Htv Punjabi
Punjab Video

ਚੋਰ ਨੂੰ ਫੜ੍ਹਕੇ ਪੂਰਾ ਪਿੰਡ ਲੱਗਿਆ ਪਛਤਾਉਣ, ਜਾਣੋ ਕਾਰਨ

ਕਪੂਰਥਲਾ ਦੇ ਵਿੱਚ ਚੋਰ ਨੂੰ ਪਿੰਡ ਵਾਸੀਆਂ ਨੇ ਕੀਤਾ ਕਾਬੂ
ਚੋਰ ਨੂੰ ਫੜ ਕੇ ਕਈ ਘੰਟਿਆਂ ਤੱਕ ਪੁਲਿਸ ਦਾ ਕਰਦੀ ਰਹੀ ਇੰਤਜ਼ਾਰ
ਨਸ਼ੇ ਦੀ ਪੂਰਤੀ ਲਈ ਕਰਦਾ ਸੀ ਮੁੰਡਾ ਚੋਰੀਆਂ: ਚੋਰ
ਪਿੰਡ ਵਿੱਚ ਲਗਾਤਾਰ ਹੋ ਰਹੀਆਂ ਚੋਰੀਆਂ ਤੋ ਪਰੇਸਾਨ ਪਿੰਡ ਵਾਸੀਆ ਨੇ ਇੱਕ ਹੋਰ ਮੁਸ਼ੀਬਤ ਗਲ਼ ਉਸ ਵੇਲੇ ਪਾ ਲਈ ਜਦੋਂ ਉਹਨਾ ਇੱਕ ਸੱਕੀ ਵਿਅਕਤੀ ਨੂੰ ਕਾਬੂ ਕਰ ਲਿਆ ।ਦਰਅਸਲ ਪਿੰਡ ਵਾਸੀ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਪ੍ਰੇਸ਼ਾਨ ਸਨ ਤੇ ਉਨ੍ਹਾਂ ਵਲੋਂ ਪਿੰਡ ਵਿੱਚ ਨਿਗਰਾਨੀ ਰੱਖੀ ਜਾ ਰਹੀ ਸੀ ਇਸੇ ਦੌਰਾਨ ਉਹਨਾਂ ਨੂੰ ਇੱਕ ਸ਼ੱਕੀ ਵਿਅਕਤੀ ਘੁੰਮਦਾ ਦਿਖਾਈ ਦਿੱਤਾ ਤਾਂ ਪਿੰਡ ਵਾਸੀਆਂ ਨੇ ਉਸ ਦੀ ਬਾਰੀਕੀ ਨਾਲ ਜਦੋਂ ਪੁੱਛ ਪੜਤਾਲ ਕੀਤੀ ਗਈ ਤਾਂ ਚੋਰ ਨੇ ਖੁਦ ਮੰਨ ਲਿਆ ਕਿ ਉਹ ਪਿੰਡ ਦੇ ਇੱਕ ਵਿਅਕਤੀ ਦੇ ਨਾਲ ਮਿਲ ਕੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ ਤੇ ਉਹ ਅੱਜ ਵੀ ਚੋਰੀ ਕਰਨ ਦੇ ਮਨਸੂਬੇ ਨਾਲ ਆਇਆ ਹੈ।

ਚੋਰ ਨੇ ਖ਼ੁਦ ਕੈਮਰੇ ਸਾਹਮਣੇ ਮੰਨਿਆ ਕਿ ਉਹ ਨਸ਼ੇ ਦੀ ਪੂਰਤੀ ਲਈ ਚੋਰੀਆਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦਾ ਹੈ।‌ ਪਿੰਡ ਵਾਸੀਆਂ ਵੱਲੋਂ ਚੋਰ ਨੂੰ ਫੜ ਕੇ ਜਦੋਂ ਪੁਲਿਸ ਥਾਣੇ ਇਤਲਾਹ ਦਿੱਤੀ ਤਾਂ ਪੁਲਿਸ 5-6 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਨਾ ਪਹੁੰਚੀ ਜਿਸ ਕਾਰਨ ਪਿੰਡ ਵਾਸੀਆਂ ਨੂੰ ਜਾਪਣ ਲੱਗਾ ਕਿ ਉਹਨਾਂ ਨੇ ਤਾਂ ਚੋਰ ਫ਼ੜ ਕੇ ਨਵਾਂ ਸਿਆਪਾ ਪਾ ਲਿਆ ਹੈ।‌ ਪਿੰਡ ਵਾਸੀਆਂ ਵੱਲੋਂ ਲਗਾਤਾਰ ਪੁਲਿਸ ਨੂੰ ਫੋਨ ਕੀਤੇ ਗਏ ਸਵੇਰੇ 6 ਵਜੇ ਦਾ ਪਿੰਡ ਵਾਸੀਆਂ ਵੱਲੋਂ ਕਾਬੂ ਕੀਤਾ ਚੋਰ 12 ਵਜੇ ਤੱਕ ਵੀ ਪੁਲਿਸ ਕਾਬੂ ਕਰਨ ਨਹੀਂ ਪਹੁੰਚੀ ਤਾਂ ਪਿੰਡ ਵਾਸੀਆਂ ਵਲੋਂ ਪੱਤਰਕਾਰਾਂ ਨੂੰ ਬੁਲਾਇਆ ਗਿਆ। ਕੀ ਕਹਿਣਾ ਹੈ ਚੋਰ ਅਤੇ ਪਿੰਡ ਵਾਸੀਆਂ ਦਾ ਆਓ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮਸਤ ਚੋਰ ਦਾ ਭੰਗੜਾ ਦੇਖ ਤੁਸੀਂ ਵੀ ਹੱਸ ਹੱਸ ਹੋ ਜਾਓਗੇ ਦੂਹਰੇ

htvteam

ਬੱਤੀ ਬੰਦ ਕਰ ਲੇਡੀ ਡਾਕਟਰ ਦੇ ਕਮਰੇ ‘ਚ ਵੜ ਕਰ’ਤਾ ਸ਼ਰਮਨਾਕ ਕਾਰਾ

htvteam

ਚੀਨੀ ਹੈ ਮਿੱਠਾ ਜਹਿਰ ਵਧਾਉਂਦੀ ਹੈ ਇਨ੍ਹਾਂ 8 ਬਿਮਾਰੀਆਂ ਦਾ ਖ਼ਤਰਾ

htvteam

Leave a Comment