Htv Punjabi
Punjab Sport

ਜਦੋਂ ਮੁੱਖ ਮੰਤਰੀ ਚੰਨੀ ਨੇ ਟੋਏ ਵਿੱਚ ਡਿਗੀ ਇੱਕ ਗਾਂ ਨੂੰ ਅੱਧੀ ਰਾਤ ਨੂੰ ਬਾਹਰ ਕੱਢਿਆ

ਵੀਡੀਓ ਦੇਖਣ ਲਈ ਲਿੰਕ ਤੇ ਕਲਿਕ ਕਰੋ :

https://www.youtube.com/watch?v=rqvW4VAGazI

ਕੱਲ ਰਾਤ ਇਕ ਵਿਲੱਖਣ ਘਟਨਾ ਵਾਪਰੀ ਜਦੋਂ ਮੁੱਖ ਮੰਤਰੀ ਚੰਨੀ ਵਾਪਿਸ ਆਪਣੀ ਰਿਹਾਇਸ਼ ਤੇ ਜਾ ਰਹੇ ਸਨ ਤਾਂ ਉਹਨਾਂ ਨੇ ਦੇਖਿਆ ਕੇ ਇਕ ਗਾਂ ਟੋਏ ਵਿੱਚ ਡਿਗੀ ਪਈ ਸੀ ਅਤੇ ਉਹਨਾਂ ਨੇ ਆਪਣਾ ਕਾਫ਼ਿਲਾ ਰੋਕ ਕੇ ਗਾਂ ਨੂੰ ਟੋਏ ਵਿਚੋਂ ਕੱਢਣਾ ਜਰੂਰੀ ਸੱਮਝਿਆ | ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਵੱਖਰੇ ਅੰਦਾਜ਼ ਕਰਕੇ ਜਾਣੇ ਜਾਂਦੇ ਹਨ | ਕਦੇ ਉਹ ਰਾਹ ਵਿੱਚ ਬਰਾਤ ਨੂੰ ਰੋਕ ਕੇ ਸ਼ਗਨ ਦਿੰਦੇ ਹਨ ਕਦੇ ਉਹ ਰਾਹ ਵਿੱਚ ਰੁਕ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹਨ ਅਤੇ ਤੁਰੰਤ ਹੱਲ ਵੀ ਕਰਦੇ ਹਨ |

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀਂ ਨੇ ਰਾਤ ਵਾਪਿਸ ਰਿਹਾਇਸ਼ ਵੱਲ ਜਾਂਦਿਆਂ ਰਸਤੇ ਵਿੱਚ ਦੇਖਿਆ ਕਿ ਇੱਕ ਗਾਂ ਟੋਏ ਵਿੱਚ ਡਿੱਗ ਪਈ ਹੈ। ਤੁਰੰਤ ਬਚਾਅ ਲਈ ਯਤਨ ਕੀਤੇ ਗਏ। ਮੁੱਖ ਮੰਤਰੀ ਸਾਬ ਨੇ ਆਸ ਪਾਸ ਦੇ ਲੋਕਾਂ ਨਾਲ ਲੱਗ ਕੇ ਗਾਂ ਨੂੰ ਟੋਏ ਵਿੱਚੋ ਕੱਢਿਆ | ਆਸ ਪਾਸ ਪਿੰਡਾਂ ਦੇ ਲੋਕਾਂ ਤੇ ਕੁੱਝ ਪੁਲਿਸ ਵਾਲਿਆਂ ਨੇ ਨਾਲ ਲੱਗ ਕੇ ਕਾਫੀ ਮੁਸ਼ੱਕਤ ਕਰਨ ਤੋਂ ਬਾਅਦ ਗਾਂ ਨੂੰ ਟੋਏ ਵਿੱਚੋ ਕੱਢਿਆ ਗਿਆ | ਇਹ ਘਟਨਾ ਮੁੱਖ ਮੰਤਰੀ ਸਾਬ ਦੀ ਰਿਹਾਇਸ਼ ਵੱਲ ਨੂੰ ਜਾਣ ਸਮੇਂ ਵਾਪਰੀ | ਹਾਲਾਂਕਿ ਉਸ ਸਮੇ ਰਾਤ ਦੇ 10  11 ਵੱਜੇ ਹੋਣਗੇ ਪਰ ਮੁੱਖ ਮੰਤਰੀ ਚੰਨੀ ਓਨੀ ਦੇਰ ਓਥੇ ਹੀ ਰੁਕੇ ਰਹੇ ਜਿੰਨੀ ਦੇਰ ਗਾਂ ਨੂੰ ਸੁਰੱਖਿਅਤ ਬਾਹਰ ਨਹੀਂ ਕੱਢ ਲਿਆ ਗਿਆ |

Related posts

ਜੇਲ੍ਹ ‘ਚ ਕੈਦੀਆਂ ਦੀ ਆਈ ਸ਼ਰਮਨਾਕ ਖਬਰ, ਰਾਤ ਵੇਲੇ ਚਾਦਰਾਂ-ਚਮਚਿਆਂ ਨਾਲ ਅਜਿਹਾ ਕੀ ਕਰਨਾ ਸੀ!

Htv Punjabi

1947 ਤੋਂ ਬਾਅਦ ਮਲੇਰਕੋਟਲਾ ਦੀ ਪਹਿਲੀ ਮੁਸਲਿਮ ਕੁੜੀ ਬਣੀ ਜੱਜ, ਸੁਣੋ ਗੁਲਫਾਮ ਦੀ ਜ਼ੁਬਾਨੀ ਕਿਵੇਂ ਬਣੀ ਜੱਜ

htvteam

ਆਹ ਦੇਖੋ ਸਕੂਲਾਂ ‘ਚ ਕੀ ਹੋਣ ਲੱਗਾ ?

htvteam