Htv Punjabi
Punjab Video

ਜਨਮ ਦਿਨ ਦੀ ਚੱਲਦੀ ਪਾਰਟੀ ਚ 20 ਮੁੰਡਿਆਂ ਨਾਲ ਕੀ ਹੋਇਆ

ਪੰਜਾਬ ਦੇ ਲੁਧਿਆਣਾ ‘ਚ ਗੈਂਗਸਟਰ ਵਿਸ਼ਾਲ ਗਿੱਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ ਰੈਸਟੋਰੈਂਟ ‘ਚ ਜਨਮ ਦਿਨ ਦੀ ਪਾਰਟੀ ਮਨਾ ਰਹੇ ਨੌਜਵਾਨਾਂ ‘ਤੇ ਹਮਲਾ ਕਰ ਦਿੱਤਾ। ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ, ਜਿਸ ਤੋਂ ਬਾਅਦ ਬਦਮਾਸ਼ਾਂ ਨੂੰ ਰੈਸਟੋਰੈਂਟ ‘ਚੋਂ ਬਾਹਰ ਕੱਢ ਦਿੱਤਾ ਗਿਆ।ਇਸ ਦੌਰਾਨ ਗੈਂਗਸਟਰ ਵਿਸ਼ਾਲ ਗਿੱਲ ਦੇ ਸਾਥੀਆਂ ਨੇ ਪੁਲਿਸ ਟੀਮ ‘ਤੇ ਹਮਲਾ ਕਰ ਦਿੱਤਾ। ਜਿਸ ‘ਚ 3 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ, ਦੋਸ਼ੀਆਂ ਵੱਲੋਂ ਹਮਲਾ ਸੀਸੀਟੀਵੀ ‘ਚ ਕੈਦ ਹੋ ਗਿਆ। ਜਿਸ ਵਿੱਚ ਉਹ ਪੁਲਿਸ ਟੀਮ ਨਾਲ ਲੜਦਾ ਨਜ਼ਰ ਆ ਰਿਹਾ ਹੈ। ਘਟਨਾ ਤੋਂ ਬਾਅਦ ਗੈਂਗਸਟਰ ਵਿਸ਼ਾਲ ਗਿੱਲ ਫਰਾਰ ਹੈ,,,,,,

ਇਸ ਮਾਮਲੇ ‘ਚ ਪੁਲਸ ਨੇ ਅਜੇ ਤੱਕ ਸਿਰਫ ਅਨਮੋਲ ਗਿੱਲ, ਕਾਰਤਿਕ ਬੱਗਨ, ਦਿਵਿਆਸ਼ੂ, ਚਿਰਾਗ ਯਗੋਤਾ, ਸੁਵੰਸ਼ ਜਾਲਾਨ ਅਤੇ ਯੁਗਿਅੰਸ਼ੂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਵਿਸ਼ਾਲ ਗਿੱਲ ਅਜੇ ਫਰਾਰ ਹੈ। ਪੁਲਿਸ ਨੇ ਜਦੋਂ ਰੈਸਟੋਰੈਂਟ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕੀਤਾ ਤਾਂ ਪਤਾ ਲੱਗਾ ਕਿ ਵਾਰਦਾਤ ਨੂੰ ਅੰਜਾਮ ਦੇਣ ਆਏ ਨੌਜਵਾਨਾਂ ਵਿੱਚ ਗੈਂਗਸਟਰ ਵਿਸ਼ਾਲ ਗਿੱਲ ਸਭ ਤੋਂ ਅੱਗੇ ਸੀ, ਜਦੋਂਕਿ ਪੁਲਿਸ ਨੇ ਉਸਦੇ ਹੋਰ ਸਾਥੀਆਂ ਦੀ ਪਛਾਣ ਕਰ ਲਈ ਸੀ।

ਟਿੱਬਾ ਥਾਣੇ ਦੇ ਐਸ.ਐਚ.ਓ ਭਗਤ ਵੀਰ ਨੇ ਦੱਸਿਆ ਕਿ 13 ਵਿਅਕਤੀਆਂ ਦੇ ਨਾਮ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ ਜਦਕਿ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਜਲਦੀ ਹੀ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗਰਮੀਆਂ ਤੋਂ ਪਹਿਲਾਂ-ਪਹਿਲਾਂ ਘਰਵਾਲੀ ਨੂੰ ਬਣਾਓ ਆਪਣਾ ਫੈਨ

htvteam

ਨਕਲੀ ਸ਼ਰਾਬ ਵਪਾਰੀਆਂ ਨੂੰ ਹੁਣ ਪੈਣਗੀਆਂ ਭਾਜੜਾਂ, ਸਰਕਾਰ ਲਾਓ ਵੱਡੀ ਸਕੀਮ!

htvteam

ਜਨਾਨੀ ਆਪਣੇ ਆੜੀ ਨਾਲ ਗ਼ਲਤ ਕੰਮ ਕਰਦੀ ਫੜ੍ਹੀ

htvteam

Leave a Comment