Htv Punjabi
Punjab Video

ਜਵਾਨ ਨੂੰਹ, ਪੁੱਤ, ਪੋਤੇ ਨਾਲ ਬਜ਼ੁਰਗ ਸਾਹਮਣੇ ਹੋਇਆ ਵੱਡਾ ਕਾਰਾ; ਪਿੰਡ ਵਾਲਿਆਂ ਦੀ ਵੀ ਕੰਭ ਗਈ ਰੂਹ

ਮਾਮਲਾ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਅਲੀਪੁਰ ਦਾ, ਜਿੱਥੇ ਦੇ ਰਹਿਣ ਵਾਲੇ 60 ਸਾਲਾ ਸੁੱਖਾ ਸਿੰਘ ਦਾ ਨੌਜਵਾਨ ਪੁੱਤ ਰਾਜਬੀਰ ਸਿੰਘ @ ਰਾਜਾ ਬੀਤੇ ਦਿਨ ਆਪਣੀ ਘਰਵਾਲੀ ਮਨਦੀਪ ਕੌਰ ਦੀ ਦਵਾਈ ਲੈਣ ਆਪਣੇ 6 ਮਹੀਨਿਆਂ ਦੇ ਪੁੱਤ ਗੁਰਸਾਹਿਬ ਸਿੰਘ ਸਣੇ ਕਾਰ ਤੇ ਫ਼ਿਰੋਜ਼ਪੁਰ ਡਾਕਟਰ ਕੋਲ ਗਿਆ ਸੀ | ਸੁੱਖਾ ਸਿੰਘ ਵੀ ਕਿਸੇ ਕੰਮ ਆਪਣੀ ਦੂਜੀ ਕਾਰ ਤੇ ਵੱਖਰੇ ਫਿਰੋਜ਼ਪੁਰ ਜਾਂਦਾ ਹੈ | ਵਾਪਸੀ ਤੇ ਸੁੱਖਾ ਸਿੰਘ ਰਾਜਬੀਰ ਹੁਰਾਂ ਨੂੰ ਮਿਲ ਜਾਂਦਾ ਹੈ | ਫਿਰ ਦੋਵੇਂ ਕਾਰਾਂ ਅੱਗੇ ਪਿਛੇ ਲਈ ਪਿੰਡ ਵਾਪਸ ਆ ਰਹੇ ਹੁੰਦੇ ਨੇ | ਅੱਗੇ ਰਾਜਬੀਰ ਦੀ ਕਾਰ ਅਤੇ ਪਿਛੇ ਸੁੱਖਾ ਸਿੰਘ ਦੀ |
ਸ਼ੱਮ ਤਕਰੀਬਨ 6:30 ਵਜੇ ਪਿੰਡ ਖੋਸਾ ਦਲ ਵਾਲੇ ਕੋਲ ਜ਼ੀਰੇ ਤੋਂ ਫਿਰੋਜ਼ਪੁਰ ਵੱਲ ਜਾ ਰਿਹਾ ਇੱਕ ਤੇਜ਼ ਰਫ਼ਤਾਰ ਘੋੜਾ ਟਰਾਲਾ ਸੁੱਖਾ ਸਿੰਘ ਦੇ ਵੇਖਦੇ ਹੀ ਵੇਖਦੇ ਰਾਜਬੀਰ ਸਿੰਘ ਗੱਡੀ ‘ਚ ਜਾ ਵਜਦਾ ਹੈ | ਸੀਨ ਦੇਖ ਸੁੱਖਾ ਸਿੰਘ ਹਾਲੋਂ ਬੇਹਾਲ ਹੋ ਜਾਂਦਾ ਹੈ | ਰਾਜਬੀਰ ਬੁਰੀ ਤਰ੍ਹਾਂ ਕਾਰ ‘ਚ ਫਸਿਆ ਹੋਇਆ ਸੀ | ਰਾਹਗੀਰ ਦੀ ਮਦਦ ਨਾਲ ਜਲਦੀ ਜਲਦੀ ਮਨਦੀਪ ਕੌਰ ਅਤੇ ਮਾਸੂਮ ਗੁਰਸਾਹਿਬ ਨੂੰ ਫਿਰੋਜ਼ਪੁਰ ਹਸਪਤਾਲ ਭੇਜ ਦਿੱਤਾ ਜਾਂਦਾ ਹੈ | ਤੇ ਫਿਰ ਬੁਰੀ ਤਰ੍ਹਾਂ ਕਾਰ ‘ਚ ਫਸੇ ਰਾਜਬੀਰ ਨੂੰ ਬੜੀ ਮੁਸ਼ਕਲ ਨਾਲ ਕੱਢ ਛੇਤੀ ਛੇਤੀ ‘ਚ ਜ਼ੀਰਾ ਦੇ ਹਸਪਤਾਲ ਪਹੁੰਚਾਇਆ ਜਾਂਦਾ ਹੈ | ਪਰ ਦੋਵੇਂ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਸੁੱਖਾ ਸਿੰਘ ਨੂੰ ਜੋ ਕੁੱਝ ਦੱਸਿਆ ਜਾਂਦਾ ਹੈ ਉਸਨੂੰ ਸੁਣ ਕੇ ਸੁੱਖਾ ਸਿੰਘ ਦੀ ਦੁਨੀਆਂ ਹੀ ਲੁੱਟੀ ਜਾਂਦੀ ਹੈ |

Related posts

ਤਿੰਨ ਮੁੰਡਿਆਂ ਨੇ ਇਕੱਲੀ ਜਾਂਦੀ ਘੇਰ ਲਈ ਜਨਾ-ਨੀ ਫਿਰ ਕੀਤੀ ਆਹ ਕਰਤੂਤ

htvteam

ਜੀਨ ਟਾਪ ਵਾਲੀ ਜਨਾਨੀ ਦੀ ਮੁਲਾਜ਼ਮ ਨਾਲ ਵੀਡੀਓ ਵਾਇਰਲ

htvteam

ਅੱਧੀ ਰਾਤ ਨੂੰ 2 ਜਾਣਿਆਂ ਦੀ ਗੁਰੂਘਰ ਬਾਹਰ ਵਿਗੜੀ ਨੀਅਤ ! ਪਤੰਦਰਾਂ ਨੇ ਭੋਰਾ ਸ਼ਰਮ ਨਾ ਕੀਤੀ, ਕਰਤੀ ਗੰਦੀ ਕਰਤੂਤ !

htvteam