ਜਿਲ੍ਹਾ ਤਰਨਤਾਰਨ ਦੇ ਪਿੰਡ ਮੁੰਡਾ ਵਿਖੇ ਉਸ ਸਮੇਂ ਕੀਰਨੇ ਪੈ ਗਏ ਜਦੋਂ ਕਰੀਬ 16 ਸਾਲਾਂ ਇਸ ਨੌਜਵਾਨ ਦੀ ਮੌਤ ਹੋ ਗਈ , ਮੌਤ ਤਾਂ ਸਭ ਦੀ ਹੋਣੀ ਹੈ ਪਰ ਹਿਰਦੇ ਤਾਂ ਉਦੋਂ ਵਲੂੰਧਰੇ ਜਾਂਦੇ ਨੇ ਜਦੋਂ ਪੰਜਾਬ ਦੇ ਨੌਜਵਾਨ ਨਸ਼ੇ ਦੀ ਭੇਟ ਚੜਦੇ ਅਜਿਹਾ ਹੀ ਤਸਵੀਰ ਚ ਦਿਖਾਈ ਦਿੰਦੇ ਪਰਮਜੀਤ ਸਿੰਘ ਹੋਇਆ ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ ਪੰਜਾਬ ਸਰਕਾਰ ਨੇ 4 ਮਹੀਨੇ ਵਿੱਚ ਨਸ਼ਾ ਖਤਮ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ ਨਸ਼ਾ ਤਾਂ ਖਤਮ ਨਹੀਂ ਹੋਇਆ ਪਰ ਮਾਵਾਂ ਦੇ ਪੁੱਤ ਅਤੇ ਭੈਣਾਂ ਦੇ ਵੀਰ ਜ਼ਰੂਰ ਖਤਮ ਹੋ ਗਏ ਪਰਮਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜਿਸਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੂਰਾ ਹਾਲ ਹੋ ਗਿਆ ਮਾਪਿਆਂ ਦਾ ਸੂਰਜ ਸਦਾ ਡੁੱਬ ਗਿਆ, ਨੌਜਵਾਨ ਦੇ ਪਰਿਵਾਰ ਮੈਂਬਰਾਂ ਨੇ ਕਿਹਾ ਕਿ ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਪੰਜਾਬ ਵਿੱਚ ਸ਼ਰੇਆਮ ਵਿਕਦਾ
ਹੁਣ ਪੰਜਾਬ ਦੇ ਲੋਕਾਂ ਨੂੰ ਜਾਗਣ ਦੀ ਲੋੜ ਹੈ ਕਿਉਕਿ ਜੇਕਰ ਹੁਣ ਨਹੀਂ ਜਾਗੇ ਤਾਂ ਪੰਜਾਬ ਦੇ ਨੌਜਵਾਨ ਸਦਾ ਲਈ ਮੌਤ ਦੀ ਨੀਂਦ ਸੋਂ ਜਾਣਗੇ ,ਇਹ ਗੱਲ ਅਸੀ ਇਸ ਕਰਕੇ ਕਹਿ ਰਹੇ ਹਾਂ ਕਿਉਕਿ ਜਿਨ੍ਹਾਂ ਦੇ ਪੰਜਾਬ ਹਵਾਲੇ ਕੀਤਾ ਸੀ ਉਹ ਤਾਂ ਬਾਹਰਲੇ ਸੂਬਿਆਂ ਦੇ ਵਿੱਚ ਆਪਣੀ ਵੋਟ ਬੈਂਕ ਨੂੰ ਸਥਾਪਤ ਕਰਨ ਚ ਜੁੱਟੇ ਹੋਏ ਨੇ , ਹੁਣ ਆਪ ਨੂੰ ਹੰਭਲਾ ਮਾਰਨਾ ਪਵੇਗਾ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..