Htv Punjabi
Punjab Video

ਜੋਸ਼ ‘ਚ ਆ ਬਜ਼ੁਰਗ ਨੇ ਲੰਮੇ ਪਾ ਇੱਕੋ ਵੇਲੇ ਰਗੜਤੇ 3 ਮੁੰਡੇ

ਇਹ ਵੀਡੀਓ ਨਵਾਂ ਸ਼ਹਿਰ ਦੀ ਤਹਿਸੀਲ ਬੰਗਾ ਦੇ ਪਿੰਡ ਗੁਣਾਚੌਰ ਦੀ ਦੱਸੀ ਜਾ ਰਹੀ ਹੈ | ਜਿੱਥੇ 56 ਸਾਲ ਦਾ ਜਗਦੀਸ਼ ਲਾਲ ਨਾਂ ਦਾ ਬਜ਼ੁਰਗ ਵਿਅਕਤੀ ਜੋ ਕਿ ਇਸੇ ਪਿੰਡ ਗੁਣਾਚੌਰ ਦਾ ਹੀ ਰਹਿਣ ਵਾਲਾ ਹੈ ਤੇ ਦਿਹਾੜੀ ਦੱਪਾ ਲਗਾ ਜ਼ਿੰਦਗੀ ਬਸਰ ਕਰ ਰਿਹਾ ਹੈ | ਅੱਜ ਦੁਪਹਿਰੇ ਜਗਦੀਸ਼ ਲਾਲਾ ਜਦ ਆਪਣੇ ਸਾਈਕਲ ‘ਤੇ ਜਾ ਰਿਹਾ ਸੀ, ਇਸ ਦੌਰਾਨ ਇੱਕ ਮੋਟਰਸਾਈਕਲ ‘ਤੇ ਸਵਾਰ ਹੋ ਕੇ 3 ਨੌਜਵਾਨ ਆਉਂਦੇ ਨੇ ‘ਤੇ ਰਾਹ ਪੁੱਛਣ ਦੇ ਬਹਾਨੇ ਗੱਲਾਂ ‘ਚ ਪਾ ਕੇ ਇਸ ਕੋਲੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕਰਦੇ ਨੇ | ਪਰ ਇਹ ਵਿਅਕਤੀ ਦਿਲੇਰੀ ਵਿਖਾਉਂਦਾ ਹੋਇਆ ਇਹਨਾਂ ਨਾਲ ਉਲਝ ਪੈਂਦਾ ਹੈ ‘ਤੇ ਫ਼ਰਾਰ ਹੋਣ ਦੀ ਫ਼ਿਰਾਕ ‘ਚ ਮੋਟਰਸਾਈਕਲ ਦੇ ਪਿੱਛੇ ਬੈਠੇ ਲੁਟੇਰੇ ਨੂੰ ਘੁੱਟ ਕੇ ਫੜ ਲੈਂਦਾ ਹੈ ਜਿਸ ਕਰਕੇ ਮੋਟਰਸਾਈਕਲ ਡਿੱਗ ਜਾਂਦਾ ਹੈ | ਇਸ ਦੌਰਾਨ ਇੱਕ ਲੁਟੇਰਾ ਆਪਣੀ ਜਾਨ ਬਚਾਉਣ ਦੇ ਚਲਦਿਆਂ ਇਸਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੰਦਾ ਹੈ | ਬਾਵਜੂਦ ਇਸਦੇ ਜਗਦੀਸ਼ ਲੁਟੇਰਿਆਂ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕਰਦਾ ਹੈ ਪਰ ਲੁਟੇਰੇ ਫੋਨ ਦੀ ਥਾਂ ਇਸਦਾ ਪਰਸ ਖੋਹ ਫਰਾਰ ਹੋਣ ‘ਚ ਕਾਮਯਾਬ ਹੋ ਜਾਂਦੇ ਨੇ |

Related posts

ਖੇਤਾਂ ਚ ਝੁੱਗੀ ਚ ਬੈਠੀ ਕੁੜੀ ਨਾਲ ਕਾਰਾ, ਦੇਖੋ ਵੀਡੀਓ

htvteam

ਸੰਡੇ ਹੋ ਜਾਂ ਮੰਡੇ ਗੋਰਿਆਂ ਦੇ ਵੈਦ ਮੁਤਾਬਿਕ ਖਾਓ ਅੰਡੇ

htvteam

ਕੜਾਕੇ ਦੀ ਠੰਡ ‘ਚ ਕਬਰ ਪੁੱਟ ਕੱਢੀ ਜਵਾਨ ਕੁੜੀ ਦੀ ਲਾਸ਼

htvteam