Htv Punjabi
Crime Punjab Video

ਜੇਕਰ ਤੁਸੀਂ ਵੀ ਦੇਣਾ ਕਿਸੇ ਦਾ 1000 ਰੁਪਏ ਤਾਂ. ਅੱਜ ਹੀ ਮੋੜ ਦੇਵੋ ਉਧਾਰ, ਦੇਖਿਓ ਕਿਤੇ 1000 ਦਾ 10,000 ਨਾ ਬਣ ਜਾਵੇ

ਫਗਵਾੜਾ ਦੇ ਸ਼ੂਗਰ ਮਿੱਲ ਪੁਲ ਹੇਠਾ ਦੋ ਧਿਰਾਂ ਦਰਮਿਆਨ ਹੋਇਆ ਝਗੜਾ
ਪੁਰਾਣੀ ਰੰਜਿਸ਼ ਦੇ ਚੱਲਦਿਆਂ ਹੋਏ ਝਗੜੇ ਵਿੱਚ 3 ਵਿਅਕਤੀ ਜਖਮੀ
ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ਼
ਜਖਮੀਆਂ ਨੇ ਦੱਸਿਆ ਕਿ ਇਹ ਝਗੜਾ ਪੁਰਾਣੀ ਰੰਜਿਸ਼ ਦੇ ਚੱਲਦਿਆ ਕੀਤਾ ਗਿਆ ਹੈ। ਜਖਮੀ ਵਿਅਕਤੀ ਅਭੀਸ਼ੇਕ ਅਤੇ ਉਸ ਦੇ ਭਰਾ ਮੁਤਾਬਿਕ ਉਸ ਨੇ ਦੂਸਰੀ ਧਿਰ ਕੋਲੋ ਇੱਕ ਹਜਾਰ ਰੁਪਏ ਲੈਣੇ ਸਨ ਤੇ ਪੈਸੇ ਦੇ ਲੈਣ ਦੇਣ ਦੇ ਚੱਲਦਿਆ ਹੀ ਉਨਾਂ ਵਿਚਕਾਰ ਝਗੜਾ ਹੋ ਗਿਆ। ਉਨਾਂ ਪੁਲਿਸ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦਿਆ ਉਨਾਂ ਨੂੰ ਇਨਸਾਫ ਦਿਵਾਇਆ ਜਾਵੇ।

ਉਧਰ ਦੂਸਰੇ ਜਖਮੀ ਵਿਅਕਤੀ ਮਨੀ ਬੱਲ ਨੇ ਦੱਸਿਆ ਕਿ ਪਹਿਲਾ ਵੀ ਉਨਾਂ ਦਾ ਝਗੜਾ ਹੋਇਆ ਸੀ ਤੇ ਹੁਣ ਫਿਰ ਤੋਂ ਕੁਝ ਵਿਅਕਤੀਆਂ ਨੇ ਉਨਾਂ ਤੇ ਹਮਲਾ ਕਰਕੇ ਗੰਭੀਰ ਰੂਪ ਜਖਮੀ ਕਰ ਦਿੱਤਾ ਹੈ। ਉਨਾਂ ਪਹਿਲੀ ਧਿਰ ਵੱਲੋ ਲਗਾਏ ਗਏ ਸਾਰੇ ਹੀ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ।

ਇਸ ਸਬੰਧੀ ਗੱਲਬਾਤ ਕਰਦਿਆ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਨਾਂ ਵੱਲੋਂ ਜਖਮੀਆਂ ਦਾ ਇਲਾਜ਼ ਕਰਕੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਵੇਂ ਬੰਦੇ ਨੂੰ 15 ਹਜ਼ਾਰ ‘ਚ ਪਿਆ ਪਿਸ਼ਾਬ ਕਰਨਾ

htvteam

ਕਾਲਜ਼ ਦੀ ਕੁੜੀ ਨਾਲ ਆਹ ਮੁੰਡਿਆਂ ਨੇ ਕੀ ਕਰਤਾ ?

htvteam

ਕਰਫ਼ਿਊ ਤੇ ਤਾਲਾਬੰਦੀ ਸਬੰਧੀ ਕੈਪਟਨ ਸਰਕਾਰ ਦਾ ਹੁਣ ਤੱਕ ਦਾ ਸਭ ਤੱਕ ਦਾ ਸਭ ਤੋਂ ਵੱਡਾ ਐਲਾਨ

Htv Punjabi

Leave a Comment