੇੜਨ ਵਾਲਾ ਨੌਜਵਾਨ ਚੁੰਨੀਆਂ ਦੀ ਦੁਕਾਨ ਤੇ ਹੀ ਕੰਮ ਕਰਨ ਵਾਲਾ ਹੈ ਜਾਂ ਕੋਈ ਹੋਰ।

ਇਸ ਮੌਕੇ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਗੁੰਡਾਗਰਦੀ ਕਰਨ ਵਾਲੇ ਨੌਜ਼ਵਾਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਥਾਣਾ ਸਿਟੀ ਪੁਲਿਸ ਦੇ ਥਾਣੇਦਾਰ ਰਣਧੀਰ ਸਿੰਘ ਨੇ ਕਿਹਾਕਿ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਜਾਂਚ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਟਿਆਲੇ ‘ਚ ਪੁਲਿਸੀਆਂ ਨਾਲ ਪਿਆ ਸੀ ਨਿਹੰਗਾਂ ਦਾ ਪੰਗਾ, ਇੱਧਰ ਜਨਾਨੀਆਂ ਨੂੰ ਡਰਾ ਗਿਆ ਪਾਗਲ ਜਿਹਾ ਬੰਦਾ 

Htv Punjabi

ਕੁੜੀ ਹੋਵੇ ਤਾਂ ਆਹ ਕੁੜੀ ਵਰਗੀ ਦਲੇਰ ਹੋਵੇ

htvteam

ਇਸ਼ਤਿਹਾਰ ਰਾਹੀ ਮਿਲੀ ਘਰਵਾਲੀ ਨਿਕਲੀ …..

htvteam

Leave a Comment