Htv Punjabi
India Punjab

ਪੰਜਾਬ ਭਾਜਪਾ ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੀਟਿੰਗ; ਅਹਿਮ ਮੁਦਿਆਂ ਤੇ ਗੱਲਬਾਤ

ਭਾਰਤ-ਪਾਕਿ ਵਿਚਾਲੇ ਬੰਦ ਕਰਤਾਰਪੁਰ ਲਾਂਘਾ 19 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਖੁੱਲ੍ਹ ਸਕਦਾ ਹੈ। ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਇਹ ਸੰਕੇਤ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਗਏ ਭਾਜਪਾ ਆਗੂਆਂ ਨੇ ਇਹ ਮੁੱਦਾ ਉਨ੍ਹਾਂ ਦੇ ਸਾਹਮਣੇ ਉਠਾਇਆ ਹੈ। ਜਿਸ ‘ਤੇ ਪ੍ਰਧਾਨ ਮੰਤਰੀ ਨੇ ਇਸ ‘ਤੇ ਗੌਰ ਕਰਨ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਮੰਤਰੀ ਤੋਂ ਬਾਅਦ ਭਾਜਪਾ ਨੇਤਾ ਕੱਲ ਸ਼ਾਮ ਨੂੰ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ।

ਕਰੋਨਾ ਕਾਰਨ ਪਿਛਲੇ ਸਾਲ ਤੋਂ ਕਰਤਾਰਪੁਰ ਲਾਂਘਾ ਬੰਦ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਵਿਰੋਧੀ ਅਕਾਲੀ ਦਲ ਵੀ ਇਸ ਨੂੰ ਲੈ ਕੇ ਮੁੱਦਾ ਉਠਾ ਰਹੇ ਹਨ। ਭਾਜਪਾ ਆਗੂ ਹਰਜੀਤ ਗਰੇਵਾਲ ਨੇ ਵੀ ਪੁਸ਼ਟੀ ਕੀਤੀ ਕਿ ਸੰਗਤ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕਦੀ ਹੈ, ਇਸ ਲਈ ਇਹ ਮੰਗ ਉਠਾਈ ਗਈ ਹੈ।

Related posts

ਆਹ ਡਾਂਸਰ ਵੱਡੇ ਵੱਡੇ ਨਸ਼ੇੜੀਆਂ ਦੀ ਬਣ ਗਈ ਉਸਤਾਦ , ਸੁਣੋ live ਕਿਵੇਂ 5 ਹਜ਼ਾਰ ਦੇ ਚਿੱਟੇ ਪਿੱਛੇ ਕਰਗੀ ਧੀ ਦਾ ਸੌਦਾ 

Htv Punjabi

ਨਿੱਜੀ ਸਕੂਲਾਂ ‘ਤੋਂ ਤੰਗੇ ਆਏ ਮਾਪਿਆਂ ਦੇ ਟੁੱਟੇ ਸਬਰਾਂ ਦੇ ਬੰਨ੍ਹ ਫਿਰ ਇਕਠੇ ਹੋ ਕੈਮਰੇ ਅੱਗੇ ਖੋਲ੍ਹੀਆਂ ਸਕੂਲ ਦੀਆਂ…

htvteam

ਸਿਹਤ ਮੰਤਰੀ ਪੰਜਾਬ ਦੇ ਇਸ ਐਲਾਨ ਨਾਲ ਨਿੱਜੀ ਹਸਪਤਾਲਾਂ ਤੇ ਲੈਬਾਂ ਵਾਲਿਆਂ ਦੇ ਚਿਹਰਿਆਂ ਤੇ ਆਈਆਂ ਰੌਣਕਾਂ

Htv Punjabi