Htv Punjabi
Video

ਜੰਮੂ ‘ਚ ਦੂਜੀ ਵਾਰ ਫਿਰ ਹੋਇਆ ਵੱ-ਡਾ ……..

ਕੱਲ੍ਹ ਸ਼ਾਮ ਜਿੱਥੇ ਦਿੱਲੀ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਨਰਿੰਦਰ ਮੋਦੀ ਤੀਜੀ ਵਾਰ ਮੁਲਕ ਦੇ ਪ੍ਰਧਾਨ ਮੰਤਰੀ ਵਜੋਂ ਸੋਂਹ ਚੁੱਕ ਸਮਾਗਮ ਚ ਹਿੱਸਾ ਲੈ ਰਹੇ ਸਨ ਏਸੇ ਦੌਰਾਨ ਹੀ ਜੰਮੂ ਕਸ਼ਮੀਰ ਦਾ ਜ਼ਿਲ੍ਹਾ ਰਿਆਸੀ ਉਦੋਂ ਦਹਿਲ ਉੱਡਿਆ ਜਦੋਂ ਇਕ ਵਾਰ ਫਿਰ ਜੰਮੂ ਦੇ ਵਿੱਚ ਅੱਤਵਾਦੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਜੰਮੂ ਡਵੀਜ਼ਨ ਦੇ ਰਿਆਸੀ ਜ਼ਿਲ੍ਹੇ ’ਚ ਸ਼ਿਵਖੋੜੀ ਧਾਮ ਦੇ ਦਰਸ਼ਨ ਕਰ ਕੇ ਪਰਤ ਰਹੀ ਸ਼ਰਧਾਲੂਆਂ ਦੀ ਬੱਸ ’ਤੇ ਅੱਤਵਾਦੀਆਂ ਨੇ ਘਾਤ ਲਾ ਕੇ ਹਮਲਾ ਕਰ ਦਿੱਤਾ,ਸੂਤਰਾਂ ਮੁਤਾਬਿਕ ਦੱਸਿਆ ਜਾ ਰਿਹਾ ਕੀ ਇਹ ਬੱਸ ਵੈਸਨੂੰ ਦੇਵੀ ਜਾ ਰਹੀ ਸੀ,,,,,,,

ਅੱਤਵਾਦੀਆਂ ਨੇ ਪਹਿਲਾਂ ਬੱਸ ਡਰਾਈਵਰ ਅਤੇ ਬਾਅਦ ’ਚ ਬੱਸ ’ਚ ਸਵਾਰ ਸ਼ਰਧਾਲੂਆਂ ’ਤੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ ਇਸ ਪਿੱਛੋਂ ਬੱਸ ਬੇਕਾਬੂ ਹੋ ਕੇ ਖੱਡ ’ਚ ਜਾ ਡਿੱਗੀ ਐਸ.ਐਸ ਪੀ ਮੋਹਿਤਾ ਸ਼ਰਮਾ ਦੇ ਮੁਤਾਬਿਕ ਹਮਲੇ ਦੌਰਾਨ 9 ਸ਼ਰਧਾਲੂਆਂ ਦੀ ਮੌਕੇ ਤੇ ਮੌਤ ਹੋ ਗਈ ਜਦਕਿ 33 ਜਣੇ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ,,,,,,,

ਦੱਸਿਆ ਜਾ ਰਿਹਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅੱਤਵਾਦੀ ਮੌਕੇ ਤੋਂ ਫਰਾਰ ਗਏ। ਕੁਝ ਹੀ ਸਮੇਂ ਬਾਅਦ ਸਥਾਨਕ ਲੋਕਾਂ ਨੇ ਮੌਕੇ ’ਤੇ ਪੁੱਜ ਕੇ ਬਚਾਅ ਤੇ ਰਾਹਤ ਕਾਰਜ ਸ਼ੁਰੂ ਕੀਤਾ। ਸੂਚਨਾ ਮਿਲਦਿਆਂ ਹੀ ਪੁਲਿਸ, ਸੀਆਰਪੀਐੱਫ, ਫ਼ੌਜ ਦੇ ਜਵਾਨ ਤੇ ਅਧਿਕਾਰੀ ਮੌਕੇ ’ਤੇ ਪੁੱਜ ਗਏ। ਦੱਸਿਆ ਜਾਂਦਾ ਹੈ ਕਿ ਸ਼ਰਧਾਲੂਆਂ ’ਚ ਜ਼ਿਆਦਾਤਰ ਯੂਪੀ, ਰਾਜਸਥਾਨ ਤੇ ਦਿੱਲੀ ਦੇ ਲੋਕ ਹਨ। ਉੱਧਰ, ਇਸ ਹਮਲੇ ਦੀ ਜ਼ਿੰਮੇਵਾਰੀ ਹਾਲੇ ਤੱਕ ਕਿਸੇ ਅੱਤਵਾਦੀ ਜੱਥੇਬੰਦੀ ਨੇ ਨਹੀਂ ਲਈ।

