ਮਾਮਲਾ ਹੈ ਜ਼ਿਲ੍ਹਾ ਤਰਨਤਾਰਨ ਦਾ, ਜਿੱਥੇ ਥਾਣਾ ਸਰਹਾਲੀ ਦੇ ਅਧੀਨ ਆਉਂਦੇ ਪਿੰਡ ਬਿਲਿਆਂ ਵਾਲਾ ਦੇ ਰਹਿਣ ਵਾਲੇ ਜਗਵਿੰਦਰ ਸਿੰਘ ਨਾਂ ਦੇ ਇਸ ਬੰਦੇ ਦਾ ਵਿਆਹ ਕੁੱਝ ਸਾਲ ਪਹਿਲਾਂ ਸੰਦੀਪ ਕੌਰ ਨਾਂ ਦੀ ਔਰਤ ਨਾਲ ਹੋਇਆ ਸੀ | ਘਰ ‘ਚ ਇਸਦੇ ਸਾਂਢੂ ਯਾਨੀ ਸੰਦੀਪ ਕੌਰ ਦੇ ਜੀਜੇ ਬਲਦੇਵ ਸਿੰਘ ਡੁੱਗਰੀਵਾਲਾ ਦਾ ਅਕਸਰ ਆਉਣਾ ਜਾਣਾ ਸੀ ਜਿਸ ਕਰਕੇ ਉਸਦੇ ਨਾਜਾਇਜ਼ ਸਬੰਧ ਸੰਦੀਪ ਕੌਰ ਨਾਲ ਬਣ ਗਏ |
ਇੱਕ ਦਿਨ ਵੀ ਜਦ ਰਾਤ ਵੇਲੇ ਬਲਦੇਵ ਸਿੰਘ ਇਸਦੇ ਘਰ ਆਉਂਦਾ ਹੈ ਤਾਂ ਘਰਵਾਲੀ ਸੰਦੀਪ ਕੌਰ ਇਸਦਾ ਮੰਜਾ ਬਾਹਰ ਡਾਹ ਦਿੰਦੀ ਹੈ ਤੇ ਬਲਦੇਵ ਸਿੰਘ ਨੂੰ ਅੰਦਰ ਵਾੜ ਲੈਂਦੀ ਹੈ | ਪਰ ਜਦ ਜਗਵਿੰਦਰ ਉਹਨਾਂ ਦਾ ਵਿਰੋਧ ਕਰਦਾ ਹੈ ਤਾਂ ਉਹ ਕੁੱਝ ਵਾਪਰ ਜਾਂਦਾ ਹੈ ਜਿਸ ਕਰਕੇ ਜਗਵਿੰਦਰ ਦਾ ਇਹ ਹਾਲ ਹੋ ਜਾਂਦਾ ਹੈ |
previous post
