Htv Punjabi
Pakistan

ਜੰਮੂ ਕਸ਼ਮੀਰ ‘ਚ ਸੀਜ਼ਫਾਇਰ: ਪਾਕਿਸਤਾਨ ਵਲੋਂ ਹੋਈ ਗੋਲੀਬਾਰੀ ‘ਚ ਨਾਇਬ ਸੂਬੇਦਾਰ ਸ਼ਹੀਦ

ਐਲਓਸੀ ‘ਤੇ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ ‘ਚ ਫੌਜ ਦਾ ਇਕ ਨਾਇਬ ਸੂਬੇਦਾਰ ਸ਼ਹੀਦ ਹੋ ਗਿਆ। ਪਾਕਿਸਤਾਨ ਨੇ ਜੰਮੂ –ਕਸ਼ਮੀਰ ‘ਚ ਰਾਜੌਰੀ ਦੇ ਨੌਸ਼ਹਿਰਾ ‘ਚ ਐਲਓਸੀ ‘ਤੇ ਸੀਜ਼ਫਾਇਰ ਕੀਤਾ। ਭਾਰਤੀ ਫੌਜ ਦੇ ਪੀਆਰਓ ਲੈਫਟੀਨੈਂਟ ਕਰਨਲ ਦਵਿੰਦਰ ਅਨੰਦ ਨੇ ਦੱਸਿਆ ਕੇ ਪਾਕਿਸਤਾਨ ਵੱਲੋਂ ਹੋਈ ਗੋਲੀਬਾਰੀ ‘ਚ ਨਾਇਬ ਸੂਬੇਦਾਰ ਰਾਜਿੰਦਰ ਸਿੰਘ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ, ਬਾਅਦ ‘ਚ ਉਹਨਾਂ ਨੇ ਦਮ ਤੋੜ ਦਿੱਤਾ ਸੀ।ਰਾਜੌਰੀ ਸੈਕਟਰ ‘ਚ ਐਲਓਸੀ ‘ਤੇ ਪਿਛਲੇ ਮਹੀਨੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ‘ਚ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਸੀ। ਜਵਾਨ ਹਮੀਰਪੁਰ ਦਾ ਰਹਿਣ ਵਾਲਾ ਸੀ।

ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਪੁਲਵਾਮਾ ਦੇ ਜਦੁਰਾ ਇਲਾਕੇ ‘ਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਇਸ ਮੁਠਭੇੜ ‘ਚ ਭਾਰਤੀ ਫੌਜ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆਸੀ। ਮੌਕੇ ‘ਤੇ ਅੱਤਵਾਦੀਆਂ ਕੋਲੋ ਭਾਰੀ ਮਾਤਰਾਂ ‘ਚ ਹਥਿਆਰ-ਬਰੂਦ ਵੀ ਬਰਾਮਦ ਕੀਤਾ ਗਿਆ ।

ਦੱਸਿਆ ਜਾ ਰਿਹਾ ਹੈ ਕਿ ਸ਼ੋਪਿਆ ‘ਚ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਤੋਂ ਮਿਲੇ ਇਨਪੁਟ ਦੇ ਅਧਾਰ ‘ਤੇ ਇਹ ਕਾਰਵਾਈ ਕੀਤੀ ਗਈ। ਜਿੱਥੇ ਸ਼ੁੱਕਰਵਾਰ ਦੇਰ ਰਾਤ ਜਦੁਰਾ ‘ਚ ਅੱਤਵਾਦੀਆਂ ਦੀ ਤਲਾਸ਼ ਸ਼ੁਰੂ ਕੀਤੀ ਗਈ। ਸੁਰੱਖਿਆ ਬਲਾਂ ਦੇ ਪਹੁੰਚਦੇ ਹੀ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ‘ਚ ਤਿੰਨ ਅੱਤਵਾਦੀਆਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਵੀ ਇਸ ਇਲਾਕੇ ‘ਚ ਅੱਤਵਾਦੀਆਂ ਵਲੋਂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਅਕਸਤ ਅੱਤਵਾਦੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਂਦਾ ਹੈ।

Related posts

ਨਨਕਾਣਾ ਸਾਹਿਬ ਤੇ ਹਮਲੇ ਤੋਂ ਬਾਅਦ ਲੋਕਾਂ ਨੂੰ ਯਾਦ ਆਇਆ ਨਵਜੋਤ ਸਿੱਧੂ

Htv Punjabi

ਪਾਕਿਸਤਾਨ ਨੇ ਲਾਂਘਾ ਮੁੜ ਖੋਲ੍ਹਣ ਦੀ ਕੀਤੀ ਗੱਲ, ਭਾਰਤ ਨੇ ਕੀਤੀ ਖਾਰਜ, ਕਿਹਾ ਭਰਮ ਨਾ ਫੈਲਾਓ!

Htv Punjabi

ਪਾਕਿਸਤਾਨ ਦੀ ਖੁੱਲ੍ਹ ਗਈ ਪੋਲ, ਹਨ੍ਹੇਰੀ ਆਈ ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਗੁਬੰਦ ਉੱਡ ਕੇ ਧਰਤੀ ਤੇ ਜਾ ਪਏ

Htv Punjabi