ਥਾਣਾ ਸਦਰ ਨਕੋਦਰ ਦੇ ਐਸ.ਐਚ.ਓ. ਵਿਨੋਦ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਕੁਲਾਰਾ ਵਿਖੇ ਚੋਰਾਂ ਨੇ ਇਕ ਮੰਦਿਰ ਸ਼ਿਵ ਕੁਟੀਆ ਚ ਰਾਤ ਸਮੇਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਮੁਖੀ ਨੇ ਦੱਸਿਆ ਕਿ ਸੰਤ ਸੇਵਕ ਨਾਥ ਪੁੱਤਰ ਬੂਟਾ ਨਾਥ ਵਾਸੀ ਡੇਰਾ ਬਾਬਾ ਬੂਟਾ ਨਾਥ ਸ਼ਿਵ ਕੂਟੀਆ ਕੁਲਾਰ ਥਾਣਾ ਸਦਰ ਨਕੋਦਰ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਮੈਂ ਰੋਜ ਦੀ ਤਰ੍ਹਾਂ ਕੂਟੀਆ ਅੰਦਰ ਬਣੀ ਆਪਣੀ ਰਿਹਾਸ਼ਿ ਵਿੱਚ ਸੁੱਤਾ ਸੀ ਅਤੇ ਮੇਰੇ ਸਾਥੀ ਬਾਹਰ ਗੱਡੀਆਂ ਦੇ ਕੋਲ ਸੁੱਤੇ ਸਨ

ਇਸੇ ਦੌਰਾਨ ਰਾਤ 12 ਵਜੇ ਦੇ ਕਰੀਬ ਲਗਭਗ 12-13 ਅਣਪਛਾਤੇ ਵਿਅਕਤੀ ਜਿਹਨਾਂ ਨੇ ਆਪਣੇ ਮੂੰਹ ਬਨ੍ਹੇ ਹੋਏ ਸਨ, ਮੇਰੇ ਕਮਰੇ ਵਿੱਚ ਆ ਗਏ ਅਤੇ ਉਹਨਾਂ ਕੋਲ ਤੇਜਧਾਰ ਹਥਿਆਰ ਸਨ ਅਤੇ ਮੈਨੂੰ ਡਰਾ ਧਮਕਾਉਣ ਲੱਗੇ ਅਤੇ ਮੈਂ ਪੁੱਛਿਆ ਤੂਹਾਨੂੰ ਕੀ ਚਾਹੀਦਾ ਹੈ ਤਾਂ ਉਹਨਾਂ ਨੇ ਕਿਹਾ ਸਾਨੂੰ ਪੈਸੇ ਚਾਹੀਦੇ ਹਨ, ਉਹਨਾਂ ਨੇ ਮੇਰੇ ਕਮਰੇ ਵਿੱਚ ਅਲਮਾਰੀ ਤੋੜ ਕੇ ਸੋਨਾ ਦਾ ਕੜਾ, ਮਾਲਾ ਸੋਨੇ ਦੀ, ਪੈਸੇ ਅਤੇ ਹੋਰ ਕੀਮਤੀ ਸਮਾਨ ਅਤੇ ਮੰਦਿਰ ਅੰਦਰ ਪੈਸਿਆਂ ਦੀ ਗੋਲਕ ਤੋੜ ਕੇ ਪੈਸੇ ਕੱਢ ਕੇ ਲੈ ਗਏ। ਮੇਰੇ ਨਾਲ ਹੱਥੋ ਪਾਈ ਹੋਏ, ਪਰ ਮੈਨੂੰ ਕੋਈ ਸੱਟ ਨਹੀਂ ਮਾਰੀ। ਥਾਣਾ ਸਦਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਤੇ 457, 380, 379-ਬੀ, 506, 342, 120-ਬੀ, ਆਈਪੀਸੀ ਐਕਟ ਅਧੀਨ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਦੇ ਸਬੰਧ ਵਿੱਚ ਨਕੋਦਰ ਸਦਰ ਥਾਣਾ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਜਲਦੀ ਹੀ ਇਹਨਾਂ ਅਂਰੋਪੀਆ ਨੂੰ ਫ਼ੜ ਲਿਆ ਜਾਵੇਗਾ।