Htv Punjabi
Punjab Video

ਜਨਾਨੀ ਨੂੰ ਫੜਨ ਆਈ ਸੀ ਪੁਲਿਸ, ਹੋ ਗਿਆ ਹੰਗਾਮਾ

ਪੁਲਿਸ ਤੇ ਕੁੱਝ ਲੋਕਾਂ ਵਿੱਚ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਇਕ ਔਰਤ ਨੂੰ ਗ੍ਰਿਫ਼ਤਾਰ ਕਰਨ ਆਈ ਪੁਲਿਸ ਆਰਟੀ ਨੇ ਉਸ ਦੀ ਕੁੱਟਮਾਰ ਕਰ ਦਿੱਤੀ । ਦਰਅਸਲ ਇਹ ਤਸਵੀਰਾਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨੂਰਪੁਰ ਜਨੂਹਾ ਦੀਆਂ ਹਨ ਜਿੱਥੇ ਇੱਕ ਸਨਦੀਪ ਕੌਰ ਨਾਮੀ ਔਰਤ ਦੇ ਮਾਨਯੋਗ ਅਦਾਲਤ ਵਲੋਂ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਸਨ ਤੇ ਉਹ ਐਕਸੀਡੈਂਟ ਕੇਸ ਲੋੜੀਂਦੀ ਸੀ ਇਸ ਸਬੰਧੀ ਜਦੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਥਾਣਾ ਤਰਸਿੱਕਾ ਦੀ ਪੁਲਿਸ ਪਾਰਟੀ ਉਸ ਨੂੰ ਗ੍ਰਿਫਤਾਰ ਕਰਨ ਆਈ ਤਾਂ ਸਨਦੀਪ ਕੌਰ ਨੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ । ਜਿਸ ਤੋਂ ਬਾਅਦ ਪੁਲਿਸ ਤੇ ਉਹਨਾਂ ਨਾਲ ਆਏ ਪੀੜਤ ਪਰਿਵਾਰ ਨੇ ਸਨਦੀਪ ਕੌਰ ਨੂੰ ਜ਼ਬਰੀ ਗੱਡੀ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ ਇਸ ਗੱਲ ਨੂੰ ਲੈ ਕੇ ਪਿੰਡ ਵਾਸੀ ਤਹਿਸ ਵਿੱਚ ਆ ਗਏ ਉਹਨਾਂ ਦੀ ਪੁਲਿਸ ਪਾਰਟੀ ਨਾਲ ਕਿਹਾਂ ਸੁਣੀਂ ਹੋ ਗਈ।

ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਪੁਲਿਸ ਪਾਰਟੀ ਸਨਦੀਪ ਕੌਰ ਨੂੰ ਧੱਕੇਸ਼ਾਹੀ ਕਰਕੇ ਨਾਲ ਲਿਜਾਣਾ ਚਾਹੁੰਦੀ ਹੈ ਉਹਨਾਂ ਦਾ ਦੋਸ ਸੀ ਕਿ ਗ੍ਰਿਫਤਾਰ ਕਰਨ ਆਈ ਪਾਰਟੀ ਨੇ ਲੋਕਲ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਅਤੇ ਨਾਂ ਹੀ ਉਹਨਾਂ ਦੀ ਸਹਾਇਤਾ ਨਹੀਂ ਲਈ ਗਈ ਜਦਕਿ ਕਨੂੰਨੀ ਪੱਖ ਤੋਂ ਇਹ ਜ਼ਰੂਰੀ ਹੈ । ਉਹਨਾਂ ਨੇ ਅੱਗੇ ਦੱਸਿਆ ਕਿ ਸਨਦੀਪ ਕੌਰ ਦਾ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ ਤੇ ਉਹ ਜ਼ਮਾਨਤ ਤੇ ਚੱਲ ਰਹੀ ਹੈ। ਗ੍ਰਿਫਤਾਰ ਕਰਨ ਆਈ ਪੁਲਿਸ ਪਾਰਟੀ ਤੇ ਪੀੜਤ ਧਿਰ ਦਾ ਕੀ ਕਹਿਣਾ ਹੈ ਆਓ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਂ ਦਿੰਦੇ ਹਾਂ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

10 ਮਿੰਟਾਂ ‘ਚ ਹੀ ਦਰਦਾਂ ਨਾਲ ਰੋਂਦੇ ਆਉਂਦੇ ਲੋਕ ਹੱਸਦੇ ਜਾਂਦੇ ਨੇ

htvteam

SGPC ਦੇ ਪ੍ਰਧਾਨ ਦਾ ਬੀਬੀਆਂ ਨਾਲ ਪਿਆ ਪੰਗਾ ?

htvteam

ਦੇਸੀ ਘੀ ਖਾਣ ਦਾ ਆਹ ਤਰੀਕਾ ਤੁਹਾਨੂੰ ਕਿਸੇ ਨੇ ਨਹੀਂ ਦੱਸਣਾ

htvteam

Leave a Comment