ਸੂਤਰਾਂ ਮੁਤਾਬਿਕ ਦੱਸਿਆ ਜਾ ਰਿਹਾ ਕੀ ਇਹ ਹਮਲਾ ਸੋਚੀ-ਸਮਝੀ ਸਾਜ਼ਿਸ਼ ਤਹਿਤ ਉਦੋਂ ਕੀਤਾ ਗਿਆ ਜਦੋਂ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਸਨ। ਸ਼ਾਮ ਕਰੀਬ 5.30 ਵਜੇ ਰਿਆਸੀ ਦੇ ਪੌਨੀ ਮਾਰਗ ’ਚ ਚੰਡੀ ਮੋੜ ਤੇ ਕੰਡਾ ਵਿਚਾਲੇ ਦੋ ਨਕਾਬਪੋਸ਼ ਅੱਤਵਾਦੀ ਪਹਿਲਾਂ ਤੋਂ ਹੀ ਮੌਜੂਦ ਸਨ। ਫਿਲਹਾਲ ਫੌਜ ਵੱਲੋਂ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਤੇ ਸੂਤਰਾਂ ਮੁਤਾਬਿਕ ਏਸ ਹਮਲੇ ਦੀ ਜਾਂਚ ਐਨ ਆਈ ਨੂੰ ਸੌਂਪ ਦਿੱਤੀ ਗਈ ਹੈ ਜੋ ਕੀ ਪੁਲਿਸ ਤੇ ਫੌਜ ਦੇ ਸਹਿਯੋਗ ਨਾਲ ਜਾਂਚ ਵਿੱਚ ਜੁਟ ਚੁੱਕੀ ਹੈ ,ਸੂਤਰਾਂ ਵੱਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕੀ ਅੱਤਵਾਦੀ ਜੰਗਲ ਦੇ ਵਿੱਚ ਲੁਕੇ ਹੋ ਸਕਦੇ ਹਨ ਖੈਰ ਏਸ ਹਮਲੇ ਬਾਬਤ ਸਿਆਸੀ ਲੋਕਾਂ ਨੇ ਵੀ ਇਸਦੀ ਅਲੋਚਨਾ ਕੀਤੀ ਹੈ ਤੇ ਦੁੱਖ ਪ੍ਰਗਟਾਇਆ ਹੈ ਭਾਜਪਾ ਆਗੂ ਅਤੇ ਕੇਂਦਰ ਦੀ ਨਵੀਂ ਮੋਦੀ ਸਰਕਾਰ ਦੇ ਕੈਬਨਿਟ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਅਪਰਾਧੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਉਨ੍ਹਾਂ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕਰਦਿਆਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ, “ਜਿਹਨਾਂ ਨੇ ਇਸ ਕਾਇਰਾਨਾ ਹਮਲੇ ਨੂੰ ਅੰਜਾਮ ਦਿੱਤਾ ਹੈ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਉਨ੍ਹਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਸਥਾਨਕ ਪ੍ਰਸ਼ਾਸਨ ਜ਼ਖਮੀਆਂ ਦੀ ਮਦਦ ਲਈ ਜੰਗੀ ਪੱਧਰ ‘ਤੇ ਕੰਮ ਕਰ ਰਿਹਾ ਹੈ।”

ਉੱਥੇ ਹੀ ਰਾਹੂਲ ਗਾਂਦੀ ਨੇ ਟਵੀਟ ਕਰਦਿਆਂ ਦੁੱਖ ਪ੍ਰਗਟ ਕੀਤਾ ਹੈ ਇਸਦੇ ਨਾਲ ਉਨ੍ਹਾਂ ਲਿਖਿਆ ਮੈਂ ਕਾਮਨਾ ਕਰਦਾ ਹਾਂ ਕੀ ਪੀੜਤ ਜਲਦ ਹੀ ਠੀਕ ਹੋ ਜਾਣ ,ਤਾਂ ਦੱਸ ਦੀਏ ਕੀ ਇਸਤੋ ਪਹਿਲਾਂ ਸਾਲ 2019 ਚ ਵੀ ਵੱਡਾ ਅੱਤਵਾਦੀ ਹਮਲਾ ਹੋਇਆ ਸੀ ਜਿਸਦੇ ਵਿੱਚ ਕਰੀਬ 45 ਸੀਆਰ ਪੀ ਐਫ ਦੇ ਜਵਾਨ ਸ਼ਹੀਦ ਹੋ ਗਏ ਸਨ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਏਸ ਪਿੰਡ ‘ਚ ਇਕ ‘ਤੋਂ ਬਾਅਦ ਇਕ ਨੌਜਵਾਨ ਛੱਡ ਰਿਹੈ ਸੰਸਾਰ, ਆਪਣੇ ਪਿੰਡਾਂ ਨੂੰ ਬਚਾ ਲਓ

htvteam

ਵੀਡੀਓ; ਥਾਣੇ ਅੰਦਰ ਮੰਜੇ ‘ਤੇ ਲੰਮੇ ਪਏ ਛੋਟੇ ਥਾਣੇਦਾਰ ਨੇ ਕੀਤਾ ਗਲਤ ਕੰਮ

htvteam

ਗੋਰਿਆਂ ਦੇ ਵੈਦ ਦਾ ਜ਼ਿੰਦਗੀ ਬਣਾਉਣ ਵਾਲਾ ਫਾਰਮੂਲਾ ਹੋਇਆ ਲਾਂਚ

htvteam

Leave a Comment