Htv Punjabi
Punjab Video

ਠੰਡ ਦੇ ਕਹਿਰ ਨੇ ਬਣਾਇਆ ਸ਼ਿਮਲਾ, ਦੇਖੋ ਕਿੱਦਾਂ ਵਿੱਛੀ ਚਿੱਟੀ ਚਾਦਰ

ਉੱਤਰ ਭਾਰਤ ’ਚ ਸੀਤ ਲਹਿਰ ਤੇ ਕੋਹਰੇ ਦਾ ਕਹਿਰ ਲਗਾਤਾਰ ਜਾਰੀ ਹੈ। ਹੱਡ ਚੀਰਵੀਂ ਠੰਢ ਦੇ ਕਾਰਨ ਲੋਕ ਆਪਣੇ ਘਰਾਂ ਵਿੱਚ ਕੈਦ ਹੋਏ ਪਏ ਹਨ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਦੇ ਲਈ ਮੌਸਮ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ। ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਨਾਭਾ ਸ਼ਹਿਰ ਵਿੱਚ ਸੰਘਣੀ ਧੁੰਦ ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਧੁੰਦ ਦੇ ਕਾਰਨ ਵਿਜੀਬਿਲਟੀ ਬਿਲਕੁਲ ਜੀਰੋ ਵਿਖਾਈ ਦੇ ਰਹੀ ਹੈ। ਰਾਹਗੀਰਾਂ ਦਾ ਕਹਿਣਾ ਹੈ ਕਿ ਇੰਨੀ ਧੁੰਦ ਕਦੇ ਨਹੀਂ ਵੇਖੀ ਜਿਸ ਕਰਕੇ ਰਾਹਗੀਰ ਆਪਣੀਆਂ ਗੱਡੀਆਂ ਬਹੁਤ ਹੀ ਧੀਮੀ ਗਤੀ ਨਾਲ ਲੈ ਕੇ ਆਪਣੇ ਮੰਜ਼ਿਲ ਵੱਲ ਵਧ ਰਹੇ ਹਨ।

ਇਸ ਮੌਕੇ ਤੇ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਅਸੀਂ ਤਾਂ ਲੋਕਾਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਧੁੰਦ ਵਿੱਚ ਤੁਸੀਂ ਘੱਟ ਤੋਂ ਘੱਟ ਨਿਕਲੋ ਜੇਕਰ ਤੁਹਾਨੂੰ ਜਰੂਰੀ ਕੰਮ ਹੈ ਤਾਂ ਹੀ ਨਿਕਲ ਕਿਉਂਕਿ ਧੁੰਦ ਦੇ ਕਾਰਨ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।

ਪੰਜਾਬ ਵਿੱਚ ਠੰਢ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਜਿੱਥੇ ਸਵੇਰੇ ਸਵੇਰੇ ਤਤਦਾ ਕਹਿਰ ਆਪ ਵੇਖਣ ਨੂੰ ਮਿਲਦਾ ਹੈ ਪਰ ਹੁਣ ਸ਼ਾਮ ਹੁੰਦਿਆ ਹੀ ਧੁੰਦ ਦਾ ਸਿਤਮ ਲਗਾਤਾਰ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਰਿਹਾ। ਕਿਉਂਕਿ ਸ਼ਾਮ ਹੁੰਦੇ ਸੀ ਜਿੱਥੇ ਧੁੰਦ ਦੀ ਚਿੱਟੀ ਚਾਦਰ ਸ਼ਹਿਰ ਵਿੱਚ ਹੀ ਛਾ ਜਾਂਦੀ ਹੈ ਤਾਂ ਮੇਨ ਹਾਈਵੇ ਰੋਡ ਤੇ ਤਾਂ ਕੁਝ ਵੀ ਵਿਖਾਈ ਨਹੀਂ ਦੇ ਰਿਹਾ। ਜਿਆਦਾਤਰ ਕਾਰ ਚਾਲਕ ਵੱਡੇ ਵਾਹਨਾਂ ਦੀ ਉਡੀਕ ਕਰਦੇ ਵਿਖਾਈ ਦਿੰਦੇ ਹਨ ਕਿ ਕੋਈ ਵੱਡਾ ਵਾਹਨ ਆਏਗਾ ਉਸ ਦੇ ਪਿੱਛੇ ਚਲਕੇ ਇਹ ਆਪਣੇ ਮੰਜ਼ਿਲ ਵੱਲ ਪਹੁੰਚ ਸਕਣਗੇ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਸਰਕਾਰੀ ਟੀਚਰ ਨੇ ਛੁੱਟੀ ਲੈ ਦੋਸਤ ਦੇ ਮੁੰਡੇ ਦੀ ਜਗ੍ਹਾ ਦਿੱਤਾ ਟੈਟ ਦਾ ਪੇਪਰ

Htv Punjabi

ਕੁੜੀ ਦੇ ਹਾਲ ਦੇਖ ਮਾਪਿਆਂ ਦੇ ਵੀ ਉੱਡੇ ਹੋਸ਼

htvteam

ਚੰਨੀ ਦੇ ਰਿਸ਼ਤੇਦਾਰ ਇਹ ਵੱਡੇ ਨੇਤਾ ਨੇ ਕਾਂਗਰਸ ਖ਼ਿਲਾਫ਼ ਖੁੱਲ੍ਹ ਕੇ ਨਿੱਤਰੇ; ਪਾਰਟੀ ਬਾਰੇ ਕੀਤੇ ਵੱਡੇ ਖੁਲਾਸੇ

htvteam

Leave a Comment