ਮਾਮਲਾ ਹੈ ਜਿਲ੍ਹਾ ਫ਼ਿਰੋਜ਼ਪੁਰ ਦੇ ਥਾਣਾ ਕੁੱਲਗੜੀ ਅਧੀਨ ਪੈਂਦੀ ਬਸਤੀ ਪਿਆਰੇਆਣਾ ਦਾ, ਜਿੱਥੇ ਤਸਵੀਰ ‘ਚ ਵਿਖਾਈ ਦੇ ਰਿਹਾ ਗੁਰਮੁਖ ਸਿੰਘ ਨਾਂ ਦਾ ਵਿਅਕਤੀ ਆਪਣੀ ਘਰਵਾਲੀ ਜਸਵਿੰਦਰ ਕੌਰ ਅਤੇ ਦੋ ਪੁੱਤਰਾਂ ਨਾਲ ਰਹਿੰਦਾ ਸੀ | ਜਾਣਕਾਰੀ ਮੁਤਾਬਿਕ ਗੁਰਮੁਖ ਸਿੰਘ ਦਿਹਾੜੀ ਦੱਪਾ ਕਰਦਾ ਸੀ ਤੇ ਅਕਸਰ ਸ਼ਰਾਬ ਪੀ ਘਰਵਾਲੀ ਨਾਲ ਮਾਰਕੁੱਟ | ਗੁਰਮੁਖ ਸਿੰਘ ਦੇ ਦੋ ਪੁੱਤਰ ਜਿਹਨਾਂ ‘ਚੋਣ ਛੋਟਾ ਘਰੋਂ ਬਾਹਰ ਰਹਿੰਦਾ ਸੀ ਤੇ ਵੱਡਾ 20 ਸਾਲ ਗੁਰਸੇਵਕ ਸਿੰਘ ਇਸਦੇ ਨਾਲ ਹੀ | ਗੁਰਮੁਖ ਸਿੰਘ ਅਤੇ ਇਸਦੀ ਘਰਵਾਲੀ ਦਰਮਿਆਨ ਅਕਸਰ ਲੜਾਈ ਝਗੜਾ ਚਲਦਾ ਰਹਿੰਦਾ ਸੀ | ਪਰ ਬੀਤੇ ਦਿਨ ਘਰ ‘ਚ ਜੋ ਕੁੱਝ ਹੁੰਦੈਂ ਉਸ ਕਰਕੇ ਪੂਰੇ ਪਿੰਡ ‘ਚ ਹਾਹਾਕਾਰ ਮਚ ਜਾਂਦੀ ਹੈ |